11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪੁਲਿਸ ਵਲੋਂ ਪੰਜਢੇਰਾਂ ਦੇ ਚਿੱਟੇ ਦੇ ਸਮਗਲਰਾਂ ਨੂੰ ਆਖ਼ਰੀ ਵਾਰਨਿੰਗ ਚਿੱਟਾ ਛੱਡੋ ਨਹੀਂ ਸਲਾਖ਼ਾਂ ਪਿੱਛੇ ਜਾਣ ਲਈ ਤਿਆਰ ਰਹੋ-ਜੁਆਇੰਟ ਪੁਲਿਸ ਕਮਿਸ਼ਨਰ

ਲਾਡੋਵਾਲ, 10 ਅਕਤੂਬਰ (ਬਲਬੀਰ ਸਿੰਘ ਰਾਣਾ)-ਪੁਲਿਸ ਥਾਣਾ ਲਾਡੋਵਾਲ ਅਧੀਨ ਆਉਂਦੇ ਤਲਵੰਡੀ ਕਲਾਂ ਦੇ ਪਿੰਡ ਪੰਜਢੇਰਾਂ ਵਿਖੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੀ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਦੀ ਵਿੱਕਰੀ ਨੂੰ ਬੰਦ ਕਰਾਉਣ ਮੀਟਿੰਗ ਕੀਤੀ ਗਈ, ਜਿਸ ਵਿਚ ਰੁਪਿੰਦਰ ਸਿੰਘ ਜੁਆਇੰਟ ਪੁਲਿਸ ਕਮਿਸ਼ਨਰ, ਡੀ. ਸੀ .

Ad Position 21
No active advertisement
ਅਜੀਤ ਡੈਸਕ 11-10-2026
ਲਾਡੋਵਾਲ, 10 ਅਕਤੂਬਰ (ਬਲਬੀਰ ਸਿੰਘ ਰਾਣਾ)-ਪੁਲਿਸ ਥਾਣਾ ਲਾਡੋਵਾਲ ਅਧੀਨ ਆਉਂਦੇ ਤਲਵੰਡੀ ਕਲਾਂ ਦੇ ਪਿੰਡ ਪੰਜਢੇਰਾਂ ਵਿਖੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੀ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਦੀ ਵਿੱਕਰੀ ਨੂੰ ਬੰਦ ਕਰਾਉਣ ਮੀਟਿੰਗ ਕੀਤੀ ਗਈ, ਜਿਸ ਵਿਚ ਰੁਪਿੰਦਰ ਸਿੰਘ ਜੁਆਇੰਟ ਪੁਲਿਸ ਕਮਿਸ਼ਨਰ, ਡੀ.ਸੀ . ਪੀ. ਹਰਪਾਲ ਸਿੰਘ, ਏ.ਸੀ.ਪੀ. ਜਤਿੰਦਰ ਪਾਲ ਸਿੰਘ ਅਤੇ ਲਾਡੋਵਾਲ ਥਾਣਾ ਮੁਖੀ ਸੁਖਵਿੰਦਰ ਸਿੰਘ ਕਾਹਲੋਂ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਪੰਚਾਇਤ ਅਤੇ ਨਗਰ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਰੁਪਿੰਦਰ ਸਿੰਘ ਜੁਆਇੰਟ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਤਲਵੰਡੀ ਕਲਾਂ ਦੇ ਪਿੰਡ ਪੰਜਢੇਰਾਂ ਵਿਖੇ ਜਿਹੜਾ ਵੀ ਸਮਗਲਰ ਨਸ਼ੇ ਵੇਚ ਰਿਹਾ ਹੈ, ਉਹ ਪੁਲਿਸ ਪ੍ਰਸ਼ਾਸਨ ਨੂੰ ਲਿਖ ਕੇ ਦੇ ਦੇਵੇ ਕਿ ਅਸੀਂ ਨਸ਼ੇ ਨਹੀਂ ਵੇਚਾਂਗੇ, ਜੇਕਰ ਫਿਰ ਵੀ ਨਸ਼ਿਆਂ ਦੀ ਡਿਲੀਵਰੀ ਜਿਉਂ ਦੀ ਤਿਉਂ ਰਹੀ ਤਾਂ ਉਹ ਸਮਗਲਰ ਸਲਾਖ਼ਾਂ ਪਿੱਛੇ ਜਾਣ ਲਈ ਤਿਆਰ ਰਹਿਣ; ਉਨ੍ਹਾਂ ਗਰਾਮ ਪੰਚਾਇਤ ਅਤੇ ਹੋਰ ਲੋਕਾਂ ਨੂੰ ਕਿਹਾ ਕਿ ਇਕ ਵਾਰ ਪਿੰਡ ਵਿਚ ਜਿਹੜੇ ਵੀ ਲੋਕ ਨਸ਼ੇ ਵੇਚਦੇ ਹਨ, ਉਨ੍ਹਾਂ ਨੂੰ ਇਕ ਪਲੇਟਫ਼ਾਰਮ ’ਤੇ ਇਕੱਠੇ ਕਰੋ, ਪੁਲਿਸ ਪ੍ਰਸ਼ਾਸਨ ਉਨ੍ਹਾਂ ਨਾਲ ਪਿੰਡ ਵਾਸੀਆਂ ਦੇ ਸਾਹਮਣੇ ਗੱਲਬਾਤ ਕਰੇਗਾ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਾ ਵੇਚਣ ਵਾਲਿਆਂ ਲਈ ਇਹ ਸਾਡੀ ਆਖ਼ਰੀ ਵਾਰਨਿੰਗ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਮਗਲਰਾਂ ਦੇ ਘਰ ਅਤੇ ਟਿਕਾਣਿਆਂ ’ਤੇ ਵੱਧ ਤੋਂ ਵੱਧ ਛਾਪੇਮਾਰੀ ਕੀਤੀ ਜਾਵੇ, ਜਿਸ ਦੇ ਕੋਲੋਂ ਚਿੱਟਾ ਜਾਂ ਹੋਰ ਨਸ਼ੀਲੇ ਪਦਾਰਥ ਬਰਾਮਦ ਹੁੰਦੇ ਹਨ ਉਨ੍ਹਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਇਸ ਮੌਕੇ ਡੀ.ਸੀ.ਪੀ. ਹਰਪਾਲ ਸਿੰਘ ਏ.ਸੀ.ਪੀ. ਜਤਿੰਦਰ ਪਾਲ ਸਿੰਘ ਅਤੇ ਲਾਡੋਵਾਲ ਥਾਣਾ ਮੁਖੀ ਸੁਖਵਿੰਦਰ ਸਿੰਘ ਕਾਹਲੋਂ ਨੇ ਪੰਚਾਇਤ ਅਤੇ ਨਗਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਿਸ ਵਲੋਂ ਨਸ਼ਾ ਸਮਗਲਰਾਂ ’ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ, ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਜਿੰਨੀ ਮਰਜ਼ੀ ਪਹੁੰਚ ਰੱਖਦਾ ਹੋਵੇ ਉਸ ਉਪਰ ਢੁਕਵੀਂ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੀ.ਸੀ.ਆਰ. ਦਸਤੇ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਿੰਡ ਪੰਜਢੇਰਾਂ, ਸਤਲੁਜ ਦਰਿਆ ਅਤੇ ਆਸ ਪਾਸ ਇਲਾਕੇ ਵਿਚ ਗਸ਼ਤ ਤੇਜ਼ ਕੀਤੀ ਜਾਵੇ ਤਾਂ ਜੋ ਨਸ਼ੇ ਦੇ ਸੁਦਾਗਰਾਂ ਨੂੰ ਦਬੋਚ ਕੇ ਉਨ੍ਹਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪੁਲਿਸ ਦੀ ਭਿਣਕ ਲੱਗਦਿਆਂ ਹੀ ਨਸ਼ਿਆਂ ਦੇ ਵਪਾਰੀ ਆਪੋ ਆਪਣੇ ਘਰਾਂ ’ਚੋਂ ਛੱਡ ਕੇ ਤਿੱਤਰ ਹੋ ਗਏ। ਇਸ ਮੌਕੇ ਮਹਿਲਾ ਸਰਪੰਚ ਦੇ ਪਤੀ ਸੁਰਜੀਤ ਸਿੰਘ ਤਲਵੰਡੀ, ਅਜਮੇਰ ਸਿੰਘ ਜੋਰਾ ਪੰਚ, ਸਿਮਰਨਦੀਪ ਸਿੰਘ ਪੰਚ, ਵਿਕਰਮਜੀਤ ਸਿੰਘ ਪੰਚ, ਚੌਧਰੀ ਅਮਰਦਾਸ, ਲੱਕੀ ਬਲਾਕ ਪ੍ਰਧਾਨ, ਸਾਬਕਾ ਸਰਪੰਚ ਹੰਸ ਰਾਜ ਸਿੰਘ ਤਲਵੰਡੀ, ਰਣਵੀਰ ਸਿੰਘ ਰਿੱਕੀ, ਰਕੇਸ਼ ਕੁਮਾਰ, ਬਲਜੀਤ ਸਿੰਘ ਬੱਲੂ ਅਤੇ ਹੋਰ ਨਗਰ ਨਿਵਾਸੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਵਲੋਂ ਜੰਮੂ ਕਸ਼ਮੀਰ ਵਿਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਬਹਾਲ ਕਰਨ ਦੀ ਮੰਗ ਅਗਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟ ਸਮੇਤ ਚਾਰ ਖ਼ਿਲਾਫ਼ ਕੇਸ ਦਰਜ
Ad Position 24