11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕਬੀਰ ਨਗਰ ਗਲੀ ਨੰਬਰ 8 ਏ ਵਿਖੇ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਗੰਦਾ ਪਾਣੀ ਮਿਲਣ ਕਰਕੇ ਲੋਕਾਂ ਨੇ ਕੀਤਾ ਪ੍ਰਦਰਸ਼ਨ

ਡਾਬਾ/ਲੁਹਾਰਾ, 10 ਅਕਤੂਬਰ (ਕੁਲਵੰਤ ਸਿੰਘ ਸੱਪਲ)-ਵਾਰਡ ਨੰਬਰ 43 ਕਬੀਰ ਨਗਰ ਗਲੀ ਨੰਬਰ 8 ਏ ਨੇੜੇ ਡਾਬਾ ਵਿਖੇ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਮਿਲਣ ਕਰਕੇ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਕਾਰਪੋਰੇਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਬੀਰ ਨਗਰ ਦੇ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਵਿਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਅਤੇ ਲੋਕ ਇਹ ਪਾਣੀ ਪੀਣ ਨੂੰ ਮਜਬੂਰ ਹਨ।

Ad Position 21
No active advertisement
ਸੀਵਰੇਜ ਦੇ ਗੰਦੇ ਪਾਣੀ ਦੀ ਸਪਲਾਈ ਮਿਲਣ ਕਰ ਕੇ ਪੰਜਾਬ ਸਰਕਾਰ ਅਤੇ ਕਾਰਪੋਰੇਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਕਬੀਰ ਨਗਰ ਦੇ ਲੋਕ। ਅਜੀਤ ਤਸਵੀਰ 11-10-2026
ਡਾਬਾ/ਲੁਹਾਰਾ, 10 ਅਕਤੂਬਰ (ਕੁਲਵੰਤ ਸਿੰਘ ਸੱਪਲ)-ਵਾਰਡ ਨੰਬਰ 43 ਕਬੀਰ ਨਗਰ ਗਲੀ ਨੰਬਰ 8 ਏ ਨੇੜੇ ਡਾਬਾ ਵਿਖੇ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਮਿਲਣ ਕਰਕੇ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਕਾਰਪੋਰੇਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਬੀਰ ਨਗਰ ਦੇ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਵਿਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਅਤੇ ਲੋਕ ਇਹ ਪਾਣੀ ਪੀਣ ਨੂੰ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੇਲੇ ਵੀ ਕੋਈ ਬਿਮਾਰੀ ਫੈਲ ਸਕਦੀ ਹੈ। ਲੋਕਾਂ ਨੇ ਕਿਹਾ ਕਿ ਅਸੀਂ ਕਈ ਵਾਰ ਇਲਾਕਾ ਵਿਧਾਇਕ, ਇਲਾਕੇ ਦੇ ਕੌਂਸਲਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮਿਲ ਕੇ ਇਸ ਸਮੱਸਿਆ ਸਬੰਧੀ ਜਾਣਕਾਰੀ ਦਿੱਤੀ ਹੈ, ਪਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਉਦੋਂ ਜਾਗੇਗੀ, ਜਦੋਂ ਕੋਈ ਬਿਮਾਰੀ ਫੈਲੇਗੀ। ਲੋਕਾਂ ਨੇ ਕਿਹਾ ਕਿ ਸਰਕਾਰ ਦਾ ਫ਼ਰਜ਼ ਹੁੰਦਾ ਹੈ ਕਿ ਉਹ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਏ। ਲੋਕਾਂ ਨੇ ਕਿਹਾ ਕਿ ਥਾਂ ਥਾਂ ’ਤੇ ਸੀਵਰੇਜ ਦੇ ਢੱਕਣ ਟੁੱਟੇ ਹੋਏ ਹਨ। ਉਨ੍ਹਾਂ ਨੂੰ ਠੀਕ ਨਹੀਂ ਕਰਵਾਇਆ ਜਾ ਰਿਹਾ। ਇਸ ਮੌਕੇ ਸ਼ਮਸ਼ੇਰ ਸਿੰਘ ਸ਼ੇਰਾ, ਪ੍ਰਦੀਪ ਲਾਲਾ, ਕ੍ਰਿਸ਼ਨ ਕੁਮਾਰ, ਪਰਮਜੀਤ ਸਿੰਘ, ਪਰਮਜੀਤ ਸਿੰਘ ਅਟਵਾਲ, ਪਵਨ ਕੁਮਾਰ, ਰਾਜ ਕੁਮਾਰ, ਕੁਲਦੀਪ ਸਿੰਘ, ਸੁਖਦੇਵ ਸਿੰਘ, ਦਲਜੀਤ ਸਿੰਘ, ਗਿਆਨ ਸਿੰਘ, ਬਲਦੇਵ ਸਿੰਘ, ਪਰਮਜੀਤ ਕੁਮਾਰ, ਜਸਵਿੰਦਰ ਸਿੰਘ ਜੱਸਾ, ਰਜਿੰਦਰ ਵਰਮਾ, ਸੁਨੀਤਾ ਦੇਵੀ, ਕੁਲਦੀਪ ਕੌਰ, ਹਰਬੰਸ ਕੌਰ, ਸੰਤੋਸ਼ ਕੌਰ, ਮਹਿੰਦਰ ਕੌਰ, ਊਸ਼ਾ ਰਾਣੀ, ਕਿਰਨ ਬਾਲਾ, ਰਾਧਿਕਾ, ਬੰਦਨਾ, ਜਸਵਿੰਦਰ ਕੌਰ, ਪੂਨਮ ਜੈਨ, ਕਵਿਤਾ ਵਰਮਾ, ਰੇਖਾ ਤਿਵਾੜੀ, ਕਮਲਜੀਤ ਕੌਰ, ਮਨਜੀਤ ਕੌਰ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਪਰਗਟ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ ਕਾਹਲੋਂ, ਇੰਦਰਜੀਤ ਸਿੰਘ ਨਵਯੁਗ ਅਗਲੀ ਖ਼ਬਰ ਲੰਗਰ ਹਾਲ ’ਤੇ ਹਮਲੇ ਦੇ ਦੋਸ਼ੀ ਕਿਸੇ ਵੀ ਕੀਮਤ ’ਤੇ ਬਖਸ਼ੇ ਨਾ ਜਾਣ-ਸਿੰਮਕ, ਜਥੇ: ਮਲਕਪੁਰ
Ad Position 24