ਕੌਂਸਲਰ ਨਿਧੀ ਗੁਪਤਾ ਦੇ ਵਿਰੋਧ ਦਾ ਅਸਰ!
ਲੁਧਿਆਣਾ, 13 ਅਕਤੂਬਰ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਦੇ ਜਨਰਲ ਹਾਊਸ ਦੀ ਬੀਤੇ ਦਿਨ ਹੋਈ ਮੀਟਿੰਗ ਦੌਰਾਨ ਵਾਰਡ ਨੰਬਰ 19 ਦੀ ਕੌਂਸਲਰ ਨਿਧੀ ਗੁਪਤਾ ਅਤੇ ਚੀਫ ਸੈਨੇਟਰੀ ਇੰਸਪੈਕਟਰ ਨੀਸ਼ੂ ਘਈ ਵਿਚਕਾਰ ਸਫਾਈ ਪ੍ਰਬੰਧਾਂ ਨੂੰ ਲੈਕੇ ਹੋਈ ਤਕਰਾਰ ਤੋਂ ਬਾਅਦ ਹੁਣ ਮਾਮਲਾ ਨਿਗਮ ਕਮਿਸ਼ਨਰ ਤੱਕ ਪੁੱਜ ਗਿਆ ਹੈ। ਨਿਧੀ ਗੁਪਤਾ ਸਮੇਤ ਕੁਝ ਹੋਰ ਕੌਂਸਲਰਾਂ ਵਲੋਂ ਅੱਜ ਇਸ ਮਾਮਲੇ ਸਬੰਧੀ ਨਿਗਮ ਕਮਿਸ਼ਨਰ ਨਾਲ ਮੀਟਿੰਗ ਕੀਤੀ ਗਈ।
ਨ
ਨਿਗਮ ਦੇ ਜ਼ੋਨ-ਡੀ ਵਿਖੇ ਨਿਗਮ ਕਮਿਸ਼ਨਰ ਨੂੰ ਮਿਲਣ ਜਾਂਦੀ ਹੋਈ ਕੌਂਸਲਰ ਨਿਧੀ ਗੁਪਤਾ। ਤਸਵੀਰ-ਸੇਵਕ ਸਿੰਘ
14-10-2026
ਲੁਧਿਆਣਾ, 13 ਅਕਤੂਬਰ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਦੇ ਜਨਰਲ ਹਾਊਸ ਦੀ ਬੀਤੇ ਦਿਨ ਹੋਈ ਮੀਟਿੰਗ ਦੌਰਾਨ ਵਾਰਡ ਨੰਬਰ 19 ਦੀ ਕੌਂਸਲਰ ਨਿਧੀ ਗੁਪਤਾ ਅਤੇ ਚੀਫ ਸੈਨੇਟਰੀ ਇੰਸਪੈਕਟਰ ਨੀਸ਼ੂ ਘਈ ਵਿਚਕਾਰ ਸਫਾਈ ਪ੍ਰਬੰਧਾਂ ਨੂੰ ਲੈਕੇ ਹੋਈ ਤਕਰਾਰ ਤੋਂ ਬਾਅਦ ਹੁਣ ਮਾਮਲਾ ਨਿਗਮ ਕਮਿਸ਼ਨਰ ਤੱਕ ਪੁੱਜ ਗਿਆ ਹੈ। ਨਿਧੀ ਗੁਪਤਾ ਸਮੇਤ ਕੁਝ ਹੋਰ ਕੌਂਸਲਰਾਂ ਵਲੋਂ ਅੱਜ ਇਸ ਮਾਮਲੇ ਸਬੰਧੀ ਨਿਗਮ ਕਮਿਸ਼ਨਰ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ‘ਚ ਵਾਰਡਾਂ ਵਿਚ ਸਫਾਈ ਨਾਲ ਸਬੰਧਤ ਸਮੱਸਿਆਵਾਂ ਅਤੇ ਜ਼ਮੀਨੀ ਪੱਧਰ ‘ਤੇ ਪੈਦਾ ਹੋ ਰਹੀਆਂ ਦਿੱਕਤਾਂ ਬਾਰੇ ਗੱਲਬਾਤ ਹੋਈ। ਇਸ ਮੌਕੇ ਨਿਗਮ ਕਮਿਸ਼ਨਰ ਵਲੋਂ ਚੀਫ ਸੈਨੇਟਰੀ ਇੰਸਪੈਕਟਰ ਨੀਸ਼ੂ ਘਈ ਨੂੰ ਇਕ ਹਫਤੇ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਉਹ ਸਬੰਧਤ ਵਾਰਡਾਂ ਵਿਚ ਸਫਾਈ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ।