21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਇਵਾਨਾ ਜਿਊਲਰਜ਼ ਨੇ ਲੁਧਿਆਣਾ ਵਿਚ ਖੋਲ੍ਹਿਆ ਆਪਣਾ ਨਵਾਂ ਸਟੋਰ

ਲੁਧਿਆਣਾ, 19 ਅਕਤੂਬਰ (ਅ. ਬ.)

Ad Position 21
No active advertisement
ਅਜੀਤ ਡੈਸਕ 20-10-2026
ਲੁਧਿਆਣਾ, 19 ਅਕਤੂਬਰ (ਅ.ਬ.)-ਲੈਬ-ਗ੍ਰੋਨ ਡਾਇਮੰਡ ਤੇ ਪੋਲਕੀ ਜਿਊਲਰੀ ਦੇ ਆਪਣੇ ਵਿਸ਼ੇਸ਼ ਡਿਜ਼ਾਈਨਾਂ ਲਈ ਜਾਣਿਆ ਜਾਂਦਾ ਬ੍ਰਾਂਡ ਇਵਾਨਾ ਜਿਊਲਰਜ਼ ਲੁਧਿਆਣਾ ਵਿਚ ਆਪਣਾ ਨਵਾਂ ਸਟੋਰ ਖੋਲ੍ਹ ਕੇ ਪੰਜਾਬ ਵਿਚ ਆਪਣੀ ਮੌਜੂਦਗੀ ਦਾ ਵਿਸਥਾਰ ਕਰ ਰਿਹਾ ਹੈ। ਇਹ ਨਵਾਂ ਸਟੋਰ ਇਵਾਨਾ ਬਾਏ ਜਿੰਦਲ ਮਾਡਲ ਟਾਊਨ ਲੁਧਿਆਣਾ ਵਿਚ ਸਥਿਤ ਹੈ। ਭਾਰਤ ਵਿਚ ਬ੍ਰਾਂਡ ਦਾ ਇਹ 14ਵਾਂ ਤੇ ਮੁਹਾਲੀ ਤੋਂ ਬਾਅਦ ਪੰਜਾਬ ਵਿਚ ਦੂਜਾ ਸਟੋਰ ਹੈ। ਇਹ ਵਿਸਥਾਰ ਇਵਾਨਾ ਜਿਊਲਰਜ਼ ਦੀ ਸਮਕਾਲੀ ਲਗਜਰੀ ਜਿਊਲਰੀ ਨੂੰ ਵਧੇਰੇ ਪਹੁੰਚਯੋਗ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਵਿਚ ਰਵਾਇਤੀ ਕਾਰੀਗਰੀ ਅਤੇ ਆਧੁਨਿਕ ਡਿਜ਼ਾਈਨ ਦਾ ਸੁਮੇਲ ਹੈ। ਇਵਾਨਾ ਜਿਊਲਰਜ਼ ਨੇ ਸੂਰਤ, ਨੋਇਡਾ, ਨਾਗਪੁਰ, ਮੁੰਬਈ, ਦਿੱਲੀ, ਮੁਹਾਲੀ, ਅਹਿਮਦਾਬਾਦ, ਪੁਣੇ, ਹੈਦਰਾਬਾਦ, ਠਾਣੇ ਤੇ ਜੈਪੁਰ ਸਮੇਤ ਕਈ ਸ਼ਹਿਰਾਂ ਵਿਚ ਆਪਣੀ ਮੌਜੂਦਗੀ ਸਥਾਪਿਤ ਕੀਤੀ ਹੈ। ਪ੍ਰਸਿੱਧ ਅਦਾਕਾਰਾ ਮੌਨੀ ਰਾਏ ਬ੍ਰਾਂਡ ਦੀ ਬ੍ਰਾਂਡ ਐਂਬੈਸਡਰ ਹਨ। ਬ੍ਰਾਂਡ ਦੇ ਇਸ ਸਫ਼ਰ ਨੂੰ ਕਈ ਪ੍ਰਮੁੱਖ ਸ਼ਖ਼ਸੀਅਤਾਂ ਦੀ ਸਰਾਹਨਾ ਵੀ ਮਿਲੀ ਹੈ। ਸਾਵਿਤਰੀ ਜਿੰਦਲ ਨੇ ਨੋਇਡਾ ਸਟੋਰ ਦੇ ਉਦਘਾਟਨ ਸਮਾਰੋਹ ਵਿਚ ਸ਼ਿਰਕਤ ਕੀਤੀ ਸੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਨਾਗਪੁਰ ਸਟੋਰ ਦਾ ਉਦਘਾਟਨ ਕੀਤਾ ਤੇ ਸੰਸਦ ਮੈਂਬਰ ਸੀ. ਆਰ. ਪਾਟਿਲ ਨੇ ਅਹਿਮਦਾਬਾਦ ਸਟੋਰ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਓਲੰਪਿਕ ਤਗ਼ਮਾ ਜੇਤੂ ਸਾਇਨਾ ਨੇਹਵਾਲ, ਅਦਾਕਾਰਾ ਅੰਮ੍ਰਿਤਾ ਰਾਓ ਤੇ ਅਗਰਵਾਲ ਪੈਕਰਜ ਐਂਡ ਮੂਵਰਜ਼ ਦੇ ਸੰਸਥਾਪਕ ਰਮੇਸ਼ ਅਗਰਵਾਲ ਸਮੇਤ ਹੋਰ ਕਈ ਸ਼ਖ਼ਸੀਅਤਾਂ ਨੇ ਵੀ ਬ੍ਰਾਂਡ ਦੀ ਸ਼ਲਾਘਾ ਕੀਤੀ ਹੈ। ਇਸ ਵਿਸਥਾਰ ਬਾਰੇ ਗੱਲ ਕਰਦਿਆਂ ਆਯੂਸ਼ੀ ਜਿੰਦਲ ਸਹਿ-ਸੰਸਥਾਪਕ ਇਵਾਨਾ ਜਿਊਲਰਜ਼ ਨੇ ਕਿਹਾ ਕਿ ਲੁਧਿਆਣਾ ਵਰਗੇ ਸ਼ਹਿਰਾਂ ਵਿਚ ਹਰ ਵਿਆਹ, ਹਰ ਤਿਉਹਾਰ ਅਤੇ ਜ਼ਿੰਦਗੀ ਦੇ ਹਰ ਖ਼ਾਸ ਮੌਕੇ ‘ਤੇ ਗਹਿਣਿਆਂ ਦਾ ਖ਼ਾਸ ਮਹੱਤਵ ਹੈ। ਸੂਰਤ ਸਥਿਤ ਜਿੰਦਲ ਗਰੁੱਪ ਵਲੋਂ ਸਥਾਪਿਤ ਇਵਾਨਾ ਬਾਏ ਜਿੰਦਲ, ਆਈਜੀਆਈ/ਐਸਜੀਐਲ-ਪ੍ਰਮਾਣਿਤ ਲੈਬ-ਗ੍ਰੋਨ ਡਾਇਮੰਡ ਅਤੇ ਬੀਆਈਐਸ ਹਾਲ ਮਾਰਕ ਵਾਲੇ 9 ਕੈਰਟ, 14ਕੈਰਟ ਅਤੇ 18ਕੈਰਟ ਸੋਨੇ ਦੇ ਗਹਿਣਿਆਂ ਲਈ ਜਾਣਿਆ ਜਾਂਦਾ ਹੈ। ਬ੍ਰਾਂਡ ਗਾਹਕਾਂ ਨੂੰ ਸੁਵਿਧਾਜਨਕ ਐਕਸਚੇਂਜ ਅਤੇ ਜੀਵਨ ਭਰ ਦੀ ਬਾਇਬੈਕ ਨੀਤੀ ਵੀ ਪ੍ਰਦਾਨ ਕਰਦਾ ਹੈ, ਜੋ ਪਾਰਦਰਸ਼ਤਾ ਅਤੇ ਗਾਹਕਾਂ ਦੇ ਭਰੋਸੇ ਪ੍ਰਤੀ ਇਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਕਾਰੋਬਾਰੀ ਤੋਂ ਲੁੱਟ ਕਰਨ ਵਾਲੇ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ - ਮੱਕੜ
Ad Position 24