09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਇਨਫੋਮੇਰਿਕਸ ਵੈਲੂਏਸ਼ਨ ਐਂਡ ਰੇਟਿੰਗ ਲਿਮਟਿਡ ਵਲੋਂ ਲੁਧਿਆਣਾ ਵਿਖੇ ‘ ਆਈ . ਵੀ . ਆਰ . ਕਨੈਕਟ 2026’ ਦਾ ਆਯੋਜਨ

ਲੁਧਿਆਣਾ, 8 ਅਕਤੂਬਰ (ਅ. ਬ)-ਇਨਫੋਮੇਰਿਕਸ ਵੈਲੂਏਸ਼ਨ ਐਂਡ ਰੇਟਿੰਗ ਲਿਮਟਿਡ ਵਲੋਂ ਲੁਧਿਆਣਾ ਵਿਖੇ ‘ਆਈ.

Ad Position 21
No active advertisement
ਅਜੀਤ ਡੈਸਕ 09-10-2026
ਲੁਧਿਆਣਾ, 8 ਅਕਤੂਬਰ (ਅ.ਬ)-ਇਨਫੋਮੇਰਿਕਸ ਵੈਲੂਏਸ਼ਨ ਐਂਡ ਰੇਟਿੰਗ ਲਿਮਟਿਡ ਵਲੋਂ ਲੁਧਿਆਣਾ ਵਿਖੇ ‘ਆਈ.ਵੀ.ਆਰ. ਕਨੈਕਟ 2026’ ਦੇ ਲੁਧਿਆਣਾ ਐਡੀਸ਼ਨ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਬੈਂਕਿੰਗ, ਵਿੱਤੀ ਸੇਵਾਵਾਂ ਅਤੇ ਸਨਅਤੀ ਖੇਤਰ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਤੇਜ਼ੀ ਨਾਲ ਬਦਲ ਰਹੇ ਕਰਜ਼ਾ ਪ੍ਰਬੰਧ ਅਤੇ ਵਿਸ਼ਵ ਪੱਧਰ ‘ਤੇ ਬਣੀਆਂ ਅਨਿਸ਼ਚਿਤ ਸਥਿਤੀਆਂ ਦੇ ਕਾਰੋਬਾਰ ਅਤੇ ਵਿੱਤੀ ਸੰਸਥਾਵਾਂ ‘ਤੇ ਪੈ ਰਹੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ‘ਆਈ.ਵੀ.ਆਰ. ਕਨੈਕਟ’ ਭਾਰਤ ਦੇ ਕਰਜ਼ਾ ਪ੍ਰਬੰਧ ਅਤੇ ਆਰਥਿਕ ਦ੍ਰਿਸ਼ ਨੂੰ ਪ੍ਰਭਾਵਿਤ ਕਰਨ ਵਾਲੇ ਅਹਿਮ ਮੁੱਦਿਆਂ ‘ਤੇ ਸਨਅਤੀ ਜਗਤ, ਵਿੱਤੀ ਸੰਸਥਾਵਾਂ ਅਤੇ ਹੋਰ ਸਬੰਧਿਤ ਧਿਰਾਂ ਵਿਚਕਾਰ ਸਾਰਥਕ ਸੰਵਾਦ ਨੂੰ ਉਤਸ਼ਾਹਿਤ ਕਰਨ ਲਈ ਇਨਫੋਮੇਰਿਕਸ ਦੀ ਪਹਿਲ ਦਾ ਹਿੱਸਾ ਹੈ। ਆਈ.ਵੀ.ਆਰ. ਕਨੈਕਟ ਮੰਚ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਇਨਫੋਮੇਰਿਕਸ ਰੇਟਿੰਗਜ਼ ਦੇ ਗਰੁੱਪ ਮੁੱਖ ਕਾਰਜਕਾਰੀ ਅਧਿਕਾਰੀ ਸ਼ੁਭਮ ਜੈਨ ਨੇ ਕਿਹਾ ਕਿ ਕਰਜ਼ੇ ਦਾ ਮੁਲਾਂਕਣ ਕਰਦਿਆਂ ਨਕਦੀ ਦੇ ਪ੍ਰਵਾਹ ਦੀ ਸਥਿਰਤਾ ਅਤੇ ਲੰਬੇ ਸਮੇਂ ਤੱਕ ਇਸ ਦੇ ਕਾਇਮ ਰਹਿਣ ਦੀ ਸਮਰੱਥਾ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ‘ਆਈ.ਵੀ.