12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਵਿਖੇ 'ਯੂਥ ਪਾਰਲੀਮੈਂਟ' ਲਗਾਈ <br/>

Ad Position 21
No active advertisement
ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਵਿਖੇ ਲਗਾਈ ਗਈ ਯੁਵਾ ਸੰਸਦ ਮੌਕੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਆਪਣੇ ਇਨਾਮਾਂ ਸਮੇਤ ਸਕੂਲ ਪਿ੍ੰਸੀਪਲ ਸ਼੍ਰੀਮਤੀ ਕਿ੍ਤਿਕਾ ਸੇਠ ਅਤੇ ਹੋਰਨਾਂ ਨਾਲ | ਤਸਵੀਰ-ਮਨਜੀਤ ਸਿੰਘ ਦੁੱਗਰੀ <br/> 30-01-2026
ਫੁੱਲਾਂਵਾਲ, 29 ਜਨਵਰੀ (ਮਨਜੀਤ ਸਿੰਘ ਦੁੱਗਰੀ)-ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਵਿਖੇ ਵਿਦਿਆਰਥੀਆਂ ਵਿਚ ਲੋਕਤੰਤਰਿਕ ਮੁੱਲ, ਅਗਵਾਈ ਗੁਣ ਅਤੇ ਸੰਸਦੀ ਕਾਰਜ-ਪ੍ਰਣਾਲੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ 'ਯੂਥ ਪਾਰਲੀਮੈਂਟ' ਲਗਾਈ ਲਈ | ਇਸ ਦੌਰਾਨ ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਕਿ੍ਤਿਕਾ ਸੇਠ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਿਹਾ ਕਿ ਯੂਥ ਪਾਰਲੀਮੈਂਟ ਵਿਦਿਆਰਥੀਆਂ ਵਿਚ ਆਲੋਚਨਾਤਮਿਕ ਸੋਚ, ਲੋਕਤੰਤਰਿਕ ਸੰਸਥਾਵਾਂ ਪ੍ਰਤੀ ਸਤਿਕਾਰ ਅਤੇ ਪ੍ਰਭਾਵਸ਼ਾਲੀ ਸੰਚਾਰ ਕੌਸ਼ਲ ਵਿਕਸਤ ਕਰਦੀ ਹੈ, ਜੋ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਅਤੇ ਭਵਿੱਖ ਦੇ ਨੇਤਾ ਬਣਾਉਣ ਵਿਚ ਮਦਦਗਾਰ ਸਾਬਤ ਹੁੰਦੀ ਹੈ | ਆਸ਼ਵੀ ਅੱਠਵੀਂ ਨੂੰ ਸਭ ਤੋਂ ਆਤਮਵਿਸ਼ਵਾਸੀ ਵਕਤਾ, ਅੰਸ਼ ਸੱਤਵੀਂ ਨੂੰ ਸਰਵੋਤਮ ਵਕਤਾ ਅਤੇ ਸਾਕਸ਼ੀ ਨੌਵੀਂ ਨੂੰ ਸਰਵੋਤਮ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬਸੰਤ ਰਾਗ ਮਨੁੱਖੀ ਜੀਵਨ ਵਿਚ ਨਵੀਂ ਚੇਤਨਾ, ਆਸ ਅਤੇ ਉਤਸ਼ਾਹ ਦਾ ਪ੍ਰਤੀਕ ਹੈ-ਗਿਆਨੀ ਗੁਰਬਚਨ ਸਿੰਘ <br/> ਅਗਲੀ ਖ਼ਬਰ ਪੀ. ਏ. ਯੂ ਵਿਚ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪ੍ਰੋਗਰਾਮ ਤੇ ਸਿਖਲਾਈ ਕੈਂਪ <br/>
Ad Position 24