20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਰਹੱਦੀ ਪਿੰਡ ਕਲਸ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕ ’ਚ ਇਕੱਤਰਤਾ

ਖੇਮਕਰਨ, 19 ਨਵੰਬਰ (ਰਾਕੇਸ਼ ਕੁਮਾਰ ਬਿੱਲਾ)-ਸਰਹੱਦੀ ਪਿੰਡ ਕਲਸ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕ ’ਚ ਇਕੱਤਰਤਾ ਹੋਈ, ਜਿਸ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਖੇਮਕਰਨ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਭੂਰਾ ਸ਼ਾਮਿਲ ਹੋਏ । ਉਨ੍ਹਾਂ ਇਕੱਤਰ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸਾਂਸਦ ਦੇ ਦਾਦੀ ਜੀ ਜਿਹੜੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਜਿਸ ਕਾਰਨ ਭਾਈ ਅੰਮਿ੍ਤਪਾਲ ਸਿੰਘ ਵਲੋਂ ਪੈਰੋਲ ਲਈ ਅਰਜੀ ਦਿੱਤੀ ਗਈ ਸੀ, ਪਰ ਅਫ਼ਸੋਸ ਸਰਕਾਰ ਨੇ ਪੈਰੋਲ ਦੇਣ ’ਤੇ ਕਾਫੀ ਸ਼ਰਤਾਂ ਰੱਖੀਆ ਹਨ, ਜਿਹੜੀਆਂ ਇਸ ਅਜ਼ਾਦ ਦੇਸ਼ ’ਚ ਅਜੇ ਵੀ ਗ਼ੁਲਾਮੀ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਸਨ, ਕਿਉਂਕਿ ਦੇਸ਼ ਵਿਚ ਦੋਹਰਾ ਕਾਨੂੰਨ ਲਾਗੂ ਕਰਵਾਉਣਾ ਸਾਫ ਨਜ਼ਰ ਆ ਰਿਹਾ ਹੈ ।

Ad Position 21
No active advertisement
ਅਕਾਲੀ ਦਲ ਵਾਰਿਸ ਪੰਜਾਬ ਦੀ ਸਰਹੱਦੀ ਪਿੰਡ ਕਲਸ ’ਚ ਹੋਈ ਮੀਟਿੰਗ ਵਿਚ ਸੁਰਜੀਤ ਸਿੰਘ ਭੂਰਾ ਗੱਲਬਾਤ ਕਰਦੇ ਹੋਏ। ਤਸਵੀਰ: ਬਿੱਲਾ 20-11-2026
ਖੇਮਕਰਨ, 19 ਨਵੰਬਰ (ਰਾਕੇਸ਼ ਕੁਮਾਰ ਬਿੱਲਾ)-ਸਰਹੱਦੀ ਪਿੰਡ ਕਲਸ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕ ’ਚ ਇਕੱਤਰਤਾ ਹੋਈ, ਜਿਸ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਖੇਮਕਰਨ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਭੂਰਾ ਸ਼ਾਮਿਲ ਹੋਏ । ਉਨ੍ਹਾਂ ਇਕੱਤਰ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸਾਂਸਦ ਦੇ ਦਾਦੀ ਜੀ ਜਿਹੜੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਜਿਸ ਕਾਰਨ ਭਾਈ ਅੰਮਿ੍ਤਪਾਲ ਸਿੰਘ ਵਲੋਂ ਪੈਰੋਲ ਲਈ ਅਰਜੀ ਦਿੱਤੀ ਗਈ ਸੀ, ਪਰ ਅਫ਼ਸੋਸ ਸਰਕਾਰ ਨੇ ਪੈਰੋਲ ਦੇਣ ’ਤੇ ਕਾਫੀ ਸ਼ਰਤਾਂ ਰੱਖੀਆ ਹਨ, ਜਿਹੜੀਆਂ ਇਸ ਅਜ਼ਾਦ ਦੇਸ਼ ’ਚ ਅਜੇ ਵੀ ਗ਼ੁਲਾਮੀ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਸਨ, ਕਿਉਂਕਿ ਦੇਸ਼ ਵਿਚ ਦੋਹਰਾ ਕਾਨੂੰਨ ਲਾਗੂ ਕਰਵਾਉਣਾ ਸਾਫ ਨਜ਼ਰ ਆ ਰਿਹਾ ਹੈ । ਇਕ ਪਾਸੇ ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਪੈਰੋਲ ਸਮੇਂ ਕੋਈ ਵੀ ਸ਼ਰਤ ਲਾਗੂ ਨਹੀਂ ਹੋ ਰਹੀ । ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਜੇਲ੍ਹ ਦੀਆਂ ਚਾਬੀਆਂ ਉਸ ਨੂੰ ਫੜਾਈਆਂ ਹੋਣ। ਉਨ੍ਹਾਂ ਅੱਗੇ ਕਿਹਾ ਕਿ ਇਕ ਪਾਸੇ ਜਿੰਨੇ ਖਾਲਸਾ ਵਾਹੀਰ ਕੱਢ ਕੇ ਨੌਜਵਾਨੀ ਨੂੰ ਨਸ਼ਾ ਮੁਕਤ ਕਰਨ ਦਾ ਯਤਨ ਅਰੰਭ ਕੀਤਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਗੁਰੂ ਨਾਲ ਜੋੜਿਆ, ਜਿਸ ਨੂੰ ਪਹਿਲਾਂ ਬਿਨਾਂ ਵਜ੍ਹਾ ਪੰਜਾਬ ਤੋਂ ਦੂਰ ਜੇਲ੍ਹ ਵਿਚ ਰੱਖਿਆ ਤੇ ਹੁਣ ਉਨ੍ਹਾਂ ਨੂੰ ਆਪਣੀ ਦਾਦੀ ਦੇ ਅੰਤਿਮ ਸੰਸਕਾਰ ’ਤੇ ਆਉਣ ਲਈ ਪੈਰੋਲ ਦੇਣ ਸਮੇਂ ਅਨੇਕਾਂ ਸ਼ਰਤਾ ’ਚ ਉਲਝਾਇਆ ਜਾ ਰਿਹਾ ਹੈ। ਇਸ ਦੇ ਨਾਲ ਹੋਰ ਹੈਰਾਨੀ ਵਾਲੀ ਗੱਲ ਹੈ ਕਿ ਲੋਕਾਂ ਦਾ ਚੁਣਿਆ ਹੋਇਆ ਐਮ ਪੀ ਹੋ ਵੇ ਤੇ ਉਸਦੇ ਲੇ ਕੇ ਆਉਂਣ ਦਾ ਖਰਚਾ ਵੀ ਪ੍ਰਵਾਰ ਤੋਂ ਲਿਆ ਜਾ ਰਿਹਾ ਹੈ । ਅੰਤ ਵਿਚ ਅਕਾਲੀ ਆਗੂ ਭੂਰਾ ਨੇ ਦੱਸਿਆ ਕਿ 21 ਨਵੰਬਰ ਸ਼ਨੀਵਾਰ 10 ਵਜੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਪੈਰੋਲ ਤੇ ਸਿਰਫ਼ 3 ਘੰਟੇ ਲਈ ਆਪਣੇਹਾਜਰ ਪਿੰਡ ਜੱਲੂਪਰ ਆ ਰਹੇ ਹਨ, ਜਿਸ ਕਰਕੇ ਉਨ੍ਹਾਂ ਬੇਨਤੀ ਕੀਤੀ ਕਿ ਉਸ ਦਿਨ ਸੰਗਤਾਂ ਨੇ ਸਰਕਾਰ ਜਾ ਪ੍ਰਸ਼ਾਸਨ ਤੇ ਖਿਲਾਫ ਜਾ ਹੋਰ ਕੋਈ ਵੀ ਨਾਅਰਾ ਨਹੀਂ ਲਗਾਉਣਾ। ਸੰਗਤਾਂ ਸਿਰਫ਼ ਸਤਿਨਾਮ ਵਾਹਿਗੁਰੂ ਦਾ ਜਾਪ ਕਰਨ ਲਈ ਵੱਧ ਤੋਂ ਵੱਧ ਸਮਾਗ਼ਮ ਵਿਚ ਸ਼ਾਮਿਲ ਹੋਣ, ਕਿਉਂਕਿ ਪ੍ਰਸ਼ਾਸਨ ਨੂੰ ਆਪਾਂ ਕੋਈ ਵੀ ਮੌਕਾ ਨਹੀਂ ਦੇਣਾ ਤਾਂ ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਵਿਚ ਕੋਈ ਦਿੱਕਤ ਨਾ ਆਵੇ। ਇਸ ਮੌਕੇ ਜਥੇਦਾਰ ਰਵੇਲ ਸਿੰਘ ਭੂਰਾ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਸੁੱਖਾ ਸਿੰਘ ਸੇਖੋਂ, ਸੁਖਵਿੰਦਰ ਸਿੰਘ, ਜਰਮਲ ਸਿੰਘ, ਕੇਹਰ ਸਿੰਘ, ਸਤਨਾਮ ਸਿੰਘ ਭੂਰਾ, ਰਵਿੰਦਰ ਸਿੰਘ ਬੱਲੂ, ਗੁਰਦੇਵ ਸਿੰਘ ਖੇਮਕਰਨ, ਦਲੇਰ ਸਿੰਘ, ਬਖ਼ਸ਼ੀਸ਼ ਸਿੰਘ, ਰਾਜ ਸਿੰਘ, ਅਰਸ਼ਦੀਪ ਸਿੰਘ, ਲਕਸ਼ਮਣ ਸਿੰਘ, ਗੁਰਦੀਪ ਸਿੰਘ, ਸਿਮਰ ਸਿੰਘ ਆਦਿ ਸਨ।
Ad Position 22
No active advertisement
ਪਿਛਲੀ ਖ਼ਬਰ ਹੀਰਾ ਸਿੰਘ ਗਗੜੇਵਾਲ ਨੇ ਪਿੰਡ ਭਲੋਜਲਾ ਵਿਖੇ ਕੀਤੀ ਮੀਟਿੰਗ ਅਗਲੀ ਖ਼ਬਰ ਪੱਟੀ ਵਿਖੇ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਓ ਕੇਂਦਰ ਦਾ ਪਰਦਾਫ਼ਾਸ਼ ਤਿੰਨ ਵਿਅਕਤੀ ਗ੍ਰਿਫ਼ਤਾਰ, ਸੈਂਟਰ ਮਾਲ...
Ad Position 24