27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਵੈਟਰਨਰੀ ਯੂਨੀਵਰਸਿਟੀ ਨੇ ਡਿਜੀਟਲ ਪਸਾਰ ਸੇਵਾ ਨੂੰ ਮਜ਼ਬੂਤ ਕਰਨ ਲਈ ‘ਆਪਣੀ ਖੇਤੀ’ ਨਾਲ ਸਮਝੌਤਾ ਪੱਤਰ ’ਤੇ ਕੀਤੇ ਦਸਤਖ਼ਤ

ਲੁਧਿਆਣਾ, 27 ਸਤੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਅਤੇ ਕੌਗਨੀਸੋਲ ਐਗਟੈਕ ਪ੍ਰਾਈਵੇਟ ਲਿਮਟਿਡ (‘ਆਪਣੀ ਖੇਤੀ’) ਨੇ ਡਿਜੀਟਲ ਪਸਾਰ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਤੇ ਪਸ਼ੂ ਪਾਲਕਾਂ ਤੱਕ ਵਿਗਿਆਨਕ ਗਿਆਨ ਅਤੇ ਤਕਨੀਕਾਂ ਦੇ ਵਿਆਪਕ ਪ੍ਰਸਾਰ ਨੂੰ ਸੁਖਾਲਾ ਬਣਾਉਣ ਲਈ ਇਕ ਸਮਝੌਤਾ ਪੱਤਰ ‘ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤਾ ਪੱਤਰ ‘ਤੇ ਡਾ.

Ad Position 21
No active advertisement
ਅਜੀਤ ਡੈਸਕ 28-09-2026
ਲੁਧਿਆਣਾ, 27 ਸਤੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਅਤੇ ਕੌਗਨੀਸੋਲ ਐਗਟੈਕ ਪ੍ਰਾਈਵੇਟ ਲਿਮਟਿਡ (‘ਆਪਣੀ ਖੇਤੀ’) ਨੇ ਡਿਜੀਟਲ ਪਸਾਰ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਤੇ ਪਸ਼ੂ ਪਾਲਕਾਂ ਤੱਕ ਵਿਗਿਆਨਕ ਗਿਆਨ ਅਤੇ ਤਕਨੀਕਾਂ ਦੇ ਵਿਆਪਕ ਪ੍ਰਸਾਰ ਨੂੰ ਸੁਖਾਲਾ ਬਣਾਉਣ ਲਈ ਇਕ ਸਮਝੌਤਾ ਪੱਤਰ ‘ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤਾ ਪੱਤਰ ‘ਤੇ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਕੌਗਨੀਸੋਲ ਐਗਟੈਕ ਪ੍ਰਾਈਵੇਟ ਲਿਮਟਿਡ (‘ਆਪਣੀ ਖੇਤੀ’) ਦੇ ਪਾਰਟਨਰਸ਼ਿਪ ਅਤੇ ਅਲਾਇੰਸ ਲੀਡ ਚਮਕੌਰ ਸਿੰਘ ਨੇ ਡਾ. ਜਤਿੰਦਰ ਪਾਲ ਸਿੰਘ ਗਿੱਲ ਉਪ-ਕੁਲਪਤੀ ਦੀ ਮੌਜੂਦਗੀ ਵਿਚ ਦਸਤਖ਼ਤ ਕੀਤੇ। ਕੌਗਨੀਸੋਲ ਐਗਟੈਕ ਪ੍ਰਾ. ਲਿਮ. ‘ਆਪਣੀ ਖੇਤੀ’ ਨਾਮਕ ਕਿਸਾਨ-ਕੇਂਦਰਿਤ ਡਿਜੀਟਲ ਮੰਚ ਚਲਾਉਂਦੀ ਹੈ ਅਤੇ ਮਾਹਿਰਾਂ ਦੀ ਸਲਾਹ, ਭਰੋਸੇਯੋਗ ਜਾਣਕਾਰੀ, ਅਸਲ ਉਤਪਾਦ ਅਤੇ ਮੰਡੀ ਨਾਲ ਸੰਪਰਕ ਵਰਗੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ। 16 ਲੱਖ ਤੋਂ ਵੱਧ ਕਿਸਾਨ ਆਪਣੀ ਮੋਬਾਈਲ ਐਪਲੀਕੇਸ਼ਨ ਅਤੇ ਸੋਸ਼ਲ ਮੀਡੀਆ ਰਾਹੀਂ ‘ਆਪਣੀ ਖੇਤੀ’ ਨਾਲ ਜੁੜੇ ਹੋਏ ਹਨ। ਇਸ ਸਮਝੌਤੇ ਦਾ ਉਦੇਸ਼ ਪਸ਼ੂ ਪਾਲਨ, ਪੋਲਟਰੀ ਅਤੇ ਮੱਛੀ ਪਾਲਨ ਨਾਲ ਸਬੰਧਿਤ ਭਰੋਸੇਯੋਗ ਅਤੇ ਵਿਗਿਆਨਕ ਜਾਣਕਾਰੀ ਤੱਕ ਪਹੁੰਚ ਨੂੰ ਬਿਹਤਰ ਬਣਾ ਕੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਡਿਜੀਟਲ-ਆਧਾਰਿਤ ਹੱਲ ਪ੍ਰਦਾਨ ਕਰਨਾ ਹੈ। ਇਹ ‘ਆਪਣੀ ਖੇਤੀ’ ਦੇ ਵਿਆਪਕ ਡਿਜੀਟਲ ਪਹੁੰਚ ਨੈੱਟਵਰਕ ਰਾਹੀਂ ਵੈਟਰਨਰੀ ਯੂਨੀਵਰਸਿਟੀ ਦੁਆਰਾ ਵਿਕਸਤ ਉਤਪਾਦਨ ਤਕਨੀਕਾਂ ਅਤੇ ਨਵੀਨਤਾਵਾਂ ਦੇ ਪ੍ਰਸਾਰ ਨੂੰ ਸੁਖਾਲਾ ਬਣਾਏਗਾ। ਡਾ. ਗਿੱਲ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਸਾਨਾਂ ਨੂੰ ਸਮੇਂ ਸਿਰ ਵਿਗਿਆਨਕ ਜਾਣਕਾਰੀ ਪ੍ਰਦਾਨ ਕਰਨ ਵਿਚ ਡਿਜੀਟਲ ਮਾਧਿਅਮਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਹ ਸਾਂਝੇਦਾਰੀ ਕਿਸਾਨਾਂ ਅਤੇ ਮਾਹਿਰਾਂ ਵਿਚਕਾਰ ਸੰਪਰਕ ਨੂੰ ਮਜ਼ਬੂਤ ਕਰੇਗੀ ਅਤੇ ਪਸ਼ੂ ਪਾਲਨ, ਪੋਲਟਰੀ ਅਤੇ ਮੱਛੀ ਪਾਲਣ ਦੇ ਖੇਤਰਾਂ ਵਿਚ ਸਾਂਝੀ ਖੋਜ, ਵਿਸਥਾਰ ਅਤੇ ਪਹੁੰਚ-ਸਬੰਧੀ ਗਤੀਵਿਧੀਆਂ ਨੂੰ ਸੁਖਾਲਾ ਬਣਾਏਗੀ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਨੂੰ ਜ਼ਖ਼ਮੀ ਕਰਨ ਉਪਰੰਤ ਲੁਟੇਰੇ ਮੋਟਰਸਾਈਕਲ ਅਤੇ ਹੋਰ ਸਾਮਾਨ ਲੁੱਟ ਕੇ ਹੋਏ ਫਰਾਰ ਅਗਲੀ ਖ਼ਬਰ ਪੀ.ਏ.ਯੂ. ਵਿਦਿਆਰਥੀਆਂ ਨੇ ਕਿਸਾਨ ਬੀਬੀਆਂ ਨੂੰ ਖੁੰਬਾਂ ਦੀ ਖੇਤੀ ਦੀਆਂ ਵਿਧੀਆਂ ਦੱਸੀਆਂ
Ad Position 24