09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪਾਮੇਟੀ ਵਲੋਂ ਕਿਸਾਨਾਂ ਲਈ ਫੂਡ ਪ੍ਰੋਸੈਸਿੰਗ, ਸੰਭਾਲ ਅਤੇ ਵੈਲਿਊ ਐਡੀਸ਼ਨ ਸੰਬੰਧੀ ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਕਰਵਾਇਆ

ਲੁਧਿਆਣਾ, 8 ਅਕਤੂਬਰ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਮੈਨੇਜਮੈਂਟ ਐਂਡ ਐਕਸਟੈਨਸ਼ਨ ਟਰੇਨਿੰਗ ਇੰਸਟੀਚਿਊਟ ਵਲੋਂ ਕਿਸਾਨਾਂ ਲਈ ਫੂਡ ਪ੍ਰੋਸੈਸਿੰਗ, ਸੰਭਾਲ ਅਤੇ ਵੈਲਿਊ ਐਡੀਸ਼ਨ ਸਬੰਧੀ ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਵਿਸ਼ੇ ’ਤੇ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਵਿਚ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਕੁੱਲ 24 ਕਿਸਾਨਾਂ ਨੇ ਭਾਗ ਲਿਆ। ਡਾ.

Ad Position 21
No active advertisement
ਸਿਖਲਾਈ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਸਿੱਖਿਆਰਥੀਆਂ ਦੇ ਨਾਲ ਡਾਇਰੈਕਟਰ ਡਾ: ਕੇ.ਬੀ. ਸਿੰਘ, ਡਿਪਟੀ ਡਾਇਰੈਕਟਰ ਰਵਨੀਤ ਸਿੰਘ ਅਤੇ ਹੋਰ। ਅਜੀਤ ਤਸਵੀਰ 09-10-2026
ਲੁਧਿਆਣਾ, 8 ਅਕਤੂਬਰ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਮੈਨੇਜਮੈਂਟ ਐਂਡ ਐਕਸਟੈਨਸ਼ਨ ਟਰੇਨਿੰਗ ਇੰਸਟੀਚਿਊਟ ਵਲੋਂ ਕਿਸਾਨਾਂ ਲਈ ਫੂਡ ਪ੍ਰੋਸੈਸਿੰਗ, ਸੰਭਾਲ ਅਤੇ ਵੈਲਿਊ ਐਡੀਸ਼ਨ ਸਬੰਧੀ ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਵਿਸ਼ੇ ’ਤੇ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਵਿਚ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਕੁੱਲ 24 ਕਿਸਾਨਾਂ ਨੇ ਭਾਗ ਲਿਆ। ਡਾ. ਕੇ.