29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਵਿੱਤ ਤੇ ਠੇਕਾ ਕਮੇਟੀ ਚੋਣ ਤੋਂ ਪਹਿਲਾਂ ਨਗਰ ਨਿਗਮ ’ਚ ਹੰਗਾਮਾ

ਲੁਧਿਆਣਾ, 28 ਅਗਸਤ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ 2 ਮੈਂਬਰਾਂ ਦੀ ਚੋਣ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ। ਚੋਣ ਪ੍ਰਕਿਰਿਆ ਨੂੰ ਲੈਕੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਨਗਰ ਨਿਗਮ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਗੰਭੀਰ ਸਵਾਲ ਖੜ੍ਹੇ ਕੀਤੇ।

Ad Position 21
No active advertisement
ਅਜੀਤ ਡੈਸਕ 29-08-2026
ਲੁਧਿਆਣਾ, 28 ਅਗਸਤ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ 2 ਮੈਂਬਰਾਂ ਦੀ ਚੋਣ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ। ਚੋਣ ਪ੍ਰਕਿਰਿਆ ਨੂੰ ਲੈਕੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਨਗਰ ਨਿਗਮ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਗੰਭੀਰ ਸਵਾਲ ਖੜ੍ਹੇ ਕੀਤੇ। ਵਿਰੋਧੀ ਕੌਂਸਲਰਾਂ ਦਾ ਦੋਸ਼ ਸੀ ਕਿ ਗੁਪਤ ਮਤਦਾਨ ਲਈ ਵਰਤੇ ਜਾਣ ਵਾਲੇ ਬੈਲਟ ਪੇਪਰਾਂ ’ਤੇ ਸੀਰੀਅਲ ਨੰਬਰ ਦਰਜ ਹੋਣ ਕਾਰਨ ਵੋਟ ਦੀ ਗੋਪਨੀਯਤਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਕੌਂਸਲਰਾਂ ਨੇ ਮੰਗ ਕੀਤੀ ਕਿ ਗੁਪਤ ਮਤਦਾਨ ਦੀ ਪੂਰੀ ਗਾਰੰਟੀ ਯਕੀਨੀ ਬਣਾਈ ਜਾਵੇ ਅਤੇ ਅਜਿਹੇ ਬੈਲਟ ਪੇਪਰ ਵਰਤੇ ਜਾਣ, ਜਿਨ੍ਹਾਂ ਨਾਲ ਕਿਸੇ ਕੌਂਸਲਰ ਦੀ ਵੋਟ ਦੀ ਪਛਾਣ ਨਾ ਹੋ ਸਕੇ। ਕਾਂਗਰਸੀ ਕੌਂਸਲਰ ਗੌਰਵ ਭੱਟੀ ਨੇ ਇਸ ਮਾਮਲੇ ’ਤੇ ਸਖ਼ਤ ਰੁੱਖ ਅਪਣਾਉਂਦਿਆਂ ਕਿਹਾ ਕਿ ਨਗਰ ਨਿਗਮ ਵਿਚ 95 ਕੌਂਸਲਰ ਹਨ। ਜਦਕਿ 102 ਬੈਲਟ ਪੇਪਰ ਛਪਵਾਏ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਵਾਧੂ ਬੈਲਟ ਪੇਪਰ ਕਿਉ ਛਪਵਾਏ ਗਏ ਅਤੇ ਇਨ੍ਹਾਂ ਦੀ ਵਰਤੋ ਕਿਸ ਲਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸ਼ਹਿਰ ਦੇ ਵਿਧਾਇਕਾਂ ਤੋਂ ਵੋਟਾਂ ਪਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਚੋਣ ਪ੍ਰਕਿਰਿਆ ਨੂੰ ਲੈਕੇ ਹੋਰ ਸ਼ੱਕ ਪੈਦਾ ਕਰਦੀ ਹੈ। ਨਗਰ ਨਿਗਮ ਦੇ ਵਿਰੋਧੀ ਧਿਰ ਦੇ ਆਗੂ ਕੌਂਸਲਰ ਸ਼ਾਮ ਸੁੰਦਰ ਮਲਹੋਤਰਾ ਨੇ ਵੀ ਚੋਣ ਪ੍ਰਕਿਰਿਆ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਮੇਅਰ ਚੋਣ ਅਧਿਕਾਰੀ ਦੀ ਭੂਮਿਕਾ ਨਿਭਾ ਰਹੀ ਹੈ ਤਾਂ ਉਸ ਵਲੋਂ ਵੋਟ ਪਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਹਰ ਕੌਂਸਲਰ ਨੂੰ ਇਕ ਕੌਂਸਲਰ ਇਕ ਵੋਟ ਦੇ ਸਿਧਾਂਤ ਤਹਿਤ ਮਤਦਾਨ ਦਾ ਹੱਕ ਮਿਲਣਾ ਚਾਹੀਦਾ ਹੈ। ਇਸ ਦੌਰਾਨ ਭਾਜਪਾ ਦੀ ਉਮੀਦਵਾਰ ਕੌਂਸਲਰ ਰੁਚੀ ਗੁਲਾਟੀ ਨੇ ਵੀ ਬੈਲਟ ਪੇਪਰ ਤੇ ਸੀਰੀਅਲ ਨੰਬਰ ਦਰਜ ਕਰਨ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਰਾਸ ਵੋਟਿੰਗ ਰੋਕਣ ਲਈ ਕੀਤੇ ਜਾ ਰਹੇ ਕਥਿਤ ਹੱਥਕੰਡਿਆਂ ਤੇ ਇਤਰਾਜ਼ ਹੈ। 50 ਮਿੰਟ ਦੇ ਇੰਤਜ਼ਾਰ ਮਗਰੋਂ ਅਧਿਕਾਰੀ ਪੁੱਜੇ ਕੌਂਸਲਰਾਂ ਨੂੰ ਚੋਣ ਪ੍ਰਕਿਰਿਆ ਸਮਝਾਉਣ ਲਈ ਜ਼ੋਨ ਏ. ਵਿਚ ਮੀਟਿੰਗ ਬੁਲਾਈ ਗਈ ਸੀ। ਸੱਤਾ ਧਿਰ ਦੇ ਕੌਂਸਲਰਾਂ ਦੇ ਨਾ ਪੁੱਜਣ ਦੇ ਦਾਅਵੇ ਵਿਚਕਾਰ ਭਾਜਪਾ ਅਤੇ ਕਾਂਗਰਸ ਦੇ ਕੌਂਸਲਰ ਮੀਟਿੰਗ ਹਾਲ ਵਿਚ ਪੁੱਜੇ। ਕੌਂਸਲਰਾਂ ਨੂੰ ਕਰੀਬ 50 ਮਿੰਟ ਤਕ ਅਧਿਕਾਰੀਆਂ ਦੀ ਉਡੀਕ ਕਰਨੀ ਪਈ। ਜਿਸ ਤੋ ਬਾਅਦ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਵਿਰੋਧੀ ਧਿਰ ਦੇ ਕੌਂਸਲਰਾਂ ਵਲੋਂ ਸਪਸ਼ਟ ਕੀਤਾ ਗਿਆ ਕਿ ਜੇਕਰ ਬੈਲਟ ਪੇਪਰਾਂ ‘ਤੇ ਸੀਰੀਅਲ ਨੰਬਰ ਅਤੇ ਮਤਦਾਨ ਦੀ ਗੋਪਨੀਅਤਾ ਸਬੰਧੀ ਉਨ੍ਹਾਂ ਦੇ ਇਤਰਾਜ਼ ਦੂਰ ਨਾ ਕੀਤੇ ਗਏ ਤਾਂ ਉਹ ਮਾਮਲਾ ਹਾਈ ਕੋਰਟ ਤਕ ਲੈਕੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਭੈਣਾਂ ਨੇ ਭਰਾਵਾਂ ਦੇ ਗੁੱਟ ’ਤੇ ਬੰਨ੍ਹੀ ਪਿਆਰ ਦੀ ਰੱਖੜੀ ਅਗਲੀ ਖ਼ਬਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖ਼ਾਲਸਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦਾ ਰਲੇਵਾਂ ਸ਼ਲਾਘਾਯੋਗ ਕਦਮ-ਜਥੇ: ਹ...
Ad Position 24