ਜੀ . ਐਨ . ਕੇ . ਸੀ . ਡਬਲਯੂ . ਵਿਖੇ ਅੰਤਰਰਾਸ਼ਟਰੀ ਸ਼ਾਂਤੀਪੂਰਨ ਸੰਚਾਰ ਦਿਵਸ ਮਨਾਇਆ
ਲੁਧਿਆਣਾ, 12 ਅਕਤੂਬਰ (ਜਸਵਿੰਦਰ ਸਿੰਘ)-ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ, ਮਾਡਲ ਟਾਊਨ ਦੇ ‘ਅੰਦਰੂਨੀ ਗੁਣਵੱਤਾ ਭਰੋਸਾ ਸੈੱਲ’ ਦੀ ਅਗਵਾਈ ਹੇਠ ਕਾਲਜ ਦੀ ਐਨ. ਐਸ.
ਲੁਧਿਆਣਾ, 12 ਅਕਤੂਬਰ (ਜਸਵਿੰਦਰ ਸਿੰਘ)-ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ, ਮਾਡਲ ਟਾਊਨ ਦੇ ‘ਅੰਦਰੂਨੀ ਗੁਣਵੱਤਾ ਭਰੋਸਾ ਸੈੱਲ’ ਦੀ ਅਗਵਾਈ ਹੇਠ ਕਾਲਜ ਦੀ ਐਨ.ਐਸ.ਐਸ. ਇਕਾਈ ਨੇ ਅੰਗਰੇਜ਼ੀ ਵਿਭਾਗ (ਪੀ.ਜੀ.) ਦੇ ਸਹਿਯੋਗ ਨਾਲ ‘ਅੰਤਰਰਾਸ਼ਟਰੀ ਸ਼ਾਂਤੀਪੂਰਨ ਸੰਚਾਰ ਦਿਵਸ’ ਮਨਾਉਣ ਲਈ ਇਕ ਸਮਾਗਮ ਕਰਵਾਇਆ। ਐਮ.ਏ. (ਅੰਗਰੇਜ਼ੀ) ਦੀਆਂ ਵਿਦਿਆਰਥਣਾਂ ਅਤੇ ਐਨ.ਐਸ.ਐਸ. ਵਲੰਟੀਅਰਾਂ ਨੇ ਸ਼ਾਂਤੀਪੂਰਨ ਸੰਚਾਰ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਪਸੀ ਸਦਭਾਵਨਾ ਤੇ ਸਮਝ ਨੂੰ ਵਧਾਉਣ ਵਿਚ ਹਮਦਰਦੀ, ਧਿਆਨ ਨਾਲ ਸੁਣਨ ਅਤੇ ਆਪਸੀ ਸਤਿਕਾਰ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਇਕ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਸ਼ਾਂਤੀਪੂਰਨ ਅਤੇ ਸਤਿਕਾਰਯੋਗ ਸੰਚਾਰ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਵਿਦਿਆਰਥਣਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਇਸ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਇਹ ਸਮਾਗਮ ਅੰਗਰੇਜ਼ੀ ਵਿਭਾਗ (ਪੀ.ਜੀ.) ਦੇ ਮੁਖੀ ਡਾ. ਅਨੁਪਮ ਵਾਤਸਯਾਇਨ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰਾਂ ਡਾ. ਕੀਰਤੀ ਧਵਨ ਤੇ ਡਾ. ਗਗਨੀਤ ਪਾਲ ਕੌਰ ਦੁਆਰਾ ਕਰਵਾਇਆ ਗਿਆ ਸੀ।