19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਜੀ. ਟੀ. ਬੀ. ਕੋ-ਐਜੂਕੇਸ਼ਨ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਡਾਬਾ/ਲੁਹਾਰਾ, 19 ਅਗਸਤ (ਕੁਲਵੰਤ ਸਿੰਘ ਸੱਪਲ)- ਜੀ. ਟੀ.

Ad Position 21
No active advertisement
ਅਜੀਤ ਡੈਸਕ 20-08-2026
ਡਾਬਾ/ਲੁਹਾਰਾ, 19 ਅਗਸਤ (ਕੁਲਵੰਤ ਸਿੰਘ ਸੱਪਲ)- ਜੀ. ਟੀ. ਬੀ. ਕੋ-ਐਜੂਕੇਸ਼ਨ ਸਕੂਲ ਏਕਤਾ ਮਾਰਗ ਸ਼ਿਮਲਾਪੁਰੀ ਵਿਖੇ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ‘ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਜਿਵੇਂ ਸੋਲੋ ਗੀਤ, ਸੋਲੋ ਡਾਂਸ, ਗਰੁੱਪ ਡਾਂਸ, ਗਿੱਧਾ ਅਤੇ ਮਿਸ ਤੀਜ ਆਯੋਜਨ ਕੀਤਾ ਗਿਆ। ਸਾਰੀਆਂ ਵਿਦਿਆਰਥਣਾਂ ਪੰਜਾਬੀ ਪਰੰਪਰਾਗਤ ਪਹਿਰਾਵੇ ਅਤੇ ਗਹਿਣਿਆਂ ਨਾਲ ਖੂਬ ਸਜ ਕੇ ਆਈਆਂ। ਉਨ੍ਹਾਂ ਨੇ ਖੀਰ, ਮਾਲਪੂੜੇ, ਜਲੇਬੀਆਂ ਗੁਲਗੁਲੇ ਅਤੇ ਹੋਰ ਰਵਾਇਤੀ ਪਕਵਾਨਾਂ ਦਾ ਖੂਬ ਅਨੰਦ ਮਾਣਿਆ। ਵਿਦਿਆਰਥਣਾਂ ਨੇ ਪੀਂਘਾਂ ਵੀ ਝੂਟੀਆਂ ਅਤੇ ਪੰਜਾਬੀ ਗਾਣਿਆਂ ਦੀਆਂ ਧੁਨਾਂ ’ਤੇ ਨੱਚ-ਨੱਚ ਧੂੜਾਂ ਪੱਟ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਮਨਿੰਦਰ ਕੌਰ ਅਤੇ ਡਾਇਰੈਕਟਰ ਜਸਪ੍ਰੀਤ ਸਿੰਘ ਨੇ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਨਾਲ ਸਬੰਧਤ ਜਾਣਕਾਰੀ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਵਿਸ਼ਵ ਫ਼ੋਟੋਗਰਾਫੀ ਦਿਵਸ ਮਨਾਇਆ ਅਗਲੀ ਖ਼ਬਰ 21 ਅਗਸਤ ਦੇ ਪੰਜਾਬ ਬੰਦ ਦੀ ਹਮਾਇਤ ਦਾ ਐਲਾਨ
Ad Position 24