08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਲਗਾਇਆ ਤਕਨੀਕੀ ਜਾਗਰੂਕਤਾ ਕੈਂਪ

ਲੁਧਿਆਣਾ, 8 ਅਕਤੂਬਰ (ਜਸਵਿੰਦਰ ਸਿੰਘ)-’ਰਾਸ਼ਟਰੀ ਪੋਸ਼ਣ ਮਾਹ 2026’ ਦੇ ਹਿੱਸੇ ਵਜੋਂ ਤੇ ‘ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ’ ਦੀ ਅਗਵਾਈ ਹੇਠ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਦੀ ਐਨ. ਐਸ.

Ad Position 21
No active advertisement
ਅਜੀਤ ਡੈਸਕ 09-10-2026
ਲੁਧਿਆਣਾ, 8 ਅਕਤੂਬਰ (ਜਸਵਿੰਦਰ ਸਿੰਘ)-’ਰਾਸ਼ਟਰੀ ਪੋਸ਼ਣ ਮਾਹ 2026’ ਦੇ ਹਿੱਸੇ ਵਜੋਂ ਤੇ ‘ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ’ ਦੀ ਅਗਵਾਈ ਹੇਠ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਦੀ ਐਨ. ਐਸ. ਐਸ. ਯੂਨਿਟ ਨੇ ‘ਵਰਕਾ ਕੋਆਪਰੇਟਿਵ’ ਦੇ ਸਹਿਯੋਗ ਨਾਲ ਵਿਦਿਆਰਥਣਾਂ ਲਈ ਦੁੱਧ ਤੇ ਇਸ ਤੋਂ ਬਣਨ ਵਾਲੇ ਉਤਪਾਦਾਂ ਬਾਰੇ ਇਕ ਤਕਨੀਕੀ ਜਾਗਰੂਕਤਾ ਕੈਂਪ ਲਗਾਇਆ। ਇਸ ਮੌਕੇ ਮਾਹਿਰਾਂ ਵਜੋਂ ਸ਼ਾਮਿਲ ਹੋਏ ਅਰਪਨ ਪਾਹਵਾ (ਡਿਪਟੀ ਮੈਨੇਜਰ), ਕਿਰਨਪ੍ਰੀਤ ਸਿੰਘ (ਡਿਪਟੀ ਮੈਨੇਜਰ), ਬੀਬੀ ਗੁਰਲੀਨ ਕੌਰ (ਐਗਜ਼ੀਕਿਊਟਿਵ/ਕੋਆਰਡੀਨੇਟਰ ਤੇ ਕਾਲਜ ਦੀ ਸਾਬਕਾ ਵਿਦਿਆਰਥਣ) ਅਤੇ ਗੁਰਪ੍ਰੀਤ ਸਿੰਘ (ਐਗਜ਼ੀਕਿਊਟਿਵ) ਨੇ ਦੁੱਧ ਦੀ ਪ੍ਰੋਸੈਸਿੰਗ, ਗੁਣਵੱਤਾ, ਪੌਸ਼ਟਿਕ ਪਹਿਲੂਆਂ ਅਤੇ ਇਸ ਤੋਂ ਬਣਨ ਵਾਲੇ ਵੱਖ-ਵੱਖ ਉਤਪਾਦਾਂ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ। ਵਿਦਿਆਰਥਣਾਂ ਦੇ ਗਿਆਨ ਵਿਚ ਵਾਧਾ ਕਰਨ ਅਤੇ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇਕ ਕਵਿਜ਼ ਮੁਕਾਬਲਾ ਵੀ ਕਰਵਾਇਆ। ਪ੍ਰੋਗਰਾਮ ਦਾ ਤਾਲਮੇਲ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰਾਂ ਡਾ. ਕੀਰਤੀ ਧਵਨ ਤੇ ਡਾ. ਗਗਨੀਤ ਪਾਲ ਕੌਰ ਵਲੋਂ ਕੀਤਾ। ਕਾਲਜ ਦੀ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਵਿਦਿਆਰਥਣਾਂ ਨੂੰ ਅਰਥਪੂਰਨ ਤਕਨੀਕੀ ਗਿਆਨ ਅਤੇ ਵਿਹਾਰਕ ਤਜਰਬਾ ਪ੍ਰਦਾਨ ਕਰਨ ਲਈ ਐਨ. ਐਸ. ਐਸ. ਯੂਨਿਟ, ਆਈ. ਕਿਊ. ਏ. ਸੀ. ਤੇ ਵੇਰਕਾ ਕੋਆਪਰੇਟਿਵ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਦਿਆਨੰਦ ਹਸਪਤਾਲ ਵਿਖੇ ਸਫਲ ਕੈਡੇਵਰਿਕ ਲੀਵਰ ਟਰਾਂਸਪਲਾਂਟ ਨਾਲ ਮਰੀਜ਼ ਨੂੰ ਮਿਲੀ ਜ਼ਿੰਦਗੀ ਦੀ ਨਵੀਂ ਉਮੀਦ ਅਗਲੀ ਖ਼ਬਰ ਮੈਡੀਕਲ ਚੈੱਕਅਪ ਕੈਂਪ ਦਾ ਵੱਡੀ ਗਿਣਤੀ ’ ਚ ਲੋਕਾਂ ਨੇ ਉਠਾਇਆ ਲਾਭ
Ad Position 24