ਕੈਬਨਿਟ ਮੰਤਰੀ ਮੁੰਡੀਆਂ ਨੇ ਪਿੰਡ ਮੁੰਡੀਆਂ ਤੋਂ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਦੀ ਕੀਤੀ ਸ਼ੁਰੂਆਤ
ਪਿੰਡਾਂ ਨੂੰ ਸਾਫ਼-ਸੁਥਰਾ ਬਣਾਉਣ ਲਈ ਲੋਕਾਂ ਦੀ ਸਰਗਰਮ ਭਾਗੀਦਾਰੀ ਜਰੂਰੀ-ਹਰਦੀਪ ਸਿੰਘ ਮੁੰਡੀਆਂ
ਲੁਧਿਆਣਾ, 22 ਸਤੰਬਰ (ਜਤਿੰਦਰ ਭੰਬੀ)-ਡਾ. ਅਨਿਲ ਜੈਹਿੰਦ ਚੇਅਰਮੈਨ ਇੰਡੀਆ ਓ.
ਲੁਧਿਆਣਾ, 22 ਸਤੰਬਰ (ਜਤਿੰਦਰ ਭੰਬੀ)-ਡਾ. ਅਨਿਲ ਜੈਹਿੰਦ ਚੇਅਰਮੈਨ ਇੰਡੀਆ ਓ.ਬੀ.ਸੀ. ਵਿੰਗ, ਕੰਵਰਦੀਪ ਸੈਣੀ ਵਾਈਸ ਚੇਅਰਮੈਨ ਇੰਡੀਆ ਓ.ਬੀ.ਸੀ. ਵਿੰਗ, ਅੰਗਦ ਸਿੰਘ ਨਵਾਂਸ਼ਹਿਰ ਚੇਅਰਮੈਨ ਪੰਜਾਬ ਓ.ਬੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਕਾਂਗਰਸ ਓ.ਬੀ.ਸੀ. ਵਿੰਗ ਦੇ ਜ਼ਿਲ੍ਹਾ ਕੋਆਰਡੀਨੇਟਰ ਰਣਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਰਾਸ਼ਟਰਪਤੀ ਦੇ ਨਾਮ ਇਕ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ ਪਾਇਲ ਗੋਇਲ ਨੂੰ ਸੌਂਪਿਆ, ਜਿਸ ਵਿਚ ਆਉਣ ਵਾਲੀ ਜਾਤੀ ਜਨਗਣਨਾ ਨੂੰ ਵਿਗਿਆਨਕ, ਸਹੀ, ਪਾਰਦਰਸ਼ੀ ਅਤੇ ਨੀਤੀ-ਨਿਰਮਾਣ ਲਈ ਉਪਯੋਗ ਬਣਾਉਣ ਸਬੰਧੀ ਮਹੱਤਵਪੂਰਨ ਮੰਗਾਂ ਅਤੇ ਸੁਝਾਅ ਰੱਖੇ ਗਏ। ਮੰਗ ਪੱਤਰ ਵਿਚ ਖ਼ਾਸ ਤੌਰ ‘ਤੇ ਓ.ਬੀ.ਸੀ. ਲਈ ਇਕ ਵੱਖਰੀ ਅਤੇ ਸਪਸ਼ਟ ਸ਼੍ਰੇਣੀ, ਹਰੇਕ ਮਾਨਤਾ ਪ੍ਰਾਪਤ ਜਾਤੀ ਅਤੇ ਭਾਈਚਾਰੇ ਲਈ ਵਿਲੱਖਣ ਵਿਗਿਆਨਕ ਜਾਤੀ ਕੋਡ ਅਤੇ ਸੂਬਾ-ਵਾਰ ਮਿਆਰੀਕ੍ਰਿਤ ਜਾਤੀ ਮਾਸਟਰ ਲਿਸਟਾਂ ਤਿਆਰ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਵੱਖ-ਵੱਖ ਜਾਤੀਆਂ ਅਤੇ ਭਾਈਚਾਰਿਆਂ ਦੇ ਸਮਾਨਾਰਥੀ ਨਾਮਾਂ, ਖੇਤਰੀ ਨਾਮਾਂ, ਉਚਾਰਨ ਅਤੇ ਸਪੈਲਿੰਗ ਵਿਚ ਅੰਤਰ ਨੂੰ ਵਿਗਿਆਨਕ ਤਰੀਕੇ ਨਾਲ ਵੈਰੀਫਾਈ ਕਰਕੇ ਇਕੋ ਭਾਈਚਾਰੇ ਨਾਲ ਸਹੀ ਢੰਗ ਨਾਲ ਮੈਪ ਕਰਨ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਗਈ, ਤਾਂ ਜੋ ਇਕੋ ਭਾਈਚਾਰੇ ਦੀ ਆਬਾਦੀ ਵੱਖ-ਵੱਖ ਨਾਮਾਂ ਹੇਠ ਵੰਡ ਕੇ ਦਰਜ ਨਾ ਹੋਵੇ। ਡਿਜੀਟਲ ਜਨਗਣਨਾ ਲਈ ਸਰਚਯੋਗ ਡ੍ਰਾਪ-ਡਾਊਨ ਅਤੇ ਡਿਜੀਟਲ ਅਸਿਸਟਡ ਸਿਸਟਮ ਬਣਾਉਣ ਦੀ ਵੀ ਮੰਗ ਕੀਤੀ ਗਈ, ਤਾਂ ਜੋ ਆਮ ਸਪੈਲਿੰਗ, ਸਮਾਨਾਰਥੀ ਅਤੇ ਖੇਤਰੀ ਨਾਮਾਂ ਨੂੰ ਸਹੀ ਮਿਆਰੀ ਕੋਡ ਨਾਲ ਜੋੜਿਆ ਜਾ ਸਕੇ। ਜੇਕਰ ਕੋਈ ਜਾਤੀ ਜਾਂ ਭਾਈਚਾਰਾ ਮਾਸਟਰ ਲਿਸਟ ਵਿਚ ਮੌਜੂਦ ਨਾ ਹੋਵੇ ਤਾਂ ਉਸ ਨੂੰ ਦਰਜ ਕਰਨ ਅਤੇ ਮਾਹਿਰਾਂ ਰਾਹੀਂ ਵੈਰੀਫਿਕੇਸ਼ਨ ਕਰਨ ਦੀ ਵਿਵਸਥਾ ਵੀ ਹੋਵੇ। ਇਸ ਤੋਂ ਇਲਾਵਾ ਜਾਤੀ ਜਨਗਣਨਾ ਦੀ ਵਿਧੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸਮਾਜ ਸ਼ਾਸਤਰੀਆਂ, ਐਂਥਰੋਪੋਲੋਜਿਸਟਾਂ, ਜਨਸੰਖਿਆ ਵਿਗਿਆਨੀਆਂ, ਅੰਕੜਾ ਮਾਹਿਰਾਂ, ਜਨਗਣਨਾ ਅਤੇ ਡਾਟਾ ਮੈਨੇਜਮੈਂਟ ਮਾਹਿਰਾਂ ਅਤੇ ਸਮਾਜਿਕ ਨਿਆਂ ਨਾਲ ਸਬੰਧਿਤ ਮਾਹਿਰਾਂ ਦੀ ਇਕ ਰਾਸ਼ਟਰੀ ਪੱਧਰੀ ਮਾਹਿਰ ਕਮੇਟੀ ਬਣਾਉਣ ਦੀ ਮੰਗ ਵੀ ਰੱਖੀ ਗਈ। ਇਸ ਲਈ ਜਾਤੀ ਜਨਗਣਨਾ ਵਿਚ ਡਾਟਾ ਇਕੱਠਾ ਕਰਨ ਦੇ ਨਾਲ-ਨਾਲ ਉਸ ਦੀ ਸਹੀ ਮਿਆਰੀਕਰਨ, ਵੈਰੀਫਿਕੇਸ਼ਨ ਅਤੇ ਵਿਗਿਆਨਕ ਵਰਗੀਕਰਨ ਵੀ ਯਕੀਨੀ ਬਣਾਉਣਾ ਜ਼ਰੂਰੀ ਹੈ। ਮੰਗ ਪੱਤਰ ਰਾਹੀਂ ਮਾਣਯੋਗ ਰਾਸ਼ਟਰਪਤੀ ਜੀ ਤੋਂ ਇਸ ਰਾਸ਼ਟਰੀ ਮਹੱਤਤਾ ਦੇ ਮਾਮਲੇ ਵਿਚ ਯੋਗ ਦਖ਼ਲਅੰਦਾਜ਼ੀ ਕਰਦਿਆਂ ਕੇਂਦਰ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਨੂੰ ਉਪਰੋਕਤ ਸੁਝਾਵਾਂ ‘ਤੇ ਵਿਚਾਰ ਕਰਨ ਲਈ ਉਚਿੱਤ ਦਿਸ਼ਾ-ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ। ਇਸ ਮੌਕੇ ਕਾਂਗਰਸ ਓ.ਬੀ.ਸੀ. ਵਿੰਗ ਦੇ ਦਿਹਾਤੀ ਦੇ ਚੇਅਰਮੈਨ ਸਤਪਾਲ ਲਾਲੀ, ਕੁਲਵੰਤ ਰਾਏ ਜ਼ਿਲ੍ਹਾ ਵਾਈਸ ਚੇਅਰਮੈਨ, ਬਬਲੀ ਪ੍ਰਿਥੀ ਸਿੰਘ, ਸੁਨੀਲ ਕੁਮਾਰ, ਅਮਰਜੀਤ ਜੀਤੀ, ਚਰਨਜੀਤ ਸਿੰਘ, ਸੁਖਪਾਲ ਸਿੰਘ, ਹਰਦੀਪ ਸਿੰਘ, ਵੀਰਪਾਲ ਸਿੰਘ ਆਦਿ ਹਾਜ਼ਰ ਸਨ।