ਵਿਧਾਇਕ ਗਰੇਵਾਲ ਭੋਲਾ ਵਲੋਂ ਅਸ਼ਟਮੀ ਦੇ ਮੌਕੇ 400 ਕੰਜਕਾਂ ਤੋਂ ਲਿਆ ਅਸ਼ੀਰਵਾਦ
ਲੁਧਿਆਣਾ, 19 ਅਕਤੂਬਰ (ਡਾ. ਤਰਲੋਚਨ ਸਿੰਘ)-ਮਾਤਾ ਦੇ ਨਰਾਤੇ ਅਸ਼ਟਮੀ ਦਾ ਤਿਉਹਾਰ ਦੇਸ਼ ਭਰ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ‘ਚ ਸ਼ਰਧਾ, ਭਾਵਨਾ ਨਾਲ ਮਨਾਇਆ ਜਾਂਦਾ ਹੈ।
ਲੁਧਿਆਣਾ, 19 ਅਕਤੂਬਰ (ਡਾ. ਤਰਲੋਚਨ ਸਿੰਘ)-ਮਾਤਾ ਦੇ ਨਰਾਤੇ ਅਸ਼ਟਮੀ ਦਾ ਤਿਉਹਾਰ ਦੇਸ਼ ਭਰ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ‘ਚ ਸ਼ਰਧਾ, ਭਾਵਨਾ ਨਾਲ ਮਨਾਇਆ ਜਾਂਦਾ ਹੈ। ਪਹਿਲੇ ਨਰਾਤੇ ਦੀ ਸ਼ੁਰੂਆਤ ਤੋਂ ਲੈ ਅਸ਼ਟਮੀ ਤੇ ਨੌਵੀਂ ਵਾਲੇ ਦਿਨ ਪੂਜਾ ਅਰਚਨਾ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਕੰਜਕ ਪੂਜਨ ਕੀਤਾ ਜਾਂਦਾ ਹੈ। ਇਸੇ ਹੀ ਤਹਿਤ ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵਲੋਂ ਹਲਕੇ ਭਰ ਤੋਂ 400 ਕੰਜਕਾਂ ਦਾ ਅਸ਼ੀਰਵਾਦ ਲੈਂਦੇ ਹੋਏ ਕੰਜਕ ਪੂਜਨ ਕੀਤਾ। ਇਸ ਦੌਰਾਨ ਭੰਡਾਰੇ ਦਾ ਇੰਤਜ਼ਾਮ ਵੀ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਭੋਲਾ ਨੇ ਸਮੂਹ ਦੇਸ਼ ਵਾਸੀਆਂ ਨੂੰ ਅਸ਼ਟਮੀ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਭਾਗਾਂ ਵਾਲਾ ਹੈ, ਕਿਉਂਕਿ ਮਾਂ ਦੁਰਗਾ, ਮਾਂ ਵੈਸ਼ਨੋ, ਮਾਂ ਕਾਲੀ, ਮਾਂ ਲਕਸ਼ਮੀ, ਮਾਂ ਸਰਸਵਤੀ ਸਾਰੀਆਂ ਮਾਤਾ ਕੰਨਿਆ ਦੇ ਰੂਪ ਵਿਚ ਆਸ਼ੀਰਵਾਦ ਦੇਣ ਲਈ ਆਈਆਂ ਹਨ। ਉਨ੍ਹਾਂ ਕਿਹਾ ਕਿ ਮਾਂ ਦੁਰਗਾ ਦੇ ਅਸ਼ੀਰਵਾਦ ਤੋਂ ਬਿਨਾਂ ਅਸੀਂ ਸਮਾਜ ‘ਚ ਫੈਲੀ ਕਿਸੇ ਵੀ ਬੁਰਾਈ ਨੂੰ ਖ਼ਤਮ ਨਹੀਂ ਕਰ ਸਕਦੇ। ਇਸ ਕਰਕੇ ਆਓ! ਸਾਰੇ ਮਿਲ ਕੇ ਮਹਾਮਾਈ ਦਾ ਆਸ਼ੀਰਵਾਦ ਲੈਂਦੇ ਹੋਏ ਇਕਜੁੱਟ ਹੋ ਕੇ ਸਮਾਜ ਦੇ ਭਲੇ ਅਤੇ ਤਰੱਕੀ ਲਈ ਕੰਮ ਕਰੀਏ। ਇਸ ਮੌਕੇ ਵੱਡੀ ਗਿਣਤੀ ’ਚ ਇਲਾਕਾ ਵਾਸੀ ਵੀ ਹਾਜ਼ਰ ਸਨ।