20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਜਨਗਣਨਾ ਫਾਰਮ ਵਿਚ ਓ.ਬੀ.ਸੀ. ਦਾ ਕਾਲਮ ਨਾ ਹੋਣਾ ਭਾਜਪਾ ਸਰਕਾਰ ਵਲੋਂ ਓ.ਬੀ.ਸੀ. ਨਾਲ ਧੋਖਾ-ਬਾਵਾ

ਲੁਧਿਆਣਾ, 19 ਅਗਸਤ (ਜਤਿੰਦਰ ਭੰਬੀ)-ਕੁਲ ਹਿੰਦ ਕਾਂਗਰਸ ਓ. ਬੀ.

Ad Position 21
No active advertisement
ਅਜੀਤ ਡੈਸਕ 20-08-2026
ਲੁਧਿਆਣਾ, 19 ਅਗਸਤ (ਜਤਿੰਦਰ ਭੰਬੀ)-ਕੁਲ ਹਿੰਦ ਕਾਂਗਰਸ ਓ.ਬੀ.ਸੀ. ਦੀ ਰਾਸ਼ਟਰੀ ਪੱਧਰ ਦੀ ਮੀਟਿੰਗ ਦਿੱਲੀ ਵਿਖੇ ਡਾ. ਅਨਿਲ ਜੈ ਹਿੰਦ ਪ੍ਰਧਾਨ ਏ.ਆਈ.ਸੀ.ਸੀ. (ਓ.ਬੀ.ਸੀ.) ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵਿਰੋਧੀ ਧਿਰ ਦੇ ਲੋਕ ਸਭਾ ਵਿਚ ਨੇਤਾ ਅਤੇ ਭਾਰਤ ਦਾ ਭਵਿੱਖ ਰਾਹੁਲ ਗਾਂਧੀ ਮੁੱਖ ਤੌਰ ’ਤੇ ਪਹੁੰਚੇ। ਇਸ ਸਮੇਂ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਕ੍ਰਿਸ਼ਨ ਕੁਮਾਰ ਬਾਵਾ ਨੇ ਹਾਜ਼ਰੀ ਲਗਵਾਈ। ਇਸ ਮੌਕੇ ਯੂਥ ਆਗੂ ਅਮਿਤ ਕੁਮਾਰ ਵੀ ਹਾਜ਼ਰ ਸਨ। ਇਸ ਸਮੇਂ ਰਾਹੁਲ ਗਾਂਧੀ ਨੇ ਕਿਹਾ ਕਿ ਜਨਗਣਨਾ ਕਰਵਾਉਣ ਲਈ ਵਿਰੋਧੀ ਧਿਰ ਨੇ ਭਾਜਪਾ ਸਰਕਾਰ ਨੂੰ ਮਜਬੂਰ ਕੀਤਾ। ਉਨ੍ਹਾਂ ਕਿਹਾ ਕਿ ਜਨਗਣਨਾ ਤਾਂ ਹੋ ਰਹੀ ਹੈ, ਪਰ ਜਨਗਣਨਾ ਦੇ ਫਾਰਮ ਵਿਚ ਪਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਦਾ ਕਾਲਮ ਨਾ ਹੋਣਾ ਦੱਸਦਾ ਹੈ ਕਿ ਭਾਜਪਾ ਦੀ ਨੀਤੀ ਅਤੇ ਨੀਅਤ ਪਛੜੀਆਂ ਸ਼੍ਰੇਣੀਆਂ ਪ੍ਰਤੀ ਸਾਫ਼ ਨਹੀਂ। ਉਨ੍ਹਾਂ ਕਿਹਾ ਕਿ ਪਛੜੀਆਂ ਸ਼੍ਰੇਣੀਆਂ ਨੂੰ ਕਾਂਗਰਸ ਪਾਰਟੀ ਆਬਾਦੀ ਦੇ ਆਧਾਰ ’ਤੇ ਸਿਆਸੀ ਨੁਮਾਇੰਦਗੀ ਟਿਕਟਾਂ ਸਮੇਂ ਦੇਵੇਗੀ। ਇਸ ’ਤੇ ਹਾਜ਼ਰ ਰਾਸ਼ਟਰੀ ਪੱਧਰ ਦੀ ਮੀਟਿੰਗ ਵਿੱਚ ਸਭ ਨੇ ਰਾਹੁਲ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਸ ਸਮੇਂ ਡਾ. ਅਨਿਲ ਜੈ ਹਿੰਦ ਨੇ ਸਭ ਨੂੰ ਸੰਦੇਸ਼ ਦਿੱਤਾ ਕਿ ਆਪਣੇ-ਆਪਣੇ ਖੇਤਰ ਵਿਚ ਤਨਦੇਹੀ ਨਾਲ ਕੰਮ ਕਰੋ ਤਾਂ ਕਿ ਰਾਹੁਲ ਗਾਂਧੀ ਨੂੰ ਅਗਲੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਖੀਏ। ਇਸ ਸਮੇਂ ਕ੍ਰਿਸ਼ਨ ਕੁਮਾਰ ਬਾਵਾ ਨੂੰ ਰਾਹੁਲ ਗਾਂਧੀ ਨੇ ਵਿਸ਼ੇਸ਼ ਸਨਮਾਨ ਮੋਢੇ ’ਤੇ ਹੱਥ ਰੱਖ ਕੇ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਚਲਾਉਣ ਵਾਲੇ ਜੋ ਨੇਤਾ ਹਨ, ਉਨ੍ਹਾਂ ਦਾ ਦੇਸ਼ ਪ੍ਰਤੀ ਗੈਰ-ਜ਼ਿੰਮੇਵਰਾਨਾ ਰੋਲ ਭਾਰਤ ਦੇ ਹਰ ਵਰਗ ਦਾ ਨੁਕਸਾਨ ਕਰ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਡਾ. ਮਨਮੀਤ ਬਰਾੜ ਨੇ ਆਪਣੇ ਪਿਤਾ ਦੀ ਯਾਦ ਵਿਚ ਕੀਟ ਮਿਊਜ਼ੀਅਮ ਨੂੰ 25 ਲੱਖ ਰੁਪਏ ਦਿੱਤੇ ਅਗਲੀ ਖ਼ਬਰ ਸੀਸੂ ਵਲੋਂ ਕਰਵਾਏ ਵਿਕਰੀ ਸਿਖਲਾਈ ਸੈਸ਼ਨ ’ਚ 200 ਤੋਂ ਵਧੇਰੇ ਕਾਰੋਬਾਰੀਆਂ ਨੇ ਲਿਆ ਹਿੱਸਾ
Ad Position 24