09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਦਰੱਖਤਾਂ ’ਤੇ ਕੁਹਾੜਾ ਚੱਲਣ ਦੇ ਮਾਮਲੇ ’ਚ ਐਨਜੀਟੀ ਦਾ ਵੱਡਾ ਐਕਸ਼ਨ

ਲੁਧਿਆਣਾ, 8 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਰਾਣੀ ਝਾਂਸੀ ਰੋਡ ’ਤੇ ਇਕ ਰਿਹਾਇਸ਼ੀ ਸਥਾਨ ਦੇ ਸਾਹਮਣੇ ਦਰਖਤਾਂ ਦੀ ਕਟਾਈ ਨਾਲ ਸਬੰਧਿਤ ਮਾਮਲਾ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤਕ ਪੁੱਜ ਗਿਆ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਟ੍ਰਿਬਿਊਨਲ ਵਲੋਂ ਡਿਪਟੀ ਕਮਿਸ਼ਨਰ, ਨਗਰ ਨਿਗਮ, ਅਖਿਲ ਓਸਵਾਲ ਸਮੇਤ ਹੋਰ ਸਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕੀਤੇ ਜਾਣ ਦੀ ਜਾਣਕਾਰੀ ਹੈ।

Ad Position 21
No active advertisement
ਦਰੱਖ਼ਤ ਕੱਟੇ ਜਾਣ ਦੀ ਪੁਰਾਣੀ ਤਸਵੀਰ। ਅਜੀਤ ਤਸਵੀਰ 09-10-2026
ਲੁਧਿਆਣਾ, 8 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਰਾਣੀ ਝਾਂਸੀ ਰੋਡ ’ਤੇ ਇਕ ਰਿਹਾਇਸ਼ੀ ਸਥਾਨ ਦੇ ਸਾਹਮਣੇ ਦਰਖਤਾਂ ਦੀ ਕਟਾਈ ਨਾਲ ਸਬੰਧਿਤ ਮਾਮਲਾ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤਕ ਪੁੱਜ ਗਿਆ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਟ੍ਰਿਬਿਊਨਲ ਵਲੋਂ ਡਿਪਟੀ ਕਮਿਸ਼ਨਰ, ਨਗਰ ਨਿਗਮ, ਅਖਿਲ ਓਸਵਾਲ ਸਮੇਤ ਹੋਰ ਸਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕੀਤੇ ਜਾਣ ਦੀ ਜਾਣਕਾਰੀ ਹੈ। ਜਾਣਕਾਰੀ ਅਨੁਸਾਰ ਮਾਮਲਾ ਪੰਜਾਬ ਸਰਕਾਰ ਦੀ 2024 ਦੀ ਟ੍ਰੀ ਪਾਲਿਸੀ ਅਤੇ ਪੰਜਾਬ ਵਿਚ ਦਰਖਤਾਂ ਦੀ ਕਟਾਈ ਸਬੰਧੀ ਹਾਈਕੋਰਟ ਵਲੋਂ ਜਾਰੀ ਹੁਕਮਾਂ ਦੇ ਹਵਾਲੇ ਨਾਲ ਐਨ.ਜੀ.ਟੀ. ਦੇ ਧਿਆਨ ਵਿਚ ਲਿਆਂਦਾ ਗਿਆ। ਸ਼ਿਕਾਇਤ ਨਾਲ ਜੁੜੇ ਪੱਖ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਸਬੰਧਿਤ ਧਿਰ ਲਈ ਦਰਖਤਾਂ ਦੀ ਕਟਾਈ ਤੋਂ ਪਹਿਲਾਂ ਵਣ ਵਿਭਾਗ ਤੋਂ ਲੋੜੀਂਦਾ ਮੁਲਾਂਕਣ ਕਰਵਾਉਣਾ ਜ਼ਰੂਰੀ ਸੀ, ਪਰ ਇਹ ਪ੍ਰਕਿਰਿਆ ਨਹੀਂ ਕਰਵਾਈ ਗਈ। ਮਾਮਲੇ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦਰਖਤਾਂ ਦੀ ਕਟਾਈ ਸਬੰਧੀ ਕਾਰਵਾਈ ਦੌਰਾਨ ਵਾਤਾਵਰਨ ਸਬੰਧੀ ਲਾਗੂ ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ। ਇਸਦੇ ਮੱਦੇਨਜ਼ਰ ਹੁਣ ਐਨ.ਜੀ.ਟੀ. ਵਲੋਂ ਸਬੰਧਿਤ ਧਿਰਾਂ ਤੋਂ ਜਵਾਬ ਮੰਗਿਆ ਗਿਆ ਹੈ। ਐਨ.ਜੀ.ਟੀ. ਵਲੋਂ ਨੋਟਿਸ ਜਾਰੀ ਹੋਣ ਤੋਂ ਬਾਅਦ ਹੁਣ ਪ੍ਰਸ਼ਾਸਨ, ਨਗਰ ਨਿਗਮ ਅਤੇ ਹੋਰ ਸਬੰਧਿਤ ਧਿਰਾਂ ਵਲੋਂ ਇਸ ਮਾਮਲੇ ਵਿਚ ਕੀ ਜਵਾਬ ਦਿੱਤਾ ਜਾਂਦਾ ਹੈ। ਇਸ ’ਤੇ ਸਭ ਦੀ ਨਜ਼ਰ ਰਹੇਗੀ। ਮਾਮਲੇ ਦੀ ਅਗਲੀ ਕਾਰਵਾਈ ਦੌਰਾਨ ਦਰਖਤਾਂ ਦੀ ਕਟਾਈ ਲਈ ਲੋੜੀਂਦੀਆਂ ਮਨਜ਼ੂਰੀਆਂ ਅਤੇ ਵਣ ਵਿਭਾਗ ਨਾਲ ਸਬੰਧਿਤ ਪ੍ਰਕਿਰਿਆ ਦੀ ਵੀ ਜਾਂਚ ਹੋ ਸਕਦੀ ਹੈ। ਹਾਲਾਂਕਿ, ਦਰਖਤਾਂ ਦੀ ਕਟਾਈ ਸਬੰਧੀ ਲਗਾਏ ਦੋਸ਼ਾਂ ਅਤੇ ਨਿਯਮਾਂ ਦੀ ਕਥਿਤ ਉਲੰਘਣਾ ਬਾਰੇ ਅੰਤਿਮ ਤੱਥ ਸਬੰਧਿਤ ਅਧਿਕਾਰਤ ਰਿਕਾਰਡ ਅਤੇ ਐਨ.ਜੀ.ਟੀ. ਦੀ ਅਗਲੀ ਕਾਰਵਾਈ ਤੋਂ ਹੀ ਸਪੱਸ਼ਟ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਹਲਕਾ ਸਾਹਨੇਵਾਲ ਅਧੀਨ ਆਉਂਦੇ ਕਈ ਪਿੰਡਾਂ ਵਿਚ ਗਲਾਡਾ ਨੇ ਕੀਤੀ ਵੱਡੀ ਕਾਰਵਾਈ ਅਗਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਵਲੋਂ ਨੌਂ ਰਾਜਾਂ ਦੇ 20 ਵੈਟਰਨਰੀ ਪਸਾਰ ਕਰਮਚਾਰੀਆਂ ਲਈ ਕੌਮੀ ਸਿਖਲਾਈ ਦੀ ਸ਼ੁਰੂਆਤ
Ad Position 24