19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਨਗਰ ਨਿਗਮ ਹਾਊਸ ਦੇ ਇਕ ਸਾਲ 'ਤੇ ਜਸ਼ਨ, ਪਰ ਸਿਆਸਤ ਹਾਵੀ

Ad Position 21
No active advertisement
ਅਜੀਤ ਡੈਸਕ 22-01-2026

ਕਾਂਗਰਸੀ ਕੌਂਸਲਰਾਂ ਨੇ ਕੀਤਾ ਬਾਈਕਾਟ
ਲੁਧਿਆਣਾ, 21 ਜਨਵਰੀ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ 7ਵੇਂ ਜਨਰਲ ਹਾਊਸ ਦੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ ਤੇ ਬੁੱਧਵਾਰ ਨੰੂ ਪੱਖੋਵਾਲ ਰੋਡ ਸਥਿਤ ਇੰਡੋਰ ਸਟੇੇਡੀਅਮ ਵਿਖੇ ਸਮਾਗਮ ਕਰਵਾਇਆ ਗਿਆ | ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਪਿ੍ੰਸ ਜੌਹਰ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਵੱਖ-ਵੱਖ ਪਾਰਟੀਆਂ ਦੇ ਕੌਂਸਲਰ ਅਤੇ ਵਿਧਾਇਕ ਇਕੱਠੇ ਹੋਏ ਅਤੇ 7ਵੇਂ ਜਨਰਲ ਹਾਊਸ ਦੀ ਅਧਿਕਾਰਤ ਸਮੂਹ ਫੋਟੋ ਖਿੱਚੀ ਗਈ | ਇਸ ਸਮਾਗਮ ਵਿਚ ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਰਾਜਿੰਦਰ ਕੌਰ ਛੀਨਾ, ਵਿਧਾਇਕ ਕੁਲਵੰਤ ਸਿੰਘ ਸਿੱਧੂ ਸਮੇਤ ਕਈ ਕੌਂਸਲਰ ਹਾਜ਼ਰ ਰਹੇ | ਇਸ ਤੋਂ ਇਲਾਵਾ ਨਗਰ ਨਿਗਮ ਦੇ ਉਚ ਅਧਿਕਾਰੀ ਵੀ ਮੌਜੂਦ ਸਨ | ਇਸ ਮੌਕੇ ਮੇਅਰ ਇੰਦਰਜੀਤ ਕੌਰ ਨੇ ਹਾਊਸ ਦੇ ਇਕ ਸਾਲ ਪੂਰਾ ਹੋਣ ਤੇ ਸਾਰੇ ਮੈਂਬਰਾਂ ਨੰੂ ਵਧਾਈ ਦਿੰਦਿਆਂ ਕਿਹਾ ਕਿ ਨਗਰ ਨਿਗਮ ਵਲੋਂ ਬੀਤੇ ਇਕ ਸਾਲ ਦੌਰਾਨ ਜ਼ਮੀਨੀ ਪੱਧਰ 'ਤੇ ਕਈ ਸਕਾਰਾਤਮਕ ਪਹਿਲਕਦਮੀਆਂ ਕੀਤੀਆਂ ਗਈਆਂ ਹਨ | ਉਨ੍ਹਾਂ ਦਾਅਵਾ ਕੀਤਾ ਕਿ ਬਿਨ੍ਹਾਂ ਭੇਦਭਾਵ ਦੇ ਪੂਰੇ ਸ਼ਹਿਰ ਦੇ ਵਿਕਾਸ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਸਾਰੇ ਕੌਂਸਲਰਾਂ ਨੰੂ ਅਪੀਲ ਹੈ ਕਿ ਪਾਰਟੀ ਲਾਈਨ ਤੋਂ ਉਪਰ ਉਠਕੇ ਸ਼ਹਿਰ ਨੰੂ ਨੰਬਰ ਇਕ ਸ਼ਹਿਰ ਬਣਾਉਣ ਲਈ ਮਿਲਜੁਲਕੇ ਕੰਮ ਕੀਤਾ ਜਾਵੇ | ਦੂਜੇ ਪਾਸੇ ਇਸ ਸਮਾਗਮ ਨੰੂ ਲੈਕੈ ਸਿਆਸੀ ਤਣਾਅ ਵੀ ਸਾਫ ਨਜਰ ਆਇਆ | ਕਾਂਗਰਸੀ ਕੌਂਸਲਰਾਂ ਨੇ ਇਸ ਪ੍ਰੋਗਰਾਮ ਦਾ ਬਾਇਕਾਟ ਕੀਤਾ | ਕਾਂਗਰਸੀ ਕੌਂਸਲਰਾਂ ਦਾ ਕਹਿਣਾ ਸੀ ਕਿ ਪਹਿਲਾਂ ਉਨ੍ਹਾਂ ਨਾਲ ਹੋ ਰਹੇ ਭੇਦਭਾਵ ਨੂ ਖਤਮ ਕੀਤਾ ਜਾਵੇ ਅਤੇ ਉਨ੍ਹਾਂ ਦੇ ਵਾਰਡਾਂ ਵਿਚ ਵਿਕਾਸ ਕਾਰਜ ਬਿਨ੍ਹਾਂ ਕਿਸੇ ਰੁਕਾਵਟ ਅਤੇ ਪੱਖਪਾਤ ਤੋਂ ਕਰਵਾਏ ਜਾਣ | ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਵਾਰਡਾਂ ਦੇ ਕੰਮ ਜਾਣ ਬੁੱਝਕੇ ਰੋਕੇ ਜਾ ਰਹੇ ਹਨ | ਉਥੇ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਭਾਜਪਾ ਕੌਂਸਲਰ ਪਹਿਲਾਂ ਨਗਰ ਨਿਗਮ ਦੀਆਂ ਜਨਰਲ ਹਾਊਸ ਦੀਆਂ ਮੀਟਿੰਗਾਂ ਵਿਚ ਕਾਂਗਰਸੀ ਕੌਂਸਲਰਾਂ ਨਾਲ ਮਿਲਕੇ ਸੱਤਾਧਾਰੀ ਪਾਰਟੀ ਦਾ ਵਿਰੋਧ ਕਰਦੇ ਰਹੇ ਹਨ, ਉਹੀ ਭਾਜਪਾ ਕੌਂਸਲਰ ਇਸ ਵਾਰ ਕਾਂਗਰਸੀ ਕੌਂਸਲਰਾਂ ਦੇ ਬਾਈਕਾਟ ਦੇ ਬਾਵਜੂਦ ਇਸ ਪ੍ਰੋਗਰਾਮ ਵਿਚ ਸ਼ਾਮਲ ਹੋ ਗਏ | ਪਰ ਕੁੱਝ ਭਾਜਪਾ ਕੌਂਸਲਰਾਂ ਵਲੋਂ ਇਹ ਵੀ ਕਿਹਾ ਗਿਆ ਕਿ ਅਜਿਹਾ ਸਮਾਗਮ ਨਗਰ ਨਿਗਮ ਹਾਊਸ ਦੇ ਅੰਤ ਵਿਚ ਕਰਵਾਇਆ ਜਾਣਾ ਚਾਹੀਦਾ ਸੀ | ਕੁੱਝ ਕੌਂਸਲਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਸਮਾਗਮ ਤੇ ਸੱਤਾਧਾਰੀ ਪਾਰਟੀ ਵਲੋਂ ਸਰਕਾਰੀ ਪੈਸੇ ਦੀ ਫਜੂਲ ਖਰਚੀ ਕੀਤੀ ਗਈ ਹੈ | ਇਸ ਤਰ੍ਹਾਂ ਨਗਰ ਨਿਗਮ ਹਾਊਸ ਦੇ ਇਕ ਸਾਲ ਪੂਰਾ ਹੋਣ ਦਾ ਸਮਾਗਮ ਜਿੱਥੇ ਇਕ ਪਾਸੇ ਜਸ਼ਨ ਦਾ ਮੌਕਾ ਬਣਿਆ, ਉਥੇ ਹੀ ਦੂਜੇ ਪਾਸੇ ਇਹ ਸਿਆਸੀ ਖਿੱਚਤਾਣ ਅਤੇ ਵਿਵਾਦਾਂ ਦਾ ਕੇਂਦਰ ਵੀ ਬਣ ਗਿਆ |

Ad Position 22
No active advertisement
ਪਿਛਲੀ ਖ਼ਬਰ ਡਾ. ਚੌਹਾਨ ਨੇ ਸੀ. ਐੱਲ. ਪੀ. ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਰਸੂਖ਼ ਅੱਗੇ ਨਗਰ ਨਿਗਮ ਬੇਬਸ <br/>
Ad Position 24