27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮੈਡੀਕਲ ਖੇਤਰ ਵਿਚ ਇੱਕ ਨਵੀਂ ਕ੍ਰਾਂਤੀ: “ਆਧੁਨਿਕ ਰੋਬੋਟਿਕ ਸਰਜਰੀ”- ਡਾ. ਮੁਨੀਸ਼ ਗੋਇਲ

ਲੁਧਿਆਣਾ, 26 ਅਗਸਤ (ਡਾ. ਤਰਲੋਚਨ ਸਿੰਘ)-ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਨੀਮਾ) ਲੁਧਿਆਣਾ ਅਤੇ ਮੈਸ਼ ਹਸਪਤਾਲ ਵਲੋਂ ਸਾਂਝੇ ਤੌਰ ‘ਤੇ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਡਾ.

Ad Position 21
No active advertisement
ਅਜੀਤ ਡੈਸਕ 27-08-2026
ਲੁਧਿਆਣਾ, 26 ਅਗਸਤ (ਡਾ. ਤਰਲੋਚਨ ਸਿੰਘ)-ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਨੀਮਾ) ਲੁਧਿਆਣਾ ਅਤੇ ਮੈਸ਼ ਹਸਪਤਾਲ ਵਲੋਂ ਸਾਂਝੇ ਤੌਰ ‘ਤੇ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਡਾ. ਵਰੁਣ ਮਿੱਤਲ ਅਤੇ ਡਾ. ਮੁਨੀਸ਼ ਗੋਇਲ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਮਾਹਿਰਾਂ ਨੇ ਗੁਰਦੇ ਦੀ ਪੱਥਰੀ ਅਤੇ ਪ੍ਰੋਸਟੇਟ ਨਾਲ ਸਬੰਧਤ ਸਮੱਸਿਆਵਾਂ ਅਤੇ ਗੋਡਿਆਂ ਦੇ ਜੋੜਾਂ ਦੇ ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਤੇ ਨੀਮਾ ਦੇ ਪ੍ਰਧਾਨ ਡਾ. ਰਾਜੇਸ਼ ਥਾਪਰ, ਡਾ. ਸਤੇਂਦਰ ਕੱਕੜ, ਡਾ. ਨਵਨੀਤ ਸੱਗੜ, ਡਾ. ਰਣਵੀਰ ਸਿੰਘ, ਡਾ. ਦੀਪਕ ਭਾਟੀਆ, ਡਾ. ਅਰਜੁਨ ਦੇਵ ਵਰਮਾ ਅਤੇ ਯੋਗੇਸ਼ ਪਾਸੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਿਛਲੇ ਚਾਰ-ਪੰਜ ਸਾਲਾਂ ਦੌਰਾਨ ਗੁਰਦੇ ਅਤੇ ਪ੍ਰੋਸਟੇਟ ਦੀਆਂ ਬਿਮਾਰੀਆਂ ਦੇ ਨਾਲ-ਨਾਲ ਗੋਡਿਆਂ ਅਤੇ ਜੋੜਾਂ ਦੀਆਂ ਹੋਰ ਸਮੱਸਿਆਵਾਂ ਦੇ ਇਲਾਜ ਵਿਚ ਅਹਿਮ ਤਬਦੀਲੀਆਂ ਆਈਆਂ ਹਨ। ਇਹ ਨਵੇਂ ਤਰੀਕੇ ਮਰੀਜ਼ਾਂ ਲਈ ਵਧੇਰੇ ਸਟੀਕ ਅਤੇ ਪ੍ਰਭਾਵਸ਼ਾਲੀ ਸਾਬਤ ਹੋਏ ਹਨ। ਇਸ ਮੌਕੇ ਡਾ. ਵਰੁਣ ਮਿੱਤਲ ਨੇ ਦੱਸਿਆ ਕਿ ਬਦਲਦੀ ਜੀਵਨ-ਸ਼ੈਲੀ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਅਤੇ ਪਾਣੀ ਦਾ ਘੱਟ ਮਾਤਰਾ ਵਿਚ ਸੇਵਨ ਕਾਰਨ ਗੁਰਦੇ ਦੀ ਪੱਥਰੀ ਅਤੇ ਪ੍ਰੋਸਟੇਟ ਦਾ ਵਧਣਾ ਵਰਗੀਆਂ ਪਿਸ਼ਾਬ ਪ੍ਰਣਾਲੀ ਨਾਲ ਸਬੰਧਤ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਸਰੀਰ ਵਿਚ ਪਾਣੀ ਦੀ ਭਾਰੀ ਕਮੀ, ਨਮਕ, ਪ੍ਰੋਟੀਨ ਜਾਂ ਆਕਸਾਲੇਟਸ ਦਾ ਬਹੁਤ ਜ਼ਿਆਦਾ ਸੇਵਨ ਅਤੇ ਯੂਰਿਕ ਐਸਿਡ ਦਾ ਵਧਿਆ ਹੋਇਆ ਪੱਧਰ ਗੁਰਦੇ ਦੀ ਪੱਥਰੀ ਦੇ ਮੁੱਖ ਕਾਰਨ ਹਨ। ਡਾ.ਮਿੱਤਲ ਅਨੁਸਾਰ ਛੋਟੀਆਂ ਪੱਥਰੀਆਂ ਦਾ ਇਲਾਜ ਦਵਾਈਆਂ ਅਤੇ ਤਰਲ ਖੁਰਾਕ ਨਾਲ ਕੀਤਾ ਜਾ ਸਕਦਾ ਹੈ। ਵੱਡੀਆਂ ਪੱਥਰੀਆਂ ਲਈ ਆਧੁਨਿਕ ਲੇਜ਼ਰ ਸਰਜਰੀ ਜਾਂ ਲਿਥੋਟ੍ਰਿਪਸੀ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਡਾ. ਮੁਨੀਸ਼ ਗੋਇਲ ਨੇ ਗੋਡਿਆਂ ਦੇ ਜੋੜਾਂ ਵਿੱਚ ਰੋਬੋਟਿਕ ਸਰਜਰੀ ਦੇ ਲਾਭਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਗੰਭੀਰ ਗਠੀਏ ਜਾਂ ਗੋਡਿਆਂ ਦੇ ਜੋੜਾਂ ਦੇ ਘਸਣ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਲਈ ‘ਰੋਬੋਟਿਕ ਨੀ-ਰਿਪਲੇਸਮੈਂਟ ਸਰਜਰੀ’ ਵਰਦਾਨ ਸਾਬਤ ਹੋਈ ਹੈ। ਰੋਬੋਟਿਕ ਸਰਜਰੀ ਨਾਲ ਕੁਦਰਤੀ ਹੱਡੀਆਂ ਅਤੇ ਲਿਗਾਮੈਂਟਸ ਨੂੰ ਬਹੁਤ ਘੱਟ ਨੁਕਸਾਨ ਪਹੁੰਚਦਾ ਹੈ, ਜਿਸ ਨਾਲ ਮਰੀਜ਼ ਨੂੰ ਪ੍ਰਕਿਰਿਆ ਤੋਂ ਬਾਅਦ ਪੂਰੀ ਤਰ੍ਹਾਂ ਕੁਦਰਤੀ ਅਹਿਸਾਸ ਹੁੰਦਾ ਹੈ। ਰਵਾਇਤੀ ਸਰਜਰੀ ਦੇ ਮੁਕਾਬਲੇ ਇਸ ਵਿਚ ਮਰੀਜ਼ ਕੁਝ ਹੀ ਘੰਟਿਆਂ ਵਿਚ ਤੁਰਨ-ਫਿਰਨ ਦੇ ਯੋਗ ਹੋ ਜਾਂਦੇ ਹਨ। ਇਸ ਮੌਕੇ ਡਾ. ਊਸ਼ਾ ਕਿਰਨ ਥਾਪਰ, ਡਾ. ਸ਼ਿਵਾਨੀ ਭਾਟੀਆ, ਡਾ. ਰੀਤੂ ਬਾਂਸਲ, ਡਾ. ਕ੍ਰਿਤਿਕਾ ਮਹਾਜਨ, ਡਾ. ਭਾਰਤ ਵਰਮਾ, ਡਾ.ਬਬਨਦੀਪ ਮੱਲ੍ਹੀ, ਡਾ. ਰਾਕੇਸ਼ ਵਰਮਾ, ਡਾ. ਸੁਰੇਸ਼, ਡਾ. ਹਰਸ਼ ਕੁਮਾਰ, ਡਾ. ਸੁਰਿੰਦਰ ਬਾਂਸਲ ਅਤੇ ਡਾ. ਨਿਤਿਨ ਮਹਾਜਨ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਵਿਖੇ ਅੰਤਰ-ਜਮਾਤ ਐਕਸਟੈਂਪੋਰ ਭਾਸ਼ਨ ਪ੍ਰਤੀਯੋਗਤਾ ਕਰਵਾਈ ਅਗਲੀ ਖ਼ਬਰ ਡਾ. ਰਾਜਿੰਦਰ ਬਾਂਸਲ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦਾ ਵਾਈਸ ਚਾਂਸਲਰ ਨਿਯੁਕਤ ਕੀਤੇ ਜਾਣ ’ਤੇ ਦਿੱਤੀ...
Ad Position 24