ਨੌਜਵਾਨ ਨੇ ਸ਼ੱਕੀ ਹਾਲਾਤਾਂ ਵਿਚ ਕੀਤੀ ਖ਼ੁਦਕੁਸ਼ੀ
ਲੁਧਿਆਣਾ, 26 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੈਬੋਵਾਲ ਦੇ ਇਲਾਕੇ ਲਕਸ਼ਮੀ ਨਗਰ ਵਿਚ ਇਕ ਨੌਜਵਾਨ ਵਲੋਂ ਸ਼ੱਕੀ ਹਾਲਾਤਾਂ ਵਿਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਸ਼ਨਾਖ਼ਤ ਦਵਿੰਦਰ ਵਜੋਂ ਕੀਤੀ ਗਈ ਹੈ, ਦੀ ਉਮਰ 22 ਸਾਲ ਦੇ ਕਰੀਬ ਸੀ। ਉਸਦਾ ਵਿਆਹ ਅਜੇ ਡੇਢ ਸਾਲ ਪਹਿਲਾਂ ਅੰਜਲੀ ਨਾਲ ਹੋਇਆ ਸੀ ਤੇ ਅੰਜਲੀ ਛੇ ਮਹੀਨਿਆਂ ਦੀ ਗਰਭਵਤੀ ਹੈ।
ਲੁਧਿਆਣਾ, 26 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੈਬੋਵਾਲ ਦੇ ਇਲਾਕੇ ਲਕਸ਼ਮੀ ਨਗਰ ਵਿਚ ਇਕ ਨੌਜਵਾਨ ਵਲੋਂ ਸ਼ੱਕੀ ਹਾਲਾਤਾਂ ਵਿਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਸ਼ਨਾਖ਼ਤ ਦਵਿੰਦਰ ਵਜੋਂ ਕੀਤੀ ਗਈ ਹੈ, ਦੀ ਉਮਰ 22 ਸਾਲ ਦੇ ਕਰੀਬ ਸੀ। ਉਸਦਾ ਵਿਆਹ ਅਜੇ ਡੇਢ ਸਾਲ ਪਹਿਲਾਂ ਅੰਜਲੀ ਨਾਲ ਹੋਇਆ ਸੀ ਤੇ ਅੰਜਲੀ ਛੇ ਮਹੀਨਿਆਂ ਦੀ ਗਰਭਵਤੀ ਹੈ। ਪਰਿਵਾਰਿਕ ਮੈਂਬਰਾਂ ਅਨੁਸਾਰ ਬੀਤੇ ਦਿਨ ਦਵਿੰਦਰ ਸ਼ਰਾਬੀ ਹਾਲਤ ਵਿਚ ਘਰ ਆਇਆ ਅਤੇ ਪਤਨੀ ਨਾਲ ਸਬੰਧ ਬਣਾਉਣ ਦੀ ਜ਼ਿੱਦ ਕਰਨ ਲੱਗਾ। ਜਦੋਂ ਗਰਭਵਤੀ ਹੋਣ ਕਾਰਨ ਪਤਨੀ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਦਵਿੰਦਰ ਉਸ ਨਾਲ ਲੜਾਈ-ਝਗੜਾ ਕਰਨ ਲੱਗ ਪਿਆ। ਉਸ ਦੀ ਪਤਨੀ ਕੰਮ ’ਤੇ ਚਲੀ ਗਈ ਤਾਂ ਜਦੋਂ ਕੁੱਝ ਦੇਰ ਬਾਅਦ ਉਹ ਵਾਪਸ ਆਈ ਤਾਂ ਦਵਿੰਦਰ ਨੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲਗਾਇਆ ਹੋਇਆ ਸੀ। ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਲਿਆਂਦਾ ਗਿਆ, ਪਰ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਨੇ ਹਾਲ ਦੀ ਘੜੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।