14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੰਜਾਬ ਵਿਚ ਨਸ਼ਾ ਸੌਦਾਗਰ ਹੁਣ ਗੈਂਗਸਟਰਾਂ ਵਾਲੇ ਵੀ ਕੰਮ ਕਰਨ ਲੱਗੇ - ਪਨੇਸਰ ਬਿੱਟਾ ਪਰਮਿੰਦਰ ਝੋਟੇ ਦਾ ਕਤਲ ਬੇਹੱਦ ਦੁਖਦਾਈ

ਲੁਧਿਆਣਾ, 13 ਅਕਤੂਬਰ (ਕੁਲਵੰਤ ਸਿੰਘ ਸੱਪਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਕੁਲਦੀਪ ਸਿੰਘ ਪਨੇਸਰ ਬਿੱਟਾ ਨੇ ਉੱਘੇ ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਦੇ ਇੱਕ ਨਸ਼ਿਆਂ ਦੇ ਕਥਿਤ ਸੌਦਾਗਰ ਮੈਡੀਕਲ ਸਟੋਰ ਵਾਲੇ ਵੱਲੋਂ ਕੀਤੇ ਗਏ ਕਤਲ ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪ੍ਰਸ਼ਾਸਨ ਤੇ ਸਵਾਲ ਚੁੱਕੇ ਹਨ। ਬਿੱਟਾ ਪਨੇਸਰ ਨੇ ਆਖਿਆ ਕਿ ਇਹ ਕਤਲ ਪ੍ਰਸ਼ਾਸਨ ਦੇ ਮੂੰਹ ਤੇ ਕਰਾਰੀ ਚਪੇੜ ਹੈ।

Ad Position 21
No active advertisement
ਕੁਲਦੀਪ ਸਿੰਘ ਪਨੇਸਰ ਬਿੱਟਾ 14-10-2026
ਲੁਧਿਆਣਾ, 13 ਅਕਤੂਬਰ (ਕੁਲਵੰਤ ਸਿੰਘ ਸੱਪਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਕੁਲਦੀਪ ਸਿੰਘ ਪਨੇਸਰ ਬਿੱਟਾ ਨੇ ਉੱਘੇ ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਦੇ ਇੱਕ ਨਸ਼ਿਆਂ ਦੇ ਕਥਿਤ ਸੌਦਾਗਰ ਮੈਡੀਕਲ ਸਟੋਰ ਵਾਲੇ ਵੱਲੋਂ ਕੀਤੇ ਗਏ ਕਤਲ ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪ੍ਰਸ਼ਾਸਨ ਤੇ ਸਵਾਲ ਚੁੱਕੇ ਹਨ। ਬਿੱਟਾ ਪਨੇਸਰ ਨੇ ਆਖਿਆ ਕਿ ਇਹ ਕਤਲ ਪ੍ਰਸ਼ਾਸਨ ਦੇ ਮੂੰਹ ਤੇ ਕਰਾਰੀ ਚਪੇੜ ਹੈ। ਉਹਨਾਂ ਕਿਹਾ ਕਿ ਜੇਕਰ ਨਸ਼ੇ ਦੇ ਸੌਦਾਗਰ ਇਸੇ ਤਰ੍ਹਾਂ ਅਸਲਾ ਲੈ ਕੇ ਬੇਖੌਫ ਹੋ ਕੇ ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਣ ਵਾਲਿਆਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਉਣਗੇ ਤਾਂ ਪੰਜਾਬ ਦੀ ਇਸ ਤੋਂ ਮਾੜੀ ਕਿਸਮਤ ਹੋਰ ਕੀ ਹੋ ਸਕਦੀ ਹੈ? ਉਹਨਾਂ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਕਮਜ਼ੋਰੀ ਕਿਉਂ ਦਿਖਾ ਰਿਹਾ ਹੈ? ਇਸੇ ਕਰਕੇ ਨਸ਼ਾ ਰੋਕਣ ਵਾਲਿਆਂ ਦੇ ਹੌਸਲੇ ਪਸਤ ਹੋ ਰਹੇ ਹਨ ਅਤੇ ਨਸ਼ਾ ਵੇਚਣ ਵਾਲੇ ਪਹਿਲਾਂ ਨਾਲੋਂ ਵੀ ਵਧੇਰੇ ਬੇਖੌਫ ਹੋ ਕੇ ਨਸ਼ੇ ਵੇਚ ਰਹੇ ਹਨ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ ਨਹੀਂ ਪੈ ਰਹੀ। ਉਹਨਾਂ ਆਖਿਆ ਕਿ ਜਿਹੜੇ ਵੀ ਲੋਕਾਂ ਦੀ ਇੱਕ ਵਾਰ ਪੁਲਿਸ ਕੋਲ ਸ਼ਿਕਾਇਤ ਜਾਂਦੀ ਹੈ ਕਿ ਇਹ ਨਸ਼ੇ ਦਾ ਵਪਾਰ ਕਰਦਾ ਹੈ ਤਾਂ ਉਸਦਾ ਅਸਲਾ ਲਾਈਸੈਂਸ ਤੁਰੰਤ ਰੱਦ ਕਰਕੇ ਉਸਦਾ ਅਸਲਾ ਜਬਤ ਕਰ ਲੈਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਆਮ ਆਦਮੀ ਪਾਰਟੀ ਨਸ਼ੇ ਰੋਕਣ ਲਈ ਯੁੱਧ ਨਸ਼ਿਆਂ ਵਿਰੁੱਧ ਦੇ ਅਧੀਨ ਪੂਰੇ ਜੋਰ ਸ਼ੋਰ ਨਾਲ ਦਿਨ ਰਾਤ ਇੱਕ ਕਰਕੇ ਨਸ਼ੇ ਰੋਕਣ ਵਿੱਚ ਲੱਗੀ ਹੋਈ ਤਾਂ ਹੈ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਦਾ ਇਹ ਸੁਪਨਾ ਸਕਾਰ ਕਰਨ ਲਈ ਨਸ਼ਿਆਂ ਦੇ ਸੌਦਾਗਰਾਂ ਨੂੰ ਤੁਰੰਤ ਜੇਲ੍ਹਾਂ ਵਿੱਚ ਸੁੱਟਿਆ ਜਾਵੇ। ਉਹਨਾਂ ਆਖਿਆ ਕਿ ਜਿਹੜੇ ਪੁਲਿਸ ਮੁਲਾਜ਼ਮ ਨਸ਼ਿਆਂ ਦੇ ਸੌਦਾਗਰਾਂ ਨਾਲ ਕਥਿਤ ਤੌਰ ਤੇ ਰਲੇ ਹੋਏ ਹਨ ਉਹਨਾਂ ਨੂੰ ਵੀ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ ਕਿਉਂਕਿ ਅਜਿਹੇ ਕੁਝ ਕੁ ਲੋਕ ਸਮੁੱਚੀ ਪੁਲਿਸ ਫੋਰਸ ਨੂੰ ਬਦਨਾਮ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਨੇ ਐਸ.ਡੀ.ਓ. ਤੇ ਐਕਸੀਅਨ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ ਅਗਲੀ ਖ਼ਬਰ ਨਿਗਮ ਅਧਿਕਾਰੀਆਂ ਵਲੋਂ ਹਾਊਸ ਦੇ ਬਾਈਕਾਟ ਦੀ ਸ਼ਿਕਾਇਤ ਕੌਂਸਲਰ ਗੌਰਵ ਭੱਟੀ ਨੇ ਮੰਗੀ ਉਚ ਪੱਧਰੀ ਜਾਂਚ
Ad Position 24