27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪੀ.ਏ.ਯੂ. ਦੇ ਖੇਤੀ ਇੰਜੀਨੀਅਰਿੰਗ ਕਾਲਜ ਨੇ ਐਨ.ਐੱਸ.ਐੱਸ. ਯੂਨਿਟ ਦਾ 57ਵਾਂ ਸਥਾਪਨਾ ਦਿਹਾੜਾ ਮਨਾਇਆ

ਲੁਧਿਆਣਾ, 27 ਸਤੰਬਰ (ਜਸਵਿੰਦਰ ਸਿੰਘ)-ਬੀਤੇ ਦਿਨੀਂ ਪੀ. ਏ.

Ad Position 21
No active advertisement
ਅਜੀਤ ਡੈਸਕ 28-09-2026
ਲੁਧਿਆਣਾ, 27 ਸਤੰਬਰ (ਜਸਵਿੰਦਰ ਸਿੰਘ)-ਬੀਤੇ ਦਿਨੀਂ ਪੀ.ਏ.ਯੂ. ਦੇ ਖੇਤੀ ਇੰਜੀਨੀਅਰਿੰਗ ਕਾਲਜ ਦੇ ਐਨ.ਐੱਸ.ਐੱਸ. ਯੂਨਿਟ ਦਾ 57ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਵਿਚ ਵਿਦਿਆਰਥੀਆਂ ਅਤੇ ਵਲੰਟੀਅਰਾਂ ਨੇ ਜੋਸ਼ ਨਾਲ ਭਾਗ ਲਿਆ। ਜ਼ਿਕਰਯੋਗ ਹੈ ਕਿ 24 ਸਤੰਬਰ 1969 ਨੂੰ ਮਹਾਤਮਾ ਗਾਂਧੀ ਦੀ ਜਨਮ ਸ਼ਤਾਬਦੀ ਮੌਕੇ ਇਸ ਯੂਨਿਟ ਦੀ ਨੀਂਹ ਰੱਖੀ ਗਈ ਸੀ। ਉਸ ਤੋਂ ਬਾਅਦ ਯੂਨਿਟ ਨੇ ਕਾਲਜ ਦੀ ਬਿਹਤਰੀ ਅਤੇ ਸੇਵਾ ਲਈ ਜ਼ਿਕਰਯੋਗ ਕਾਰਜ ਕੀਤਾ ਹੈ। ਇਸ ਦਿਹਾੜੇ ਨੂੰ ਮਨਾਉਣ ਲਈ ਇਕ ਵਿਸ਼ੇਸ਼ ਰੈਲੀ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਦੀ ਅਗਵਾਈ ਵਿਚ ਕੱਢੀ ਗਈ। ਰੈਲੀ ਵਿਚ ਵਿਦਿਆਰਥੀਆਂ ਨੇ ਝੰਡੇ, ਨਾਅਰੇ ਅਤੇ ਪੋਸਟਰ ਫੜ ਕੇ ਆਪਣਾ ਸੁਨੇਹਾ ਦਿੱਤਾ। ਐਨ.ਐੱਸ.ਐੱਸ. ਪ੍ਰੋਗਰਾਮ ਕੁਆਰਡੀਨੇਟਰ ਡਾ. ਹਰਮੀਤ ਸਿੰਘ ਸਰਲਾਚ ਨੇ ਵਿਦਿਆਰਥੀਆਂ ਨੂੰ ਸੇਵਾ ਸਮਰਪਣ ਨਾਲ ਜੁੜੇ ਐਨ.ਐੱਸ.ਐੱਸ.ਸੀ. ਮਹੱਤਤਾ ਤੋਂ ਜਾਣੂੰ ਕਰਵਾਇਆ। ਪ੍ਰੋਗਰਾਮ ਅਧਿਕਾਰੀ ਡਾ. ਰੁਪਿੰਦਰਪਾਲ ਸਿੰਘ ਅਤੇ ਡਾ. ਗਗਨਦੀਪ ਕੌਰ ਨਾਗਰਾ ਨੇ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਐਨ.ਕੇ. ਛੁਨੇਜਾ ਅਤੇ ਡਾ. ਸੰਧਿਆ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਵਿਦਿਆਰਥੀਆਂ ਨੇ ਕਿਸਾਨ ਬੀਬੀਆਂ ਨੂੰ ਖੁੰਬਾਂ ਦੀ ਖੇਤੀ ਦੀਆਂ ਵਿਧੀਆਂ ਦੱਸੀਆਂ ਅਗਲੀ ਖ਼ਬਰ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਭਾਈ ਘਨੱਈਆ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ ਭਾਈ ਘਨ੍ਹੱਈਆ ਜੀ ਦੀ ਸੇਵ...
Ad Position 24