ਭਾਈ ਲਾਲੋ ਜੀ ਦੇ 574ਵੇਂ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ਤੇ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲੱਗਾ
ਲੁਧਿਆਣਾ, 23 ਸਤੰਬਰ (ਜਤਿੰਦਰ ਭੰਬੀ)- ਭਾਈ ਲਾਲੋ ਜੀ ਦੇ 574ਵੇਂ ਜਨਮ ਦਿਹਾੜੇ ਮੌਕੇ ਭਾਈ ਲਾਲੋ ਜੀ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਕਲੇਰ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਐਚ ਬਲਾਕ, ਬੀ. ਆਰ.
ਲੁਧਿਆਣਾ, 23 ਸਤੰਬਰ (ਜਤਿੰਦਰ ਭੰਬੀ)- ਭਾਈ ਲਾਲੋ ਜੀ ਦੇ 574ਵੇਂ ਜਨਮ ਦਿਹਾੜੇ ਮੌਕੇ ਭਾਈ ਲਾਲੋ ਜੀ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਕਲੇਰ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਐਚ ਬਲਾਕ, ਬੀ.ਆਰ.ਐਸ ਨਗਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਭਾਈ ਲਾਲੋ ਜੀ ਸਮਾਜ ਸੇਵਾ ਸੋਸਾਇਟੀ ਵਲੋਂ ਲੋਕ ਸੇਵਾ ਨੂੰ ਸਮਰਪਿਤ ਮੁਫਤ ਅੱਖਾਂ ਦਾ ਜਾਂਚ ਕੈਂਪ ਵੀ ਲਗਾਇਆ ਗਿਆ। ਕੈਂਪ ਦੌਰਾਨ ਦੀਪ ਕ ਹਾਰਟ ਸੈਂਟਰ ਐਂਡ ਇੰਸਟੀਚਿਊਟ ਦੇ ਡਾ. ਨਵਨੀਤ ਕੁਮਾਰ ਸਮੇਤ ਵੱਖ-ਵੱਖ ਬੀਮਾਰੀਆਂ ਦੇ ਡਾਕਟਰਾਂ ਦੀ ਟੀਮ ਵੱਲੋਂ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸਦੇ ਨਾਲ ਹੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਵੀ ਮੁਫਤ ਜਾਂਚ ਕੀਤੀ ਗਈ। ਵੱਡੀ ਗਿਣਤੀ ਵਿਚ ਲੋਕਾਂ ਨੇ ਕੈਂਪ ਵਿਚ ਪਹੁੰਚ ਕੇ ਆਪਣਾ ਸਿਹਤ ਚੈੱਕਅਪ ਕਰਵਾਇਆ। ਕੈਂਪ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਅਤੇ ਸਾਬਕਾ ਚੇਅਰਮੈਨ ਕੇ.ਕੇ ਬਾਵਾ ਨੇ ਭਾਈ ਲਾਲੋ ਜੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਦਿੱਤੇ ਹੱਕ-ਸੱਚ ਦੀ ਕਮਾਈ ਅਤੇ ਕਿਰਤ ਕਰਨ ਦੇ ਸੰਦੇਸ਼ ਨੂੰ ਯਾਦ ਕੀਤਾ। ਦੀਵਾਨ ਤੇ ਬਾਵਾ ਨੇ ਕਿਹਾ ਕਿ ਭਾਈ ਲਾਲੋ ਜੀ ਨੇ ਮਨੁੱਖਤਾ ਨੂੰ ਇਮਾਨਦਾਰੀ, ਮਿਹਨਤ ਅਤੇ ਸੱਚ ਦੇ ਰਾਹ ‘ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਕੁਲਬੀਰ ਨੀਟਾ, ਰੋਹਿਤ ਪਾਹਵਾ, ਮਨਜੀਤ ਕੌਰ ਸਰੋਏ, ਡਾ. ਪਰਮਜੀਤ ਸਿੰਘ ਸਰੋਏ, ਗਗਨਦੀਪ ਕੌਰ, ਮਮਤਾ ਰਾਣੀ, ਜੈਸਮੀਨ ਜੱਸੀ, ਸੁਖਵਿੰਦਰ ਕੌਰ, ਸਰਬਜੋਤ ਕੌਰ ਬਰਾੜ, ਕਾਂਤਾ ਦੇਵੀ, ਬਲਵਿੰਦਰ ਕੌਰ, ਨਿੱਕੀ ਰਿਆਤ, ਇੰਦਰਜੀਤ ਕੌਰ ਓਬਰਾਏ, ਵਰਿੰਦਰ ਭੱਲਾ, ਮਨਜਿੰਦਰ ਸਿੰਘ ਕਲੇਰ, ਰਵਿੰਦਰ ਸਿੰਘ ਕਲੇਰ, ਮਨਪ੍ਰੀਤ ਕੌਰ ਕਲੇਰ, ਤਰਨ ਕਲੇਰ ਆਦਿ ਹਾਜ਼ਰ ਸਨ।