ਗੁਰੂ ਨਾਨਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਬੋਰਡ ਅਥਲੈਟਿਕਸ ਜ਼ਿਲ੍ਹਾ ਟੂਰਨਾਮੈਂਟ ’ ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਲੁਧਿਆਣਾ, 8 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ ਦੇ ਨੌਜਵਾਨ ਖਿਡਾਰੀਆਂ ਨੇ ਖੰਨਾ ਦੇ ਨਰੇਸ਼ ਚੰਦ ਖੇਡ ਸਟੇਡੀਅਮ ਵਿਖੇ ਕਰਵਾਏ ਪੰਜਾਬ ਬੋਰਡ ਅਥਲੈਟਿਕਸ ਜ਼ਿਲ੍ਹਾ ਟੂਰਨਾਮੈਂਟ (ਲੜਕੇ ਅਤੇ ਲੜਕੀਆਂ) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੇਡਾਂ ਦੇ ਖੇਤਰ ਵਿਚ ਨਵੀਆਂ ਉਚਾਈਆਂ ਹਾਸਲ ਕੀਤੀਆਂ। ਇਹ ਮੁਕਾਬਲੇ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿਚ ਕਰਵਾਏ ਗਏ।
ਲੁਧਿਆਣਾ, 8 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ ਦੇ ਨੌਜਵਾਨ ਖਿਡਾਰੀਆਂ ਨੇ ਖੰਨਾ ਦੇ ਨਰੇਸ਼ ਚੰਦ ਖੇਡ ਸਟੇਡੀਅਮ ਵਿਖੇ ਕਰਵਾਏ ਪੰਜਾਬ ਬੋਰਡ ਅਥਲੈਟਿਕਸ ਜ਼ਿਲ੍ਹਾ ਟੂਰਨਾਮੈਂਟ (ਲੜਕੇ ਅਤੇ ਲੜਕੀਆਂ) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੇਡਾਂ ਦੇ ਖੇਤਰ ਵਿਚ ਨਵੀਆਂ ਉਚਾਈਆਂ ਹਾਸਲ ਕੀਤੀਆਂ। ਇਹ ਮੁਕਾਬਲੇ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿਚ ਕਰਵਾਏ ਗਏ। ਵਿਦਿਆਰਥੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਸ਼ਲਾਘਾਯੋਗ ਪ੍ਰਾਪਤੀਆਂ ਨਾਲ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੀ ਵਿਦਿਆਰਥਣ ਪਵਲੀਨ ਕੌਰ ਨੇ ਅੰਡਰ-19 ਹੈਮਰ ਥਰੋਅ ਵਿਚ ਸੋਨ ਤਗਮਾ ਜਿੱਤਿਆ, ਜਦਕਿ ਬਿਸਮਨ ਸਿੰਘ ਨੇ ਅੰਡਰ-17 ਵਰਗ ਦੀ 5 ਕਿੱਲੋਮੀਟਰ ਪੈਦਲ ਦੌੜ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ। ਗੁਰਸੀਸ ਕੌਰ ਨੇ ਅੰਡਰ-19 ਉੱਚੀ ਛਾਲ (ਹਾਈ ਜੰਪ) ਵਿਚ ਕਾਂਸੀ ਦਾ ਤਗਮਾ ਜਿੱਤਿਆ ਅਤੇ ਏਕਮਜੋਤ ਕੌਰ ਨੇ ਅੰਡਰ-19 ਵਰਗ ਦੀ 400 ਮੀਟਰ ਰਿਲੇਅ ਦੌੜ ਵਿਚ ਕਾਂਸੀ ਤਗਮਾ ਪ੍ਰਾਪਤ ਕੀਤਾ। ਇਸ ਦੌਰਾਨ ਸਕੂਲ ਦੇ ਖਿਡਾਰੀਆਂ ਪਵਲੀਨ ਕੌਰ ਅਤੇ ਬਿਸਮਨ ਸਿੰਘ ਦੀ ਚੋਣ ਰਾਜ ਪੱਧਰੀ ਪੰਜਾਬ ਬੋਰਡ ਅਥਲੈਟਿਕਸ ਚੈਂਪੀਅਨਸ਼ਿਪ ਲਈ ਵੀ ਕੀਤੀ ਗਈ। ਸਕੂਲ ਪ੍ਰਿੰਸੀਪਲ ਦਰਸਪ੍ਰੀਤ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਖੇਡ ਭਾਵਨਾ ਦੀ ਸ਼ਲਾਘਾ ਕੀਤੀ।