ਹਲਕਾ ਦੱਖਣੀ ਵਿਚ ਡਾ . ਤਜਿੰਦਰਪਾਲ ਸਿੰਘ ਅਤੇ ਬਾਵਾ ਨੇ ਰਾਮਲੀਲ੍ਹਾ ਦੇ ਵੱਖ - ਵੱਖ ਸਮਾਗਮਾਂ ਵਿਚ ਕੀਤੀ ਸ਼ਿਰਕਤ
ਡਾਬਾ/ਲੁਹਾਰਾ, 20 ਅਕਤੂਬਰ (ਕੁਲਵੰਤ ਸਿੰਘ ਸੱਪਲ)-ਹਲਕਾ ਦੱਖਣੀ ਵਿਚ ਨਾਮੀ ਸਮਾਜਸੇਵੀ ਡਾ. ਤਜਿੰਦਰਪਾਲ ਸਿੰਘ ਅਤੇ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.
ਡਾਬਾ/ਲੁਹਾਰਾ, 20 ਅਕਤੂਬਰ (ਕੁਲਵੰਤ ਸਿੰਘ ਸੱਪਲ)-ਹਲਕਾ ਦੱਖਣੀ ਵਿਚ ਨਾਮੀ ਸਮਾਜਸੇਵੀ ਡਾ. ਤਜਿੰਦਰਪਾਲ ਸਿੰਘ ਅਤੇ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਕ੍ਰਿਸ਼ਨ ਕੁਮਾਰ ਬਾਵਾ ਨੇ ਰਾਮਲੀਲਾ ਦੇ ਵੱਖ-ਵੱਖ ਸਮਾਗਮਾਂ ਵਿਚ ਸ਼ਿਰਕਤ ਕੀਤੀ ਅਤੇ ਲੋੜਵੰਦ ਮਹਿਲਾਵਾਂ ਨੂੰ ਸ਼ਾਲਾਂ ਤਕਸੀਮ ਕੀਤੀਆਂ। ਇਸ ਮੌਕੇ ਨੌਜਵਾਨ ਆਗੂ ਅਮਿਤ ਕੁਮਾਰ ਪ੍ਰਧਾਨ ਕਲੱਬ, ਗੁਰੂਦੀਨ ਪਾਲ, ਜੇ.ਪੀ ਮਿਸ਼ਰਾ, ਮਹੇਸ਼ ਦੂਬੇ, ਡਾ. ਜਯੰਤ ਚੌਹਾਨ, ਮਹੇਸ਼ ਓਜਾ, ਚੰਦਨ ਚੌਹਾਨ, ਅਸ਼ੋਕ ਸਿੰਘ, ਰਜਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਬੋਲਦੇ ਡਾ. ਤਜਿੰਦਰਪਾਲ ਸਿੰਘ ਅਤੇ ਬਾਵਾ ਨੇ ਕਿਹਾ ਕਿ ਸ੍ਰੀ ਰਾਮ ਜੀ ਦੀ ਲੀਲਾ ਵਿਲੱਖਣ ਹੈ, ਜਿਸ ਰਾਹੀਂ ਉਨ੍ਹਾਂ ਸਮੁੱਚੀ ਮਨੁੱਖਤਾ ਨੂੰ ਰਿਸ਼ਤਿਆਂ ਦਾ ਸਤਿਕਾਰ ਅਤੇ ਜ਼ਿੰਦਗੀ ਜਿਊਣ ਦਾ ਰਸਤਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਪਿਤਾ ਦਾ ਕਹਿਣਾ ਮੰਨਣਾ, ਮਾਤਾ ਦਾ ਸਤਿਕਾਰ ਕਰਨਾ, ਵੱਡੇ ਭਰਾ ਦਾ ਸਤਿਕਾਰ, ਭਰਜਾਈ ਦਾ ਸਤਿਕਾਰ, ਛੋਟੇ ਭਰਾ ਵਲੋਂ ਵੱਡੇ ਭਰਾ ਦਾ ਸਤਿਕਾਰ ਅਤੇ ਰਾਵਣ ਵਲੋਂ ਜੋ ਬਦੀ ਕੀਤੀ ਗਈ, ਉਸ ’ਤੇ ਕਿਸ ਤਰ੍ਹਾਂ ਨੇਕੀ ਦੀ ਜਿੱਤ ਹੋਈ, ਇਹ ਸਭ ਦਰਸਾਉਂਦਾ ਹੈ ਕਿ ਰਿਸ਼ਤਿਆਂ ਦਾ ਸਤਿਕਾਰ ਕਰਦੇ ਹੋਏ ਸੋਹਣੇ ਸਮਾਜ ਦੀ ਸਿਰਜਣਾ ਕਰੀਏ ਅਤੇ ਚੰਗੇ ਕਰਮ ਕਰਕੇ ਹੀ ਜ਼ਿੰਦਗੀ ਜਿਊਣੀ ਚਾਹੀਦੀ ਹੈ। ਮਾੜੇ ਕਰਮ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਹਨ। ਇਹਨਾਂ ਸਿੱਖਿਆਵਾਂ ਨੂੰ ਜ਼ਿੰਦਗੀ ਅੰਦਰ ਗ੍ਰਹਿਣ ਕਰਨ ਦੀ ਲੋੜ ਹੈ।