ਇੰਡੀਅਨ ਪਬਲਿਕ ਸਕੂਲ ਲੁਧਿਆਣਾ ਵਿਚ ਮਨਾਇਆ ਨਵਰਾਤਰੀ ਮਹੋਤਸਵ
ਡਾਬਾ/ਲੁਹਾਰਾ, 12 ਅਕਤੂਬਰ (ਕੁਲਵੰਤ ਸਿੰਘ ਸੱਪਲ)-ਇੰਡੀਅਨ ਪਬਲਿਕ ਸਕੂਲ ਲੁਹਾਰਾ ਲੁਧਿਆਣਾ ਵਿਚ ਨਵਰਾਤਰੀ ਮਹੋਤਸਵ ਸ਼ਰਧਾ ਨਾਲ ਮਨਾਇਆ। ਨਵਦੁਰਗਾ ਦੇ ਨੌਂ ਸਰੂਪਾਂ ਵਿਚ ਸਜੀਆਂ ਵਿਦਿਆਰਥਣਾਂ ਦਾ ਸਕੂਲ ਦੀ ਪ੍ਰੀਫੈਕਟੋਰੀਅਲ ਬਾਡੀ ਵਲੋਂ ਝੰਡੇ ਸਮੇਤ ਐਸਕੋਰਟ ਕਰਦੇ ਹੋਏ ਮੰਚ ਤੱਕ ਸਵਾਗਤ ਕੀਤਾ।
ਗ
ਗੁਣਤਾਸ ਕੌਰ ਪਿਤਾ: ਅਰਸਦੀਪ ਸਿੰਘ ਮਾਤਾ : ਹਰਮਨਜੋਤ ਕੌਰ ਲੁਧਿਆਣਾ
13-10-2026
ਡਾਬਾ/ਲੁਹਾਰਾ, 12 ਅਕਤੂਬਰ (ਕੁਲਵੰਤ ਸਿੰਘ ਸੱਪਲ)-ਇੰਡੀਅਨ ਪਬਲਿਕ ਸਕੂਲ ਲੁਹਾਰਾ ਲੁਧਿਆਣਾ ਵਿਚ ਨਵਰਾਤਰੀ ਮਹੋਤਸਵ ਸ਼ਰਧਾ ਨਾਲ ਮਨਾਇਆ। ਨਵਦੁਰਗਾ ਦੇ ਨੌਂ ਸਰੂਪਾਂ ਵਿਚ ਸਜੀਆਂ ਵਿਦਿਆਰਥਣਾਂ ਦਾ ਸਕੂਲ ਦੀ ਪ੍ਰੀਫੈਕਟੋਰੀਅਲ ਬਾਡੀ ਵਲੋਂ ਝੰਡੇ ਸਮੇਤ ਐਸਕੋਰਟ ਕਰਦੇ ਹੋਏ ਮੰਚ ਤੱਕ ਸਵਾਗਤ ਕੀਤਾ। ਚੇਅਰਮੈਨ ਸੁਰਿੰਦਰ ਪਾਲ ਗਰਗ, ਪ੍ਰਿੰਸੀਪਲ ਡਾ. ਆਸ਼ੀਸ਼ ਨਾਥ ਗਨੋਤਰੀ ਤੇ ਸਮੂਹ ਅਧਿਆਪਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਤਿਲਕ ਲਗਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸਮਾਰੋਹ ਦੌਰਾਨ ‘ਅੰਬੇ ਤੂ ਹੈ ਜਗਦੰਬੇ ਕਾਲੀ’, ‘ਚਲੋ ਬੁਲਾਵਾ ਆਇਆ ਹੈ’ ਤੇ ‘ਮਾਂ ਕਾ ਚੋਲਾ ਹੈ ਰੰਗਲਾ’ ਵਰਗੇ ਭਗਤੀ ਭਜਨਾਂ ਨੇ ਪੂਰੇ ਸਕੂਲ ਕੈਂਪਸ ਨੂੰ ਜੈਕਾਰਿਆਂ ਨਾਲ ਗੂੰਜਣ ਲਾ ਦਿੱਤਾ। ਦੇਵੀ ਦੇ ਵੱਖ-ਵੱਖ ਸਰੂਪਾਂ ਵਿਚ ਵਿਦਿਆਰਥਣਾਂ ਵਲੋਂ ਦਿੱਤੀਆਂ ਮਨਮੋਹਕ ਪੇਸ਼ਕਾਰੀਆਂ ਸਮਾਰੋਹ ਦਾ ਮੁੱਖ ਆਕਰਸ਼ਨ ਰਹੀਆਂ। ਪ੍ਰਿੰਸੀਪਲ ਡਾ. ਆਸ਼ੀਸ਼ ਨਾਥ ਗਨੋਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਵਰਾਤਰੀ ਦਾ ਅਸਲ ਅਰਥ ਸਿਰਫ਼ ਅੰਨ ਦਾ ਤਿਆਗ ਕਰਨਾ ਹੀ ਨਹੀਂ, ਸਗੋਂ ਈਰਖਾ, ਚੁਗ਼ਲੀ, ਭ੍ਰਿਸ਼ਟਾਚਾਰ ਤੇ ਹੋਰ ਬੁਰਾਈਆਂ ਤੋਂ ਦੂਰ ਰਹਿਣਾ ਵੀ ਹੈ। ਔਰਤਾਂ ਦਾ ਸਤਿਕਾਰ ਕਰਨਾ, ਮਨ ਲਗਾ ਕੇ ਪੜ੍ਹਾਈ ਕਰਨਾ, ਮੋਬਾਈਲ ਦੀ ਬੇਲੋੜੀ ਵਰਤੋਂ ਤੋਂ ਬਚਣਾ ਤੇ ਆਪਣੇ ਫ਼ਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਣਾ ਹੀ ਮਾਂ ਭਗਵਤੀ ਦੀ ਸੱਚੀ ਆਰਾਧਨਾ ਹੈ। ਚੇਅਰਮੈਨ ਸੁਰਿੰਦਰ ਪਾਲ ਗਰਗ ਨੇ ਕਿਹਾ ਕਿ ਨੇਕ ਕਰਮ, ਇਮਾਨਦਾਰੀ ਅਤੇ ਫ਼ਰਜ਼ਾਂ ਪ੍ਰਤੀ ਸਮਰਪਣ ਹੀ ਸੱਚੀ ਪੂਜਾ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੇ ਸੰਸਕਾਰ ਅਪਣਾ ਕੇ ਯੋਗ ਨਾਗਰਿਕ ਬਣਨ ਅਤੇ ਅਧਿਆਪਕਾਂ ਨੂੰ ਪੂਰੀ ਨਿਸ਼ਠਾ ਨਾਲ ਆਪਣੇ ਫ਼ਰਜ਼ ਨਿਭਾਉਣ ਲਈ ਪ੍ਰੇਰਿਤ ਕੀਤਾ। ਉਪ-ਪ੍ਰਿੰਸੀਪਲ ਤ੍ਰਿਪਤੀ ਗਨੋਤਰੀ ਨੇ ਸਾਰਿਆਂ ਨੂੰ ਸਦਾਚਾਰ, ਸਕਾਰਾਤਮਿਕ ਸੋਚ ਤੇ ਉੱਚੇ ਵਿਚਾਰਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੱਦਾ ਦਿੱਤਾ। ਇਸ ਸਮਾਰੋਹ ਵਿਚ ਸਕੂਲ ਦੇ ਸਾਰੇ ਹਾਊਸਾਂ ਦੇ ਕੈਪਟਨ, ਹੈੱਡ ਬੁਆਏ, ਹੈੱਡ ਗਰਲ, ਸਪੋਰਟਸ ਕੈਪਟਨ, ਅਨੁਸ਼ਾਸਨ ਇੰਚਾਰਜ, ਮੈਂਟਰਜ਼, ਪ੍ਰੀਫੈਕਟੋਰੀਅਲ ਬਾਡੀ ਦੇ ਮੈਂਬਰ ਤੇ ਸਮੂਹ ਅਧਿਆਪਕ ਹਾਜ਼ਰ ਸਨ।