13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪੰਜ ਥਾਣਿਆਂ ਦੇ ਐਸ.ਐਚ.ਓ. ਤਬਦੀਲ <br/>

Ad Position 21
No active advertisement
ਅਜੀਤ ਡੈਸਕ 20-02-2026
ਲੁਧਿਆਣਾ, 19 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਕਮਿਸ਼ਨਰ ਵਲੋਂ ਇਕ ਹੁਕਮ ਜਾਰੀ ਕਰਕੇ ਪੰਜ ਥਾਣਿਆਂ ਦੇ ਐਸ.ਐਚ.ਓਜ਼ ਦੇ ਤਬਾਦਲੇ ਕਰ ਦਿੱਤੇ ਹਨ | ਜਾਣਕਾਰੀ ਅਨੁਸਾਰ ਏ.ਡੀ.ਸੀ.ਪੀ. ਆਪ੍ਰੇਸ਼ਨ ਨਾਲ ਤੈਨਾਤ ਇੰਸਪੈਕਟਰ ਰਜਿੰਦਰ ਪਾਲ ਸਿੰਘ ਨੂੰ ਐਸ.ਐਚ.ਓ. ਪੀ.ਏ.ਯੂ. ਲਗਾਇਆ ਗਿਆ ਹੈ | ਇੰਸਪੈਕਟਰ ਵਰਿੰਦਰ ਪਾਲ ਸਿੰਘ ਨੂੰ ਥਾਣਾ ਮੁਖੀ ਹੈਬੋਵਾਲ ਤੋਂ ਥਾਣਾ ਮੁਖੀ ਕੋਤਵਾਲੀ, ਇੰਸਪੈਕਟਰ ਬਲਵਿੰਦਰ ਸਿੰਘ ਨੂੰ ਥਾਣਾ ਕੋਤਵਾਲੀ ਤੋਂ ਪੁਲਿਸ ਲਾਈਨ, ਏ.ਡੀ.ਸੀ.ਪੀ. ਇਕ ਨਾਲ ਤੈਨਾਤ ਇੰਸਪੈਕਟਰ ਅੰਮਿ੍ਤ ਪਾਲ ਸਿੰਘ ਨੂੰ ਐਸ.ਐਚ.ਓ. ਲਾਡੋਵਾਲ, ਥਾਣਾ ਡਾਬਾ ਦੀ ਐਸ.ਐਚ.ਓ. ਕੁਲਵੰਤ ਕੌਰ ਦੇ ਵਿਦੇਸ਼ ਜਾਣ ਕਾਰਨ ਉਨ੍ਹਾਂ ਦੀ ਥਾਂ 'ਤੇ ਸਬ ਇੰਸਪੈਕਟਰ ਪ੍ਰਮੋਦ ਰਾਜ ਨੂੰ ਥਾਣਾ ਡਾਬਾ ਭੇਜਿਆ ਗਿਆ ਹੈ | ਥਾਣਾ ਲਾਡੋਵਾਲ ਦੀ ਐਸ.ਐਚ.ਓ. ਗੁਰਸ਼ਿੰਦਰ ਕੌਰ ਨੂੰ ਲਾਈਨ ਹਾਜ਼ਰ ਕਰਕੇ ਪੁਲਿਸ ਲਾਈਨ ਭੇਜਿਆ ਗਿਆ ਹੈ | ਸਬ ਇੰਸਪੈਕਟਰ ਕਿ੍ਸ਼ਨ ਕੁਮਾਰ ਨੂੰ ਥਾਣਾ ਡਿਵੀਜ਼ਨ ਨੰਬਰ ਤਿੰਨ ਤੋਂ ਐਸ.ਐਚ.ਓ. ਹੈਬੋਵਾਲ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ 10 ਹੋਰ ਪੁਲਿਸ ਮੁਲਾਜ਼ਮਾਂ ਦੇ ਵੀ ਤਬਾਦਲੇ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਆਗੂ ਚੰਨੀ ਵਪਾਰ ਵਿੰਗ ਦੀ ਕੋਰ ਕਮੇਟੀ ਦੇ ਮੈਂਬਰ ਨਿਯੁਕਤ <br/> ਅਗਲੀ ਖ਼ਬਰ ਬੋਰਡ ਪ੍ਰੀਖਿਆਵਾਂ ਦੌਰਾਨ ਕੜੀ ਨਿਗਰਾਨੀ <br/>
Ad Position 24