20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਡੀ.ਜੀ.ਜੀ.ਆਈ. ਟੀਮ ਵਲੋਂ ਲੁਧਿਆਣਾ ਵਿਚ ਕਈ ਥਾਈਂ ਛਾਪੇਮਾਰੀ

ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸ਼ਿਮਲਾਪੁਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੂਰਜ ਨਗਰ ਵਿਚ ਚੋਰ ਇੱਕ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਮੁੱਲ ਦਾ ਸਮਾਨ ਅਤੇ ਨਗਦੀ ਚੋਰੀ ਕਰਕੇ ਫਰਾਰ ਹੋ ਗਏ। ਪੁਲਿਸ ਵਲੋਂ ਇਸ ਮਾਮਲੇ ਵਿਚ ਘਰ ਦੇ ਮਾਲਕ ਕੁਲਵਿੰਦਰ ਸਿੰਘ ਵਾਸੀ ਸੂਰਜ ਨਗਰ ਦੀ ਸ਼ਿਕਾਇਤ ‘ ਤੇ ਕੇਸ ਦਰਜ ਕਰ ਲਿਆ ਹੈ।

Ad Position 21
No active advertisement
ਘਰ ਦੇ ਤਾਲੇ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ 20-08-2026
ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸ਼ਿਮਲਾਪੁਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੂਰਜ ਨਗਰ ਵਿਚ ਚੋਰ ਇੱਕ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਮੁੱਲ ਦਾ ਸਮਾਨ ਅਤੇ ਨਗਦੀ ਚੋਰੀ ਕਰਕੇ ਫਰਾਰ ਹੋ ਗਏ। ਪੁਲਿਸ ਵਲੋਂ ਇਸ ਮਾਮਲੇ ਵਿਚ ਘਰ ਦੇ ਮਾਲਕ ਕੁਲਵਿੰਦਰ ਸਿੰਘ ਵਾਸੀ ਸੂਰਜ ਨਗਰ ਦੀ ਸ਼ਿਕਾਇਤ ‘ ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਚੋਰਾਂ ਵਲੋਂ ਬੀਤੀ ਰਾਤ ਉਨ੍ਹਾਂ ਦੇ ਘਰ ਦਾਖਲ ਹੋ ਕੇ 70 ਹਜ਼ਾਰ ਦੀ ਨਗਦੀ ਅਤੇ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਸੂਚਨਾ ਮਿਲਦੇ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚਿਕਨ ਕਾਰਨਰ ਦਾ ਮਾਲਕ ਕਾਬੂ - ਗੈਰ ਕਾਨੂੰਨੀ ਢੰਗ ਨਾਲ ਚਿਕਨ ਕਾਰਨਰ ‘ਤੇ ਸ਼ਰਾਬ ਪਿਲਾਉਣ ਵਾਲੇ ਪ੍ਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਐਕਸਾਈਜ਼ ਇੰਸਪੈਕਟਰ ਨਵਦੀਪ ਸਿੰਘ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ। ਉਹ ਕਥਿਤ ਦੋਸ਼ੀ ਬਿਨ੍ਹਾਂ ਲਾਈਸੈਂਸ ਤੇ ਆਪਣੇ ਗ੍ਰਾਹਕਾਂ ਨੂੰ ਸ਼ਰਾਬ ਪਿਲਾ ਰਿਹਾ ਸੀ। ਪੁਲਿਸ ਵਲੋਂ ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਮੋਬਾਈਲ ਖੋਹ ਕੇ ਫਰਾਰ - ਪੁਲਿਸ ਨੇ ਵਿਕਰਮਜੀਤ ਸ਼ਰਮਾ ਵਾਸੀ ਪਿੰਡ ਠਕਰਵਾਲ ਦੀ ਸ਼ਿਕਾਇਤ ‘ਤੇ ਜਗਜੀਤ ਸਿੰਘ ਵਾਸੀ ਪਿੰਡ ਠੱਕਰਵਾਲ ਗੁਰੂਪ੍ਰੀਤ ਸਿੰਘ ਅਤੇ ਉਸਦੇ ਪੰਜ ਹੋਰ ਸਾਥੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਉਕਤ ਕਥਿਤ ਦੋਸ਼ੀਆਂ ਉੱਤੇ ਉਸਦੀ ਕੁੱਟਮਾਰ ਕਰਨ ਅਤੇ ਉਸਦਾ ਮੋਬਾਇਲ ਖੋਹਣ ਦਾ ਦੋਸ਼ ਲਗਾਇਆ ਹੈ। ਲੜਾਈ ਦਾ ਕਾਰਨ ਪੈਸੇ ਦਾ ਲੈਣ ਦੇਣ ਦੱਸਿਆ ਜਾ ਰਿਹਾ ਹੈ। ਹੈਰੋਇਨ ਸਮੇਤ ਕਾਬੂ - ਪੁਲਿਸ ਨੇ ਪਵਨ ਕੁਮਾਰ ਵਾਸੀ ਨਿਊ ਜਨਤਾ ਨਗਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਦੋ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਉਸ ਨੂੰ ਸ਼ਿਮਲਾਪੁਰੀ ਇਲਾਕੇ ਵਿਚੋਂ ਹੀ ਕਾਬੂ ਕੀਤਾ ਹੈ। ਉਸ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਸੱਟੇਬਾਜ਼ੀ ਕਰਦਾ ਨੌਜਵਾਨ ਕਾਬੂ - ਪੁਲਿਸ ਨੇ ਅਜੇ ਕੁਮਾਰ ਵਾਸੀ ਜਨਤਾ ਨਗਰ ਨੂੰ ਸੱਟੇਬਾਜ਼ੀ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ 660 ਦੀ ਨਗਦੀ ਵੀ ਬਰਾਮਦ ਕੀਤੀ ਹੈ। ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਮੋਬਾਇਲ ਟਾਵਰ ਵਿਚੋਂ ਸਮਾਨ ਚੋਰੀ - ਸਥਾਨਕ ਬਰਿੰਦਾਵਨ ਰੋਡ ‘ਤੇ ਸਤਲੁਜ ਟਾਵਰ ਤੇ ਲੱਗੇ ਮੋਬਾਈਲ ਕੰਪਨੀ ਦੇ ਟਾਵਰਾਂ ਵਿਚੋਂ ਚੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਚਾਹ ਦੀਆਂ ਚੁਸਕੀਆਂ ਹੋਈਆ ਮਹਿੰਗੀਆਂ, ਖੰਡ ਦੇ ਭਾਅ ਚੜ੍ਹੇ ਅਸਮਾਨੀ ਅਗਲੀ ਖ਼ਬਰ ਰੈਸਟੋਰੈਂਟ ’ਤੇ ਗੈਂਗਸਟਰ ਗੋਲੀਆਂ ਚਲਾ ਕੇ ਹੋਏ ਫਰਾਰ
Ad Position 24