ਬੀ. ਸਿੰਘ, ਡਾਇਰੈਕਟਰ, ਪਾਮੇਟੀ, ਨੇ ਕਿਸਾਨਾਂ ਨੂੰ ਅਜਿਹੇ ਸਿਖਲਾਈ ਪ੍ਰੋਗਰਾਮਾਂ ਰਾਹੀਂ ਪ੍ਰਾਪਤ ਹੋਣ ਵਾਲੇ ਗਿਆਨ ਅਤੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਕਿਸਾਨ ਸਿਰਫ਼ ਖੇਤ ਪੱਧਰ ਜਾਂ ਘਰੇਲੂ ਬਾਜ਼ਾਰ ਵਿਚ ਆਪਣੀ ਖੇਤੀਬਾੜੀ ਉਪਜ ਵੇਚਣ ਤੱਕ ਸੀਮਤ ਨਹੀਂ ਹਨ, ਸਗੋਂ ਉਨ੍ਹਾਂ ਲਈ ਕੌਮੀ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਦੇ ਵੀ ਮੌਕੇ ਮੌਜੂਦ ਹਨ। ਇਸ ਲਈ ਕਿਸਾਨਾਂ ਨੂੰ ਆਪਣੀਆਂ ਖੇਤੀ-ਆਧਾਰਿਤ ਉਦਯੋਗਿਕ ਇਕਾਈਆਂ ਸਥਾਪਿਤ ਕਰਨ ਅਤੇ ਆਪਣੀ ਆਮਦਨ ਵਿਚ ਵਾਧਾ ਕਰਨ ਲਈ ਲੋੜੀਂਦਾ ਗਿਆਨ ਅਤੇ ਹੁਨਰ ਪ੍ਰਦਾਨ ਕਰਨਾ ਸਮੇਂ ਦੀ ਮੁੱਖ ਲੋੜ ਹੈ। ਡਾ. ਰਵਨੀਤ ਸਿੰਘ, ਡਿਪਟੀ ਡਾਇਰੈਕਟਰ ਪਾਮੇਟੀ ਨੇ ਦੱਸਿਆ ਕਿ ਇਸ ਸਿਖਲਾਈ ਦਾ ਮੁੱਖ ਉਦੇਸ਼ ਕਿਸਾਨਾਂ ਦੇ ਖਾਦ ਪ੍ਰੋਸੈਸਿੰਗ, ਸੰਭਾਲ ਅਤੇ ਖੇਤੀਬਾੜੀ ਉਤਪਾਦਾਂ ਦੀ ਵੈਲਿਊ ਐਡੀਸ਼ਨ ਸਬੰਧੀ ਗਿਆਨ ਅਤੇ ਵਿਹਾਰਕ ਹੁਨਰਾਂ ਵਿਚ ਵਾਧਾ ਕਰਨਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਅਜਿਹੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਰਾਹੀਂ ਕਟਾਈ ਤੋਂ ਬਾਅਦ ਹੋਣ ਵਾਲੇ ਨੁਕਸਾਨਾਂ ਨੂੰ ਘਟਾਉਣ, ਖੇਤੀਬਾੜੀ ਉਤਪਾਦਾਂ ਦੀ ਗੁਣਵੱਤਾ ਅਤੇ ਸੈੱਲਫ਼ ਲਾਈਫ਼ ਵਿਚ ਸੁਧਾਰ ਕਰਨ ਅਤੇ ਪ੍ਰੋਸੈਸਿੰਗ, ਪੈਕੇਜਿੰਗ ਅਤੇ ਸਟੋਰੇਜ ਨਾਲ ਸਬੰਧਿਤ ਸੁਰੱਖਿਅਤ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਵਿਚ ਮਦਦ ਮਿਲ ਸਕਦੀ ਹੈ। ਡਾ. ਜਗਬੀਰ ਰੇਹਲ ਨੇ ਖੇਤੀਬਾੜੀ ਵਿਚ ਫੂਡ ਪ੍ਰੋਸੈਸਿੰਗ ਦੀ ਮਹੱਤਤਾ ਅਤੇ ਸੰਭਾਵਨਾਵਾਂ, ਕਟਾਈ ਤੋਂ ਬਾਅਦ ਹੋਣ ਵਾਲੇ ਨੁਕਸਾਨਾਂ, ਉਨ੍ਹਾਂ ਦੀ ਰੋਕਥਾਮ ਅਤੇ ਉਤਪਾਦਾਂ ਦੀ ਸੈੱਲਫ਼ ਲਾਈਫ਼ ਦੇ ਪ੍ਰਬੰਧਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਸੋਨਿਕਾ ਸ਼ਰਮਾ ਨੇ ਵੈਲਿਊ ਐਡੀਸ਼ਨ ਦੀ ਧਾਰਨਾ ਅਤੇ ਮਹੱਤਤਾ ਬਾਰੇ ਸੈਸ਼ਨ ਕਰਵਾਇਆ ਅਤੇ ਖੇਤੀਬਾੜੀ ਉਤਪਾਦਾਂ ਦੀ ਆਰਥਿਕ ਕੀਮਤ ਵਧਾਉਣ ਵਿ ਚ ਇਸ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਡਾ. ਮਨਿੰਦਰ ਕੌਰ ਨੇ ਫੂਡ ਲੇਬਲਿੰਗ ਅਤੇ ਬੁਨਿਆਦੀ ਰੈਗੂਲੇਟਰੀ ਲੋੜਾਂ ਬਾਰੇ ਜਾਣਕਾਰੀ ਦਿੱਤੀ ਅਤੇ ਐਗਰੋ-ਪ੍ਰੋਸੈਸਿੰਗ ਸੈਂਟਰ, ਡਿਪਾਰਟਮੈਂਟ ਆਫ ਪ੍ਰੋਸੈਸਿੰਗ ਐਂਡ ਫੂਡ ਇੰਜੀਨੀਅਰਿੰਗ, ਪੀ.ਏ.ਯੂ. ਦਾ ਐਕਸਪੋਜ਼ਰ ਵਿਜ਼ਟ ਕਰਵਾਇਆ। ਡਾ. ਅਰਸ਼ਦੀਪ ਸਿੰਘ ਨੇ ਸੈਸ਼ਨ ਦੌਰਾਨ ਫੂਡ ਪ੍ਰੋਸੈਸਿੰਗ ਅਤੇ ਉਦਮਤਾ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਡਾ. ਕਮਲਜੀਤ ਕੌਰ ਨੇ ਗੁਣਵੱਤਾ ਨਿਯੰਤਰਨ ਅਤੇ ਖਾਦ ਸੁਰੱਖਿਆ ਸਬੰਧੀ ਸੈਸ਼ਨ ਕਰਵਾਇਆ ਅਤੇ ਫੂਡ ਪ੍ਰੋਸੈਸਿੰਗ ਅਤੇ ਹੈਂਡਲਿੰਗ ਦੌਰਾਨ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨੂੰ ਕਾਇਮ ਰੱਖਣ ਦੀ ਮਹੱਤਤਾ ਬਾਰੇ ਦੱਸਿਆ। ਸ਼ਿਵਾਲੀ ਗੁਪਤਾ ਨੇ ਕਿਸਾਨਾਂ ਅਤੇ ਨਵੇਂ ਉੱਦਮੀਆਂ ਲਈ ਉਪਲਬਧ ਸਰਕਾਰੀ ਸਕੀਮਾਂ ਅਤੇ ਸੰਸਥਾਗਤ ਸਹਾਇਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਲੋਂ ਨਾਬਾਰਡ ਐਨ.ਆਰ.ਐਲ.ਐਮ., ਪੀ.ਐਮ.ਐਫ.ਐਮ.ਈ., ਪਸ਼ੂ ਪਾਲਣ, ਬਾਗ਼ਬਾਨੀ ਅਤੇ ਵੱਖ-ਵੱਖ ਰਾਜ ਸਰਕਾਰ ਦੀਆਂ ਸਕੀਮਾਂ ਨਾਲ ਸਬੰਧਿਤ ਪਹਿਲਕਦਮੀਆਂ ਅਤੇ ਸਹਾਇਤਾ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸਮਾਰਟ ਸਕੂਲ ਮੋਤੀ ਨਗਰ ਵਿਖੇ ਵੇਸਟ - ਟੂ - ਬੈੱਸਟ ਮਟੀਰੀਅਲ ਦੀਵਾਲੀ ਕਰਾਫ਼ਟ 2 ਰੋਜ਼ਾ ਮੇਲੇ ਦਾ ਪੋਸਟਰ ਜਾਰੀ ਅਗਲੀ ਖ਼ਬਰ ਨਰੇਸ਼ ਧੀਂਗਾਨ ਸ਼੍ਰੋਮਣੀ ਅਕਾਲੀ ਦਲ ਐਸ . ਸੀ . ਵਿੰਗ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਬਣੇ
Ad Position 24