ਲਿਵਾਸਾ ਹਸਪਤਾਲ ਵਿਖੇ ਲੁਧਿਆਣਾ ਵਾਸੀ ਸਬ੍ਰੇਨ ਸਟ੍ਰੋਕ ਮਰੀਜ਼ ਨੂੰ ਸਫਲ ਮਕੈਨੀਕਲ ਥ੍ਰੋਮਬੈਕਟੋਮੀ ਰਾਹੀਂ ਮਿਲਿਆ ਨਵਾਂ ਜੀਵਨ
ਲੁਧਿਆਣਾ, 10 ਅਕਤੂਬਰ (ਡਾ. ਤਰਲੋਚਨ ਸਿੰਘ)- ਲਿਵਾਸਾ ਹਸਪਤਾਲ, ਮੋਹਾਲੀ ਵਿਖੇ ਲੁਧਿਆਣਾ ਵਾਸੀ 56 ਸਾਲਾ ਬ੍ਰੇਨ ਸਟ੍ਰੋਕ ਦੇ ਮਰੀਜ਼ ਨੂੰ ਸਫਲ ਮਕੈਨੀਕਲ ਥ੍ਰੋਮਬੈਕਟੋਮੀ ਰਾਹੀਂ ਨਵਾਂ ਜੀਵਨ ਮਿਲਿਆ।
ਲ
ਲਿਵਾਸਾ ਹਸਪਤਾਲ ਮੋਹਾਲੀ ਦੇ ਡਾਇਰੈਕਟਰ, ਨਿਊਰੋ ਤੇ ਸਪਾਈਨ ਸਰਜਨ ਅਤੇ ਨਿਊਰੋ-ਇੰਟਰਵੈਂਸ਼ਨ ਵਿਭਾਗ ਦੇ ਮੁਖੀ ਡਾ. ਵਿਨੀਤ ਸੱਗੜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ-ਸੇਵਕ ਸਿੰਘ
11-10-2026
ਲੁਧਿਆਣਾ, 10 ਅਕਤੂਬਰ (ਡਾ. ਤਰਲੋਚਨ ਸਿੰਘ)- ਲਿਵਾਸਾ ਹਸਪਤਾਲ, ਮੋਹਾਲੀ ਵਿਖੇ ਲੁਧਿਆਣਾ ਵਾਸੀ 56 ਸਾਲਾ ਬ੍ਰੇਨ ਸਟ੍ਰੋਕ ਦੇ ਮਰੀਜ਼ ਨੂੰ ਸਫਲ ਮਕੈਨੀਕਲ ਥ੍ਰੋਮਬੈਕਟੋਮੀ ਰਾਹੀਂ ਨਵਾਂ ਜੀਵਨ ਮਿਲਿਆ। ਇਸ ਆਧੁਨਿਕ ਪ੍ਰਕਿਰਿਆ ਦੀ ਮਦਦ ਨਾਲ ਮਰੀਜ਼ ਨੂੰ ਜਾਨਲੇਵਾ ਨਿਊਰੋਲੋਜੀਕਲ ਐਮਰਜੈਂਸੀ ਵਿੱਚੋਂ ਉਭਰਨ ਵਿਚ ਮਦਦ ਮਿਲੀ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਿਵਾਸਾ ਮੋਹਾਲੀ ਦੇ ਡਾਇਰੈਕਟਰ, ਨਿਊਰੋ ਤੇ ਸਪਾਈਨ ਸਰਜਨ ਅਤੇ ਨਿਊਰੋ-ਇੰਟਰਵੈਂਸ਼ਨ ਵਿਭਾਗ ਦੇ ਮੁਖੀ ਡਾ. ਵਿਨੀਤ ਸਗੜ ਨੇ ਦੱਸਿਆ ਕਿ ਸਮੇਂ ਸਿਰ ਇਲਾਜ ਅਤੇ ਸਟ੍ਰੋਕ ਦੇ ਆਧੁਨਿਕ ਇਲਾਜ ਵਿਚ ਹੋਈ ਤਰੱਕੀ ਨਾਲ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਹਨਾਂ ਨੂੰ ਦੱਸਿਆ ਕਿ ਮਰੀਜ਼ ਨੂੰ ਸਟ੍ਰੋਕ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਇਸ ਹਸਪਤਾਲ ਵਿਚ ਲਿਆਂਦਾ ਗਿਆ ਸੀ। ਵਿਸਥਾਰਪੂਰਵਕ ਇਮੇਜਿੰਗ ਜਾਂਚ ਦੌਰਾਨ ਦਿਮਾਗ ਨੂੰ ਖੂਨ ਦੀ ਸਪਲਾਈ ਕਰਨ ਵਾਲੀ ਇੱਕ ਮੁੱਖ ਖੂਨ ਦੀ ਨਾੜੀ ਵਿਚ ਰੁਕਾਵਟ ਦਾ ਪਤਾ ਲੱਗਿਆ। ਸਟ੍ਰੋਕ ਦੀ ਗੰਭੀਰਤਾ ਅਤੇ ਮਰੀਜ਼ ਦੀ ਡਾਕਟਰੀ ਹਾਲਤ ਨੂੰ ਧਿਆਨ ਵਿਚ ਰੱਖਦਿਆਂ ਡਾਕਟਰਾਂ ਦੀ ਟੀਮ ਨੇ ਮਕੈਨੀਕਲ ਥ੍ਰੋਮਬੈਕਟੋਮੀ ਕਰਨ ਦਾ ਫੈਸਲਾ ਕੀਤਾ। ਇਸ ਪ੍ਰਕਿਰਿਆ ਦੌਰਾਨ ਇੱਕ ਵਿਸ਼ੇਸ਼ ਯੰਤਰ ਨੂੰ ਖੂਨ ਦੀਆਂ ਨਾੜੀਆਂ ਰਾਹੀਂ ਰੁਕਾਵਟ ਵਾਲੀ ਥਾਂ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਦਿਮਾਗ ਵਿਚ ਖੂਨ ਦੇ ਵਹਾਅ ਨੂੰ ਰੋਕਣ ਵਾਲੇ ਖੂਨ ਦੇ ਥੱਕੇ ਨੂੰ ਬਾਹਰ ਕੱਢਿਆ ਜਾਂਦਾ ਹੈ। ਡਾ. ਸੱਗੜ ਨੇ ‘ਨਮਸਤੇ’ ਪ੍ਰੋਟੋਕੋਲ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹ ਇੱਕ ਸੌਖਾ ਅਤੇ ਵਿਹਾਰਕ ਤਰੀਕਾ ਹੈ, ਜਿਸ ਦੀ ਮਦਦ ਨਾਲ ਪਰਿਵਾਰਕ ਮੈਂਬਰ ਅਤੇ ਆਸ-ਪਾਸ ਮੌਜੂਦ ਲੋਕ ਸਟ੍ਰੋਕ ਦੇ ਸੰਭਾਵਿਤ ਲੱਛਣਾਂ ਦੀ ਜਲਦੀ ਪਛਾਣ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਟੋਕੋਲ ਤਹਿਤ ਮਰੀਜ਼ ਨੂੰ ਦੋਵੇਂ ਹੱਥ ਜੋੜਨ ਜਾਂ ਚੁੱਕਣ, ਮੁਸਕਰਾਉਣ ਅਤੇ ਬੋਲਣ, ਖੱਬੇ ਅਤੇ ਸੱਜੇ ਪਾਸੇ ਦੇਖਣ ਅਤੇ ਖੜ੍ਹੇ ਹੋਣ ਲਈ ਕਿਹਾ ਜਾਂਦਾ ਹੈ। ਜੇਕਰ ਮਰੀਜ਼ ਨੂੰ ਇਨ੍ਹਾਂ ਵਿੱਚੋਂ ਕੋਈ ਵੀ ਕੰਮ ਕਰਨ ਵਿਚ ਮੁਸ਼ਕਲ ਆਉਂਦੀ ਹੈ ਤਾਂ ਇਸ ਨੂੰ ਸਟ੍ਰੋਕ ਦੀ ਚੇਤਾਵਨੀ ਮੰਨਣਾ ਚਾਹੀਦਾ ਹੈ ਅਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।