08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪਰਾਲੀ ਦੀ ਸੰਭਾਲ ਨਾਲ ਸੰਬੰਧਿਤ ਸਮੁੱਚੀਆਂ ਧਿਰਾਂ ਵਲੋਂ ਪੀ.ਏ.ਯੂ. ਵਿਚ ਇਕੱਤਰ ਹੋ ਕੇ ਵਿਚਾਰ-ਚਰਚਾ

ਲੁਧਿਆਣਾ, 8 ਅਕਤੂਬਰ (ਜਤਿੰਦਰ ਭੰਬੀ)-ਆਈ. ਸੀ.

Ad Position 21
No active advertisement
ਵਿਚਾਰ-ਚਰਚਾ ਸਮਾਗਮ ’ਚ ਪਹੁੰਚੇ ਵਾਈਸ ਚਾਂਸਲਰ ਸੁਖਜੀਤਪਾਲ ਸਿੰਘ ਆਈ.ਏ.ਐੱਸ. ਨੂੰ ਸਨਮਾਨਿਤ ਕਰਦੇ ਪ੍ਰਬੰਧਕ। ਅਜੀਤ ਤਸਵੀਰ 09-10-2026
ਲੁਧਿਆਣਾ, 8 ਅਕਤੂਬਰ (ਜਤਿੰਦਰ ਭੰਬੀ)-ਆਈ.ਸੀ.ਏ.ਆਰ ਅਟਾਰੀ ਦੇ ਸਹਿਯੋਗ ਨਾਲ ਪੀ.ਏ.ਯੂ. ਨੇ ਫ਼ਸਲੀ ਰਹਿੰਦ-ਖੂੰਹਦ ਦੀ ਸੰਭਾਲ ਬਾਰੇ ਵਿਸ਼ੇਸ਼ ਗੋਸ਼ਟੀ ਡਾਇਰੈਕਟੋਰੇਟ ਪਸਾਰ ਸਿੱਖਿਆ ਵਲੋਂ ਕਰਵਾਈ ਗਈ। ਇਸ ਗੋਸ਼ਟੀ ਵਿਚ 250 ਤੋਂ ਵਧੇਰੇ ਵਿਗਿਆਨੀ ਅਤੇ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਸਮੇਤ ਪੰਜਾਬ ਭਰ ਦੀਆਂ ਸਮੁੱਚੀਆਂ ਧਿਰਾਂ ਪਰਾਲੀ ਦੀ ਸੰਭਾਲ ਵਾਸਤੇ ਚਰਚਾ ਲਈ ਇਕੱਤਰ ਹੋਈਆਂ। ਮੌਜੂਦਾ ਵਾਈਸ ਚਾਂਸਲਰ ਸੁਖਜੀਤਪਾਲ ਸਿੰਘ ਆਈ.ਏ.ਐਸ. ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਸਮੁੱਚੀਆਂ ਧਿਰਾਂ ਨੂੰ ਇਕੋ ਮੰਚ ’ਤੇ ਲਿਆਉਣ ਲਈ ਡਾਇਰੈਕਟੋਰੇਟ ਪਸਾਰ ਸਿੱਖਿਆ ਦਾ ਧੰਨਵਾਦ ਕੀਤਾ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਝੋਨੇ ਦੀ ਵਢਾਈ ਦੇ ਆਗਾਮੀ ਸੀਜ਼ਨ ਦੌਰਾਨ ਪਰਾਲੀ ਦੀ ਸੰਭਾਲ ਸੰਬੰਧੀ ਗੱਲਬਾਤ ਕੀਤੀ। ਉਨ੍ਹਾਂ ਨੇ ਪਰਾਲੀ ਨੂੰ ਖੇਤ ਵਿਚ ਹੀ ਸੰਭਾਲਣ ਦੀ ਵਕਾਲਤ ਕਰਦਿਆਂ ਇਸ ਸੰਬੰਧੀ ਯੂਨੀਵਰਸਿਟੀ ਦੀਆਂ ਖੋਜ ਸਿਫ਼ਾਰਸ਼ਾਂ ਅਤੇ ਮਸ਼ੀਨਰੀ ਉੱਪਰ ਝਾਤ ਪੁਆਈ। ਉਨ੍ਹਾਂ ਕਿਹਾ ਕਿ ਇਹ ਧਰਤੀ ਦੀ ਪੋਸ਼ਕਤਾ ਦੇ ਪੱਖ ਤੋਂ ਬਿਹਤਰੀਨ ਢੰਗ ਹੈ ਕਿ ਪਰਾਲੀ ਨੂੰ ਖੇਤ ਵਿਚ ਹੀ ਸੰਭਾਲਿਆ ਜਾਵੇ, ਇਸ ਨਾਲ ਜੈਵਿਕ ਮਾਦਾ ਅਤੇ ਮਿੱਟੀ ਦੇ ਹੋਰ ਜ਼ਰੂਰੀ ਤੱਤ ਵਧਦੇ ਹਨ ਅਤੇ ਭਵਿੱਖ ਵਿਚ ਸਥਿਰ ਖੇਤੀ ਲਈ ਇਹੀ ਸਭ ਤੋਂ ਉੱਤਮ ਢੰਗ ਹੈ। ਆਈ.ਸੀ.ਏ.ਆਰ ਦੇ ਸਹਾਇਕ ਨਿਰਦੇਸ਼ਕ ਜਨਰਲ ਪਸਾਰ ਡਾ. ਰੰਜੇ ਕੁਮਾਰ ਸਿੰਘ ਨੇ ਆਪਣੇ ਭਾਸ਼ਣ ਵਿਚ ਖੇਤੀ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਪਸਾਰ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸਵਾਗਤੀ ਸ਼ਬਦ ਬੋਲਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਪੀ.ਏ.ਯੂ. ਵਲੋਂ ਕੀਤੀਆਂ ਜਾਣ ਵਾਲੀਆਂ ਪਸਾਰ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਸਦਕਾ ਬੀਤੇ ਸਾਲਾਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਮੀ ਦਰਜ ਕੀਤੀ ਗਈ ਹੈ। ਇਸ ਮੌਕੇ ਅਟਾਰੀ ਦੇ ਨਿਰਦੇਸ਼ਕ ਡਾ. ਪਰਵਿੰਦਰ ਸ਼ੇਰੋਨ ਨੇ ਖੇਤੀ ਮਸ਼ੀਨਰੀ ਅਤੇ ਕਿਸਾਨਾਂ ਦੀ ਇੱਛਾ ਸ਼ਕਤੀ ਨੂੰ ਪਰਾਲੀ ਦੀ ਸੰਭਾਲ ਲਈ ਜ਼ਰੂਰੀ ਤੱਤ ਕਿਹਾ। ਅਟਾਰੀ ਜੋਧਪੁਰ ਦੇ ਨਿਰਦੇਸ਼ਕ ਡਾ. ਜੈ ਪ੍ਰਕਾਸ਼ ਮਿਸ਼ਰਾ ਨੇ ਵੀ ਸੰਬੋਧਨ ਕੀਤਾ। ਖੁੱਲ੍ਹੀ ਵਿਚਾਰ ਚਰਚਾ ਦੌਰਾਨ ਮਸਲੇ ਨਾਲ ਸੰਬੰਧਿਤ ਮੁੱਦਿਆਂ ’ਤੇ ਨਿਠ ਕੇ ਚਰਚਾ ਹੋਈ। ਇਸ ਦੌਰਾਨ 2026-27 ਦਾ ਏਜੰਡਾ ਵੀ ਵਿਚਾਰਿਆ ਗਿਆ। ਡਾ. ਗੁਰਪ੍ਰੀਤ ਸਿੰਘ ਮੱਕੜ ਨੇ ਸਮਾਰੋਹ ਦਾ ਸੰਚਾਲਨ ਕੀਤਾ। ਅੰਤ ਵਿਚ ਡਾ. ਪ੍ਰਭਜੋਧ ਸਿੰਘ ਸੰਧੂ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਉਣ ’ ਤੇ ਵਰਕਰਾਂ ’ ਚ ਨਵੀਂ ਊਰਜਾ ਪੈਦਾ ਹੋਈ - ਕਾਦੀਆਂ , ਬਾੜੇਵਾਲ , ਮਲ... ਅਗਲੀ ਖ਼ਬਰ ਸਤਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲਮਗੀਰ ਵਿਖੇ ਸੰਭਾਲਿਆ ਪ੍ਰਿੰਸੀਪਲ ਦਾ ਅਹੁਦਾ
Ad Position 24