09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਵਿਦਿਆਰਥੀ ਕੌਂਸਲ ਲਈ ਅਹੁਦਾ ਸੌਂਪਣ ਸਮਾਰੋਹ ਕਰਵਾਇਆ

ਆਲਮਗੀਰ, 8 ਅਕਤੂਬਰ (ਜਰਨੈਲ ਸਿੰਘ ਪੱਟੀ)-ਸਥਾਨਕ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਨੇ ਵਿੱਦਿਅਕ ਸੈਸ਼ਨ 2026-27 ਲਈ ਨਵੀਂ ਚੁਣੀ ਗਈ ਵਿਦਿਆਰਥੀ ਕੌਂਸਲ ਲਈ ‘ਅਹੁਦਾ ਸੌਂਪਣ ਸਮਾਰੋਹ’ ਬੜੇ ਉਤਸ਼ਾਹ ਅਤੇ ਮਾਣ ਨਾਲ ਕਰਵਾਇਆ। ਇਸ ਸਮਾਰੋਹ ਦੌਰਾਨ ਉਨ੍ਹਾਂ ਨੌਜਵਾਨ ਆਗੂਆਂ ਨੂੰ ਰਸਮੀ ਤੌਰ ‘ਤੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ, ਜੋ ਸਕੂਲ ਵਿਚ ਅਨੁਸ਼ਾਸਨ, ਅਗਵਾਈ ਅਤੇ ਸੇਵਾ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣਗੇ।

Ad Position 21
No active advertisement
ਸਮਾਗਮ ਮੌਕੇ ਨਵੇਂ ਚੁਣੇ ਗਏ ਅਹੁਦੇਦਾਰ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਹਰਮੀਤ ਕੌਰ ਵੜੈਚ ਅਤੇ ਹੋਰ ਅਧਿਆਪਕ। ਤਸਵੀਰ-ਜਰਨੈਲ ਸਿੰਘ ਪੱਟੀ 09-10-2026
ਆਲਮਗੀਰ, 8 ਅਕਤੂਬਰ (ਜਰਨੈਲ ਸਿੰਘ ਪੱਟੀ)-ਸਥਾਨਕ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਨੇ ਵਿੱਦਿਅਕ ਸੈਸ਼ਨ 2026-27 ਲਈ ਨਵੀਂ ਚੁਣੀ ਗਈ ਵਿਦਿਆਰਥੀ ਕੌਂਸਲ ਲਈ ‘ਅਹੁਦਾ ਸੌਂਪਣ ਸਮਾਰੋਹ’ ਬੜੇ ਉਤਸ਼ਾਹ ਅਤੇ ਮਾਣ ਨਾਲ ਕਰਵਾਇਆ। ਇਸ ਸਮਾਰੋਹ ਦੌਰਾਨ ਉਨ੍ਹਾਂ ਨੌਜਵਾਨ ਆਗੂਆਂ ਨੂੰ ਰਸਮੀ ਤੌਰ ‘ਤੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ, ਜੋ ਸਕੂਲ ਵਿਚ ਅਨੁਸ਼ਾਸਨ, ਅਗਵਾਈ ਅਤੇ ਸੇਵਾ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣਗੇ। ਸਮਾਗਮ ਦੀ ਸ਼ੁਰੂਆਤ ਸਕੂਲ ਵਿਖੇ ਅਰਦਾਸ ਬੇਨਤੀ ਨਾਲ ਹੋਈ। ਉਪਰੰਤ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਬੈਜ ਲਗਾ ਕੇ ਸਹੁੰ ਚੁਕਾਈ ਗਈ। ਇਸ ਮੌਕੇ ਪ੍ਰਿੰਸੀਪਲ ਹਰਮੀਤ ਕੌਰ ਵੜੈਚ ਨੇ ਨਵੀਂ ਚੁਣੀ ਗਈ ਕੌਂਸਲ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਮਿਸਾਲੀ ਅਗਵਾਈ ਕਰਦੇ ਹੋਏ ਇਕ ਟੀਮ ਵਜੋਂ ਕੰਮ ਕਰਨ ਅਤੇ ਆਪਣੇ ਜੂਨੀਅਰਾਂ ਲਈ ਰੋਲ ਮਾਡਲ ਬਣਨ। ਜਦੋਂ ਕੌਂਸਲ ਮੈਂਬਰਾਂ ਨੇ ਅਧਿਕਾਰ ਅਤੇ ਜ਼ਿੰਮੇਵਾਰੀ ਦੇ ਪ੍ਰਤੀਕ ਵਜੋਂ ਆਪਣੇ ‘ਸੈਸ਼’ ਅਤੇ ਬੈਜ ਪ੍ਰਾਪਤ ਕੀਤੇ, ਤਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਤਾੜੀਆਂ ਨਾਲ ਉਨ੍ਹਾਂ ਦਾ ਹੌਂਸਲਾ ਵਧਾਇਆ। ਸਾਲ 2026-27 ਲਈ ਵਿਦਿਆਰਥੀ ਕੌਂਸਲ ਵਿਚ ਪ੍ਰਭਸਿਮਰ ਸਿੰਘ ਹੈੱਡ ਬੁਆਏ, ਹਰਨੂਰ ਸਿੰਘ ਵਾਈਸ ਹੈੱਡ ਬੁਆਏ, ਮਨਮੀਤ ਕੌਰ ਹੈੱਡ ਗਰਲ, ਮੇਹਰਜੋਤ ਕੌਰ ਵਾਈਸ ਹੈੱਡ ਗਰਲ ਚੁਣੇ ਗਏ, ਜਦਕਿ ਅਨੁਸ਼ਾਸਨ ਇੰਚਾਰਜ (ਲੜਕੇ) ਪ੍ਰਤੀਕਿੰਦਰ ਸਿੰਘ , ਵਾਈਸ ਅਨੁਸ਼ਾਸਨ ਇੰਚਾਰਜ (ਲੜਕੇ) ਗਗਨਪ੍ਰੀਤ ਸਿੰਘ, ਅਨੁਸ਼ਾਸਨ ਇੰਚਾਰਜ (ਲੜਕੀਆਂ) ਸਮਰੀਤ ਕੌਰ, ਵਾਈਸ ਅਨੁਸ਼ਾਸਨ ਇੰਚਾਰਜ (ਲੜਕੀਆਂ) ਅਰਸ਼ਦੀਪ ਕੌਰ ਨੂੰ ਜ਼ਿੰਮੇਵਾਰੀ ਮਿਲੀ ਹੈ। ਇਸੇ ਤਰ੍ਹਾਂ ਭਾਸ਼ਾ ਮੁਖੀ (ਲੜਕੇ) ਆਕਾਸ਼ਦੀਪ ਸਿੰਘ, ਭਾਸ਼ਾ ਮੁਖੀ (ਲੜਕੀਆਂ) ਪਰਲੀਨ ਕੌਰ, ਖੇਡ ਕਪਤਾਨ (ਲੜਕੇ) ਪ੍ਰਭਜੋਤ ਐਸ. ਬਾਮਬਰਾ, ਵਾਈਸ ਖੇਡ ਕਪਤਾਨ (ਲੜਕੇ) ਰੋਹਨਦੀਪ ਸਿੰਘ, ਖੇਡ ਕਪਤਾਨ (ਲੜਕੀਆਂ) ਮਨੀਤ ਕੌਰ ਗਿੱਲ, ਵਾਈਸ ਖੇਡ ਕਪਤਾਨ (ਲੜਕੀਆਂ) ਸੁਦੀਪਤੀ ਸ਼ਰਮਾ ਨਿਯੁਕਤ ਕੀਤਾ ਗਿਆ ਹੈ। ਸਮਾਗਮ ਦੀ ਸਮਾਪਤੀ ਧੰਨਵਾਦੀ ਸ਼ਬਦਾਂ ਅਤੇ ਰਾਸ਼ਟਰੀ ਗੀਤ ਨਾਲ ਹੋਈ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਜੀ ਦੇ ਦਰਬਾਰ ਹਾਲ ਦੀ ਦੂਜੀ ਮੰਜ਼ਿਲ ਦਾ ਲੈਂਟਰ ਪਾਉਣ ਦੀ ਕਾਰ ਸੇਵਾ ਜੈਕਾਰਿਆਂ ਦੀ ਗੂੰਜ ’ਚ ਕੋਈ ਸੰਪੰਨ ਅਗਲੀ ਖ਼ਬਰ ਬਲਾਕ ਪੱਧਰੀ ਦੋ ਰੋਜ਼ਾ ਖੇਡਾਂ ਸ਼ਾਨੋ ਸ਼ੌਕਤ ਨਾਲ ਹੋਈਆਂ ਸੰਪੰਨ
Ad Position 24