ਪੀ . ਏ . ਯੂ . ਵਿਚ ਕਾਮੁਕ ਦਮਨ ਵਿਸ਼ੇ ਤੇ ਮਾਹਿਰ ਦਾ ਵਿਸ਼ੇਸ਼ ਭਾਸ਼ਨ ਕਰਵਾਇਆ
ਲੁਧਿਆਣਾ, 8 ਅਕਤੂਬਰ (ਜਸਵਿੰਦਰ ਸਿੰਘ)-ਪੀ. ਏ.
ਲੁਧਿਆਣਾ, 8 ਅਕਤੂਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੀ ਅੰਦਰੂਨੀ ਸ਼ਿਕਾਇਤ ਕਮੇਟੀ ਵਲੋਂ ਕਾਲਜ ਆਫ ਬੇਸਿਕ ਸਾਇੰਸਜ਼ ਦੀ ਖੇਡਾਂ ਅਤੇ ਸਹਿ ਗਤੀਵਿਧੀਆਂ ਬਾਰੇ ਬਣੀ ਸੰਗਠਾਤਮਕ ਇਕਾਈ ਸਾਸਕਾ ਦੇ ਸਹਿਯੋਗ ਨਾਲ ਕਾਮੁਕ ਦਮਨ ਦੀ ਸਮਝ ਅਤੇ ਪਰਤਾਂ ਵਿਸ਼ੇ ‘ਤੇ ਮਹਿਮਾਨਾਂ ਭਾਸ਼ਣ ਕਰਵਾਇਆ ਗਿਆ। ਇਸ ਭਾਸ਼ਣ ਨੂੰ ਦੇਣ ਲਈ ਸੀ.ਬੀ.ਆਈ. ਹੈੱਡ ਕੁਆਰਟਰ ਨਵੀਂ ਦਿੱਲੀ ਦੇ ਸੇਵਾ ਮੁਕਤ ਪ੍ਰਸ਼ਾਸਨਿਕ ਅਧਿਕਾਰੀ ਮਨਿੰਦਰ ਸਚਦੇਵ ਮੌਜੂਦ ਸਨ। ਮਨਿੰਦਰ ਸਚਦੇਵ ਨਾਲ ਕਾਮੁਕ ਦਮਨ ਦੇ ਰੂਪਾਂ ਅਤੇ ਵੱਖ-ਵੱਖ ਪਰਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਨਾਲ ਹੀ ਉਨ੍ਹਾਂ ਨੇ ਇਸ ਬਾਰੇ ਜਾਗਰੂਕਤਾ ਦੇ ਪਸਾਰ ਦੀ ਲੋੜ ਉਪਰ ਜ਼ੋਰ ਦਿੱਤਾ ਅਤੇ ਕਿਹਾ ਕਿ ਸਿਹਤਮੰਦ ਸਮਾਜ ਵਿਚ ਬਰਾਬਰਤਾ ਲਈ ਸਰੀਰਕ ਅਤੇ ਕਾਮੁਕ ਆਜ਼ਾਦੀ ਜ਼ਰੂਰੀ ਪੱਖ ਹਨ। ਵਿਸ਼ੇਸ਼ ਤੌਰ ’ਤੇ ਸੰਸਥਾਵਾਂ ਵਿਚ ਕਾਮੁਕ ਦਮਨ ਦੀ ਘਟਨਾਵਾਂ ਰੋਕਣ ਲਈ ਉਨ੍ਹਾਂ ਨੇ ਬਹੁਤ ਸਾਰੇ ਨਵੇਂ ਵਿਚਾਰ ਸਰੋਤਿਆਂ ਸਾਹਮਣੇ ਰੱਖੇ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਨੂੰ ਮਹੀਨ ਰੂਪ ਵਿਚ ਸਮਝ ਕੇ ਇਸ ਨੂੰ ਰੋਕਿਆ ਅਤੇ ਸਮਾਜ ਨੂੰ ਸਿਹਤਮੰਦ ਅਤੇ ਬਰਾਬਰਤਾ ਵਾਲਾ ਬਣਾਇਆ ਜਾ ਸਕਦਾ ਹੈ। ਕੰਮਕਾਜ ਵਾਲੇ ਥਾਵਾਂ ’ਤੇ ਕਾਮੁਕ ਦਮਨ ਦੀਆਂ ਘਟਨਾਵਾਂ ਰੋਕਣ ਲਈ ਸਰਕਾਰਾਂ ਵਲੋਂ ਬਣਾਏ ਗਏ ਨਿਯਮਾਂ ਅਤੇ ਕਾਨੂੰਨਾਂ ਸੰਬੰਧੀ ਵੀ ਉਨ੍ਹਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ਼੍ਰੀਮਤੀ ਸਚਦੇਵ ਨੇ ਦੱਸਿਆ ਕਿ ਕੰਮਕਾਜ ਵਾਲੀ ਜਗ੍ਹਾ ’ਤੇ ਆਸ਼ਾਵਾਂ ਅਤੇ ਅਸੱਭਿਅਕ ਵਿਹਾਰ ਕਾਮੁਕ ਦਮਨ ਦਾ ਮੂਲ ਕਾਰਨ ਬਣਦਾ ਹੈ। ਇਸ ਲਈ ਵਿਦਿਆਰਥੀ ਜੀਵਨ ਤੋਂ ਹੀ ਦੂਸਰੇ ਲੈਂਗਿਕ ਜੀਵ ਦੀਆਂ ਭਾਵਨਾਵਾਂ ਬਾਰੇ ਜਾਣੂੰ ਕਰਵਾਇਆ ਜਾਣਾ ਜ਼ਰੂਰੀ ਹੈ। ਡਾ. ਸ਼ਾਲਿਨੀ ਸ਼ਰਮਾ ਨੇ ਸਵਾਗਤ ਦੇ ਸ਼ਬਦ ਬੋਲਦਿਆਂ ਮਹਿਮਾਨ ਵਕਤਾ ਬਾਰੇ ਜਾਣ-ਪਛਾਣ ਕਰਵਾਈ। ਧੰਨਵਾਦ ਦੇ ਸ਼ਬਦਾਂ ਨਾਲ ਇਹ ਸਮਾਗਮ ਸਮਾਪਤੀ ਨੂੰ ਪਹੁੰਚਿਆ। ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਮਲ ਭੱਤਾ ਅਤੇ ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਇਸ ਅਹਿਮ ਭਾਸ਼ਣ ਲਈ ਆਯੋਜਕਾਂ ਦੀ ਸ਼ਲਾਘਾ ਕੀਤੀ।