16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸਿਟੀਜ਼ਨ ਕੌਂਸਲ ਨੇ 35ਵੇਂ ਕੰਨਿਆਦਾਨ ਸਮਾਗਮ ਦੌਰਾਨ 14 ਕੰਨਿਆਵਾਂ ਦੇ ਹੱਥ ਪੀਲੇ ਕੀਤੇ - ਧਾਮੀ

ਤਰਨ ਤਾਰਨ, 16 ਨਵੰਬਰ (ਹਰਿੰਦਰ ਸਿੰਘ)-ਇਲਾਕੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜਨ ਕੌਂਸਲ ਤਰਨ ਤਾਰਨ ਵਲੋਂ ਹਰ ਸਾਲ ਦੀ ਤਰ੍ਹਾਂ 35ਵਾਂ ਕੰਨਿਆ ਦਾਨ ਸਮਾਗਮ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਪ੍ਰਧਾਨ ਸਿਟੀਜਨ ਕੌਂਸਲ ਦੀ ਅਗਵਾਈ ਵਿਚ ਗੁਰਦੁਆਰਾ ਬੀਬੀ ਭਾਨੀ ਜੀ ਦਾ ਖੂਹ ਤਰਨ ਤਾਰਨ ਵਿਖੇ ਕਰਕੇ 14 ਕੰਨਿਆਵਾਂ ਦੇ ਹੱਥ ਪੀਲੇ ਕੀਤੇ ਗਏ। ਸਮੂਹਿਕ ਸ਼ਾਦੀਆਂ ਪ੍ਰੋਗਰਾਮ ਦੇ ਕਨਵੀਨਰ ਸਾਬਕਾ ਸੂਬੇਦਾਰ ਮੁਖਤਾਰ ਸਿੰਘ ਦੇ ਵਡਮੁੱਲੇ ਸਹਯੋਗ ਸਦਕਾ ਸਿਟੀਜਨ ਕੌਂਸਲ ਦੀ ਸਮੁੱਚੀ ਟੀਮ ਨੇ ਇਸ ਬਹੁਤ ਵੱਡੇ ਸਮਾਗਮ ਦੀਆਂ ਸਾਰੀਆਂ ਸੇਵਾਵਾਂ ਬਹੁਤ ਹੀ ਖੂਬੀ ਨਾਲ ਨਿਭਾਈਆਂ।

Ad Position 21
No active advertisement
ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਤਰਨ ਤਾਰਨ ਵਿਖੇ ਛਠਪੂਜਾ ਦਾ ਤਿਉਹਾਰ ਮਨਾਉਣ ਸਮੇ ਰਾਕੇਸ਼ ਕੁਮਾਰ ਅਤੇ ਵਿਪਨ ਢੀਗਰਾਂ ਆਦਿ। ਤਸਵੀਰ–ਲਵਲੀ ਖਾਨ ਛਾਪੜੀ ਦੇ ਸ਼ਮਸ਼ਾਨਘਾਟ ਵਿਖੇ ਅੰਗੀਠਾ ਸਾਂਭਣ ਦੀ ਰਸਮ ’ਚ ਸ਼ਾਮਿਲ ਰਵਿੰਦਰ ਸਿੰਘ ਬ੍ਰਹਮਪੁਰਾ, ਗੁਰਪ੍ਰੀਤ ਸਿੰਘ ਅਤੇ ਹੋਰ। ਤਸਵੀਰ: ਧੂੰਦਾ 17-11-2026
ਤਰਨ ਤਾਰਨ, 16 ਨਵੰਬਰ (ਹਰਿੰਦਰ ਸਿੰਘ)-ਇਲਾਕੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜਨ ਕੌਂਸਲ ਤਰਨ ਤਾਰਨ ਵਲੋਂ ਹਰ ਸਾਲ ਦੀ ਤਰ੍ਹਾਂ 35ਵਾਂ ਕੰਨਿਆ ਦਾਨ ਸਮਾਗਮ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਪ੍ਰਧਾਨ ਸਿਟੀਜਨ ਕੌਂਸਲ ਦੀ ਅਗਵਾਈ ਵਿਚ ਗੁਰਦੁਆਰਾ ਬੀਬੀ ਭਾਨੀ ਜੀ ਦਾ ਖੂਹ ਤਰਨ ਤਾਰਨ ਵਿਖੇ ਕਰਕੇ 14 ਕੰਨਿਆਵਾਂ ਦੇ ਹੱਥ ਪੀਲੇ ਕੀਤੇ ਗਏ। ਸਮੂਹਿਕ ਸ਼ਾਦੀਆਂ ਪ੍ਰੋਗਰਾਮ ਦੇ ਕਨਵੀਨਰ ਸਾਬਕਾ ਸੂਬੇਦਾਰ ਮੁਖਤਾਰ ਸਿੰਘ ਦੇ ਵਡਮੁੱਲੇ ਸਹਯੋਗ ਸਦਕਾ ਸਿਟੀਜਨ ਕੌਂਸਲ ਦੀ ਸਮੁੱਚੀ ਟੀਮ ਨੇ ਇਸ ਬਹੁਤ ਵੱਡੇ ਸਮਾਗਮ ਦੀਆਂ ਸਾਰੀਆਂ ਸੇਵਾਵਾਂ ਬਹੁਤ ਹੀ ਖੂਬੀ ਨਾਲ ਨਿਭਾਈਆਂ। ਇਸ ਕੰਨਿਆ ਦਾਨ ਸਮਾਗਮ ਵਿਚ ਪ੍ਰਸਿੱਧ ਸਮਾਜ ਸੇਵੀ ਤੇ ਕੌਂਸਲਰ ਸਰਬਜੀਤ ਸਿੰਘ ਭੁੱਲਰ (ਮਹਿੰਦਰਾ ਟਰੈਕਟਰ ਏਜੰਸੀ ਵਾਲੇ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਸਿਟੀਜ਼ਨ ਕੌਂਸਲ ਵਲੋਂ ਪਿਛਲੇ 35 ਸਾਲਾਂ ਤੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਭਰਪੂਰ ਸਰਾਹਣਾ ਕਰਦਿਆਂ ਕੌਂਸਲ ਨੂੰ 50 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਵੀ ਦਿੱਤੀ। ਇਸ ਮੌਕੇ ਪ੍ਰਮੁੱਖ ਲੇਖਕਾ ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ (ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੂਹ ਹਰੀਕੇ) ਨੇ ਆਪਣੇ ਸੰਖੇਪ ਸੰਬੋਧਨ ਵਿਚ ਨਵ ਵਿਵਾਹਿਤ ਜੋੜਿਆਂ ਨੂੰ ਆਸ਼ੀਰਵਾਦ ਦਿੰਦਿਆਂ ਆਪਣੀ ਆਉਣ ਵਾਲੀ ਜ਼ਿੰਦਗੀ ਵਿਚ ਚੰਗੇਰੇ ਗੁਣ ਅਪਨਾਉਣ ਅਤੇ ਚੰਗੇਰੀ ਪਰਿਵਾਰਕ ਜ਼ਿੰਦਗੀ ਜਿਊਣ ਦੀ ਜਾਂਚ ਵੀ ਦੱਸੀ। ਇਸ ਕੰਨਿਆ ਦਾਨ ਸਮਾਗਮ ਵਿਚ ਕੰਚਨਪ੍ਰੀਤ ਕੌਰ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਦਵਿੰਦਰ ਸਿੰਘ ਸੰਧੂ ਲਾਲੀ ਢਾਲਾ ਸੀਨੀਅਰ ਕਾਂਗਰਸ ਆਗੂ, ਰਾਜਬੀਰ ਸਿੰਘ ਭੁੱਲਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਪ੍ਰਸਿੱਧ ਸਮਾਜ ਸੇਵੀ ਹਰਜਿੰਦਰ ਸਿੰਘ ਵਿੱਕੀ ਠਰੂ, ਦਿਨੇਸ਼ ਗੁਪਤਾ ਪ੍ਰਸਿੱਧ ਸਮਾਜ ਸੇਵੀ, ਕੁਲਦੀਪ ਸਿੰਘ ਸ਼ਹਿਰੀ ਪ੍ਰਧਾਨ, ਅਰਵਿੰਦਰ ਸਿੰਘ ਮੌਜੀ, ਸਤੀਸ਼ ਕੁਮਾਰ ਮੈਨੇਜਿੰਗ ਡਾਇਰੈਕਟਰ, ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ, ਕਰਮਜੀਤ ਸਿੰਘ ਅਣਖੀ ਸਮਾਜ ਸੇਵੀ, ਸੁਰਿੰਦਰ ਸਿੰਘ ਮੱਲ੍ਹੀ, ਨਰਿੰਦਰ ਸਿੰਘ ਨਾਗੀ (ਦੋਵੇਂ ਕੌਂਸਲਰ), ਪ੍ਰਿੰਸੀਪਲ ਰਮਨ ਦੂਆ ਪ੍ਰਧਾਨ ਇਨਰਵੀਲ੍ਹ ਕਲੱਬ, ਵਰਨਪ੍ਰੀਤ ਸਿੰਘ ਸਮਾਜ ਸੇਵੀ, ਸੰਦੀਪ ਕੁਮਾਰ ਸੋਨੂ ਦੋਦੇ, ਰਾਮ ਸਿੰਘ ਨਾਮਧਾਰੀ, ਹਰਜਿੰਦਰ ਸਿੰਘ ਪੱਟੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਹੰਸਰਾਜ ਚੌਧਰੀ, ਮਿਸ ਮਨਦੀਪ ਕੌਰ ਅਧਿਆਪਕਾ ਅਤੇ ਸਮਾਜ ਸੇਵੀ ਅਤੇ ਹੋਰ ਅਨੇਕਾਂ ਸ਼ਖਸੀਅਤਾਂ ਨੇ ਸਮਾਗਮ ਦੀ ਹਾਜ਼ਰੀ ਭਰੀ। ਇਸ ਸਮਾਗਮ ਦੌਰਾਨ ਭਾਈ ਧੰਨਾ ਜੀ ਸੇਵਾ ਸੁਸਾਇਟੀ ਲੰਗਰ ਹਾਲ ਤਰਨ ਤਾਰਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸਮੁੱਚੀ ਟੀਮ ਅਤੇ ਘਰੇਲੂ ਸ਼ਿਕਾਇਤ ਮੰਚ ਦੇ ਸਮੂਹ ਮੈਂਬਰਾਂ ਨੇ ਸਾਰਾ ਦਿਨ ਸੇਵਾਵਾਂ ਨਿਭਾਈਆਂ। ਕੌਂਸਲ ਦੇ ਮੈਂਬਰਾਂ ਨੇ ਇਸ ਸਮਾਗਮ ਦੌਰਾਨ ਮੇਲ ਬਰਾਤੀਆਂ ਅਤੇ ਵਿਸ਼ੇਸ਼ ਮਹਿਮਾਨਾਂ ਵਾਸਤੇ ਪੁੱਛਗਿੱਛ ਕੇਂਦਰ, ਚਾਹ-ਪਾਣੀ, ਲੰਗਰ ਦੇ ਪ੍ਰਬੰਧ, ਦੋਹਾਂ ਪਰਿਵਾਰਾਂ ਦੀਆਂ ਮਿਲਣੀਆਂ ਅਤੇ ਹੋਰ ਸਾਰੇ ਪ੍ਰਬੰਧਾਂ ਨੂੰ ਬਹੁਤ ਸੁਚੱਜੇ ਢੰਗ ਨਾਲ ਨਿਭਾਇਆ। ਨਵ ਵਿਵਾਹਿਤ 14 ਜੋੜਿਆਂ ਨੂੰ ਸਿਟੀਜਨ ਕੌਂਸਲ ਵਲੋਂ ਹਮੇਸ਼ਾਂ ਦੀ ਤਰ੍ਹਾਂ ਡਬਲ ਬੈਡ, ਲੋਹੇ ਦੀ ਅਲਮਾਰੀ, ਪੱਖਾ, ਬਿਸਤਰੇ, ਬਰਤਨ, ਮੇਜ ਕੁਰਸੀਆਂ, ਅਟੈਚੀ ਕੇਸ, ਲੜਕੇ-ਲੜਕੀ ਦੇ ਕੱਪੜੇ, ਕੰਬਲ, ਮੇਕਅੱਪ ਕਿੱਟ, ਆਦਿ ਘਰੇਲੂ ਵਰਤੋਂ ