12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਅਸ਼ੋਕਾ ਵਿਜੇ ਦਸਮੀ ਤਕਸ਼ਿਲਾ ਬੁੱਧ ਵਿਹਾਰ ਕਾਦੀਆਂ ਵਿਖੇ 20 ਨੂੰ-ਫੁੱਗਲਾਣਾ

ਲਾਡੋਵਾਲ, 11 ਅਕਤੂਬਰ (ਬਲਬੀਰ ਸਿੰਘ ਰਾਣਾ)-ਭਿਕਸ਼ੂ ਸੰਘ ਪੰਜਾਬ ਅਤੇ ਪੰਜਾਬ ਬੁਧਿਸ਼ਟ ਸੁਸਾਇਟੀ ਵਲੋਂ ਤਕਸ਼ਿਲਾ ਬੁੱਧ ਵਿਹਾਰ, ਪਿੰਡ ਕਾਦੀਆਂ ਜ਼ਿਲ੍ਹਾ ਲੁਧਿਆਣਾ ਵਿਖੇ ਅੰਬੇਡਕਰੀ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਅਸ਼ੋਕਾ ਵਿਜੈ ਦਸਵੀਂ 20 ਅਕਤੂਬਰ ਨੂੰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਭਿਕਸ਼ੂ ਪ੍ਰਗਿਆ ਬੋਧੀ ਸ਼ਾਮ ਲਾਲ ਜੱਸਲ ਸੀਨੀਅਰ ਵਾਈਸ ਪ੍ਰਧਾਨ, ਰਾਮਦਾਸ ਗੁਰੂ ਖ਼ਜ਼ਾਨਚੀ ਅਤੇ ਅਵਤਾਰ ਚੰਦ ਬੋਧ ਮੈਨੇਜਰ ਤਕਸ਼ਿਲਾ ਸਾਹਿੱਤ ਕੇਂਦਰ ਆਦਿ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਮਰਾਟ ਅਸ਼ੋਕ ਨੇ ਕਲਿੰਗਾ ਉੱਪਰ ਜਿੱਤ ਪ੍ਰਾਪਤ ਕਰਕੇ ਯੁੱਧ ਨੂੰ ਤਿਆਗ ਦਿੱਤਾ ਸੀ, ਹਿੰਸਾ ਉੱਪਰ ਅਹਿੰਸਾ ਦੀ ਜਿੱਤ ਕਰਕੇ ਅਸ਼ੋਕਾ ਵਿਜੈ ਦਸਵੀਂ ਮਨਾਈ, ਜੋ ਬੋਧੀਆਂ ਦਾ ਮਹਾਨ ਤਿਉਹਾਰ, ਸ਼ਾਂਤੀ ਇਨਸਾਫ਼, ਬਰਾਬਰਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ।

Ad Position 21
No active advertisement
ਅਜੀਤ ਡੈਸਕ 12-10-2026
ਲਾਡੋਵਾਲ, 11 ਅਕਤੂਬਰ (ਬਲਬੀਰ ਸਿੰਘ ਰਾਣਾ)-ਭਿਕਸ਼ੂ ਸੰਘ ਪੰਜਾਬ ਅਤੇ ਪੰਜਾਬ ਬੁਧਿਸ਼ਟ ਸੁਸਾਇਟੀ ਵਲੋਂ ਤਕਸ਼ਿਲਾ ਬੁੱਧ ਵਿਹਾਰ, ਪਿੰਡ ਕਾਦੀਆਂ ਜ਼ਿਲ੍ਹਾ ਲੁਧਿਆਣਾ ਵਿਖੇ ਅੰਬੇਡਕਰੀ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਅਸ਼ੋਕਾ ਵਿਜੈ ਦਸਵੀਂ 20 ਅਕਤੂਬਰ ਨੂੰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਭਿਕਸ਼ੂ ਪ੍ਰਗਿਆ ਬੋਧੀ ਸ਼ਾਮ ਲਾਲ ਜੱਸਲ ਸੀਨੀਅਰ ਵਾਈਸ ਪ੍ਰਧਾਨ, ਰਾਮਦਾਸ ਗੁਰੂ ਖ਼ਜ਼ਾਨਚੀ ਅਤੇ ਅਵਤਾਰ ਚੰਦ ਬੋਧ ਮੈਨੇਜਰ ਤਕਸ਼ਿਲਾ ਸਾਹਿੱਤ ਕੇਂਦਰ ਆਦਿ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਮਰਾਟ ਅਸ਼ੋਕ ਨੇ ਕਲਿੰਗਾ ਉੱਪਰ ਜਿੱਤ ਪ੍ਰਾਪਤ ਕਰਕੇ ਯੁੱਧ ਨੂੰ ਤਿਆਗ ਦਿੱਤਾ ਸੀ, ਹਿੰਸਾ ਉੱਪਰ ਅਹਿੰਸਾ ਦੀ ਜਿੱਤ ਕਰਕੇ ਅਸ਼ੋਕਾ ਵਿਜੈ ਦਸਵੀਂ ਮਨਾਈ, ਜੋ ਬੋਧੀਆਂ ਦਾ ਮਹਾਨ ਤਿਉਹਾਰ, ਸ਼ਾਂਤੀ ਇਨਸਾਫ਼, ਬਰਾਬਰਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬੁਧਿਸ਼ਟ ਸੁਸਾਇਟੀ ਨੇ ਉਪਾਸ਼ਕਾਂ ਅਤੇ ਉਪਾਸ਼ਕਾਵਾਂ ਨੂੰ ਇਸ ਮਹਾਨ ਸਮਾਗਮ ‘ਚ ਸਮੇਂ ਸਿਰ ਪਹੁੰਚਣ ਅਤੇ ਤਨ, ਮਨ ਅਤੇ ਧਨ ਨਾਲ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਉਕਤ ਆਗੂਆਂ ਨੇ ਕਿਹਾ ਕਿ ਜ਼ਿੰਦਗੀ ਸਫਲ ਕਰਨ ਲਈ ਸਾਨੂੰ ਮਹਾਤਮਾ ਬੁੱਧ ਦੀਆਂ ਸੰਖਿਆਵਾਂ ’ਤੇ ਚੱਲਣਾ ਚਾਹੀਦਾ ਹੈ। ਜਾਤੀ ਭੇਦਭਾਵ ਖ਼ਤਮ ਕਰਕੇ ਬਰਾਬਰਤਾ ਦਾ ਸਮਾਜ ਸਿਰਜਣ ਲਈ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁਧਿਸ਼ਟ ਸੁਸਾਇਟੀ ਨੇ ਅਪੀਲ ਕਰਦਿਆਂ ਕਿਹਾ ਕਿ ਅਸ਼ੋਕਾ ਵਿਜੈ ਦਸਵੀਂ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਪ੍ਰੇਮਾ ਭਾਵਨਾ ਅਤੇ ਸਤਿਕਾਰ ਨਾਲ ਮਨਾਉਣੀ ਚਾਹੀਦੀ ਹੈ ਅਤੇ ਇਸ ਦਿਨ ਸਭ ਨੂੰ ਵੱਧ ਤੋਂ ਵੱਧ ਸਹਿਯੋਗ ਵੀ ਕਰਨਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪੀ . ਏ . ਯੂ . ਦੇ ਵਿਦਿਆਰਥੀ ਨੂੰ ਕੌਮਾਂਤਰੀ ਕਾਨਫ਼ਰੰਸ ਵਿਚ ਸਰਬੌਤਮ ਪੇਸ਼ਕਾਰੀ ਇਨਾਮ ਮਿਲਿਆ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਦੀ ਵੱਡੀ ਕਾਰਵਾਈ
Ad Position 24