ਆਰ. ਕਨੈਕਟ’ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ, ਕਾਰੋਬਾਰੀਆਂ ਅਤੇ ਹੋਰ ਸਬੰਧਿਤ ਧਿਰਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਅਤੇ ਕਰਜ਼ਾ ਪ੍ਰਬੰਧ ਨੂੰ ਪ੍ਰਭਾਵਿਤ ਕਰਨ ਵਾਲੇ ਮੌਕਿਆਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਇਕ ਸਾਂਝਾ ਮੰਚ ਮੁਹੱਈਆ ਕਰਵਾਉਂਦਾ ਹੈ। ਇਸ ਤੋਂ ਇਲਾਵਾ ਉਦਯੋਗ ਅਤੇ ਵਿੱਤੀ ਸੰਸਥਾਵਾਂ ਵਿਚਕਾਰ ਵਧੇਰੇ ਸੰਵਾਦ ਕਾਰੋਬਾਰੀਆਂ ਨੂੰ ਬਾਜ਼ਾਰ ਵਿਚ ਆਉਣ ਵਾਲੇ ਉਤਾਰ-ਚੜ੍ਹਾਅ ਅਤੇ ਅਸਥਿਰ ਹਾਲਾਤਾਂ ਲਈ ਬਿਹਤਰ ਤਿਆਰੀ ਕਰਨ ਵਿਚ ਮਦਦ ਕਰ ਸਕਦਾ ਹੈ। ਵਿਸ਼ਵ ਪੱਧਰੀ ਅਨਿਸ਼ਚਿਤਤਾ ਦਰਮਿਆਨ ਕਰਜ਼ਾ ਚੱਕਰ ਨੂੰ ਸੰਭਾਲਣਾ’ ਵਿਸ਼ੇ ’ਤੇ ਕਰਵਾਏ ਗਏ ਇਸ ਸਮਾਗਮ ਵਿਚ ਖ਼ਾਸ ਤੌਰ ’ਤੇ ਵਿਚਾਰ ਕੀਤਾ ਗਿਆ ਕਿ ਬਦਲਦੇ ਆਰਥਿਕ ਹਾਲਾਤਾਂ ਦਰਮਿਆਨ ਕਾਰੋਬਾਰੀ ਅਤੇ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਆਪਣੀਆਂ ਰਣਨੀਤੀਆਂ ਕਿਸ ਤਰ੍ਹਾਂ ਤਿਆਰ ਕਰ ਸਕਦੀਆਂ ਹਨ, ਉਭਰ ਰਹੇ ਜੋਖਮਾਂ ਦਾ ਪ੍ਰਬੰਧਨ ਕਿਵੇਂ ਕੀਤਾ ਜਾ ਸਕਦਾ ਹੈ ਅਤੇ ਵਿੱਤੀ ਮਜ਼ਬੂਤੀ ਕਾਇਮ ਰੱਖਦਿਆਂ ਨਵੇਂ ਮੌਕਿਆਂ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ। ਸਮਾਗਮ ਦੌਰਾਨ ਇਕ ਵਿਚਾਰ-ਵਟਾਂਦਰਾ ਸੈਸ਼ਨ ਵੀ ਕਰਵਾਇਆ ਗਿਆ, ਜਿਸ ਦਾ ਸੰਚਾਲਨ ਇਨਫੋਮੇਰਿਕਸ ਰੇਟਿੰਗ ਦੇ ਮੁੱਖ ਵਿਸ਼ਲੇਸ਼ਣ ਅਧਿਕਾਰੀ ਹਰਸ਼ ਜਗਨਾਨੀ ਨੇ ਕੀਤਾ। ਸੈਸ਼ਨ ਵਿਚ ਰਾਲਸਨ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਪਾਹਵਾ, ਮੋਂਟੇ ਕਾਰਲੋ ਫੈਸ਼ਨਜ਼ ਲਿਮਟਿਡ ਦੇ ਕਾਰਜਕਾਰੀ ਡਾਇਰੈਕਟਰ ਸੰਦੀਪ ਜੈਨ, ਯੂਨੀਅਨ ਬੈਂਕ ਆਫ਼ ਇੰਡੀਆ, ਚੰਡੀਗੜ੍ਹ ਖੇਤਰ ਦੇ ਜਨਰਲ ਮੈਨੇਜਰ ਅਤੇ ਅੰਚਲ ਮੁਖੀ ਮਨੋਜ ਕੁਮਾਰ ਅਤੇ ਭਾਰਤੀ ਸਟੇਟ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਨੀਰਜ ਕੁਮਾਰ ਨੇ ਸ਼ਮੂਲੀਅਤ ਕੀਤੀ। ਇਸ ਸੈਸ਼ਨ ਦੌਰਾਨ ਬੈਂਕਿੰਗ ਅਤੇ ਸਨਅਤੀ ਖੇਤਰ, ਦੋਵਾਂ ਦੇ ਨਜ਼ਰੀਏ ਨੂੰ ਇਕੋ ਮੰਚ ‘ਤੇ ਸਾਹਮਣੇ ਲਿਆਂਦਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬੀਬਾ ਹਰਸਿਮਰਤ ਕੌਰ ਬਾਦਲ ਕਸਬਾ ਡੇਹਲੋਂ (ਹਲਕਾ ਗਿੱਲ) ਵਿਖੇ 13 ਨੂੰ ਪੁੱਜਣਗੇ-ਸਿਮਕ ਅਗਲੀ ਖ਼ਬਰ ਸਮਾਰਟ ਸਕੂਲ ਮੋਤੀ ਨਗਰ ਵਿਖੇ ਵੇਸਟ - ਟੂ - ਬੈੱਸਟ ਮਟੀਰੀਅਲ ਦੀਵਾਲੀ ਕਰਾਫ਼ਟ 2 ਰੋਜ਼ਾ ਮੇਲੇ ਦਾ ਪੋਸਟਰ ਜਾਰੀ
Ad Position 24