09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਦਿੱਲੀ ਤੋਂ ਪੰਜਾਬ ਤੱਕ ‘ ਇਮਾਨਦਾਰੀ ’ ਦਾ ਢੋਲ , ਹੁਣ ਈ . ਡੀ . ਅਤੇ ਸੀ . ਬੀ . ਆਈ . ਦੀਆਂ ਛਾਪਾ ਮਾਰੀਆਂ ਨੇ ‘ ਆਪ ’ ਦੀ ਖੋਲ੍ਹੀ ਪੋਲ - ਭੁਪਿੰਦਰ ਭਿੰਦਾ

ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਇਮਾਨਦਾਰੀ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਆਪਣੀ ਕਹੀ ਹੋਈ ਇਮਾਨਦਾਰੀ ਨੂੰ ਸਿਰਫ਼ ਬੋਰਡਾਂ ਅਤੇ ਇਸ਼ਤਿਹਾਰਾਂ ਤੱਕ ਸੀਮਤ ਨਾ ਰੱਖੇ, ਸਗੋਂ ਜਾਂਚ ਏਜੰਸੀਆਂ ਵਲੋਂ ਉਠਾਏ ਜਾ ਰਹੇ ਸਵਾਲਾਂ ਦਾ ਤੱਥਾਂ ਅਤੇ ਦਸਤਾਵੇਜ਼ਾਂ ਨਾਲ ਜਵਾਬ ਦੇਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਜੱਥਾ ਸ਼ਹਿਰੀ ਲੁਧਿਆਣਾ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 09-10-2026
ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਇਮਾਨਦਾਰੀ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਆਪਣੀ ਕਹੀ ਹੋਈ ਇਮਾਨਦਾਰੀ ਨੂੰ ਸਿਰਫ਼ ਬੋਰਡਾਂ ਅਤੇ ਇਸ਼ਤਿਹਾਰਾਂ ਤੱਕ ਸੀਮਤ ਨਾ ਰੱਖੇ, ਸਗੋਂ ਜਾਂਚ ਏਜੰਸੀਆਂ ਵਲੋਂ ਉਠਾਏ ਜਾ ਰਹੇ ਸਵਾਲਾਂ ਦਾ ਤੱਥਾਂ ਅਤੇ ਦਸਤਾਵੇਜ਼ਾਂ ਨਾਲ ਜਵਾਬ ਦੇਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਜੱਥਾ ਸ਼ਹਿਰੀ ਲੁਧਿਆਣਾ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਦੋਂ ਵਿਰੋਧੀ ਧਿਰ ਵਿਚ ਸੀ ਤਾਂ ਭ੍ਰਿਸ਼ਟਾਚਾਰ ਵਿਰੁੱਧ ਵੱਡੇ-ਵੱਡੇ ਭਾਸ਼ਣ ਦਿੰਦੀ ਸੀ ਅਤੇ ਆਪਣੇ ਆਪ ਨੂੰ ਬਾਕੀ ਪਾਰਟੀਆਂ ਨਾਲੋਂ ਵੱਖਰੀ ਤੇ ਇਮਾਨਦਾਰ ਪਾਰਟੀ ਦੱਸਦੀ ਸੀ, ਪਰ ਅੱਜ ਜਦੋਂ ਸਰਕਾਰ ਦੇ ਆਗੂਆਂ ਅਤੇ ਉਨ੍ਹਾਂ ਨਾਲ ਜੁੜੇ ਆਗੂਆਂ ਉੱਪਰ ਕੇਂਦਰੀ ਜਾਂਚ ਏਜੰਸੀਆਂ ਵਲੋਂ ਕਾਰਵਾਈ ਹੋ ਰਹੀ ਹੈ ਤਾਂ ‘ਆਪ’ ਸਰਕਾਰ ਨੂੰ ਇਸ ਨੂੰ ਸਿਆਸੀ ਬਦਲਾਖੋਰੀ ਦੱਸ ਕੇ ਹਰ ਸਵਾਲ ਤੋਂ ਭੱਜਣ ਦੀ ਬਜਾਏ ਪਾਰਦਰਸ਼ਤਾ ਨਾਲ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰੀ ਦੇ ਬੋਰਡ ਲਾਉਣ ਵਾਲੀ ਮਾਨ ਸਰਕਾਰ ਹੁਣ ਜਾਂਚ ਏਜੰਸੀਆਂ ਦੀ ਕਾਰਵਾਈ ਤੋਂ ਘਬਰਾ ਕਿਉਂ ਰਹੀ ਹੈ? ਭਿੰਦਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ‘ਬਦਲਾਅ’ ਦੇ ਨਾਮ ‘ਤੇ ਸਰਕਾਰ ਨੂੰ ਮੌਕਾ ਦਿੱਤਾ ਸੀ ਅਤੇ ਹੁਣ ਲੋਕ ਇਸ਼ਤਿਹਾਰਾਂ ਵਿਚ ਦਿਖਾਈ ਜਾ ਰਹੀ ਇਮਾਨਦਾਰੀ ਨਹੀਂ, ਸਗੋਂ ਜ਼ਮੀਨੀ ਪੱਧਰ ‘ਤੇ ਜਵਾਬ ਦੇਹੀ ਅਤੇ ਪਾਰਦਰਸ਼ਤਾ ਦੇਖਣਾ ਚਾਹੁੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਨਰੇਸ਼ ਧੀਂਗਾਨ ਸ਼੍ਰੋਮਣੀ ਅਕਾਲੀ ਦਲ ਐਸ . ਸੀ . ਵਿੰਗ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਬਣੇ ਅਗਲੀ ਖ਼ਬਰ ਬਲਾਕ ਲੁਧਿਆਣਾ 2 ਖੇਡਾਂ ਸੈਂਟਰ ਸਕੂਲ ਇਯਾਲੀ ਕਲਾਂ ਵਿਖੇ ਜਾਰੀ
Ad Position 24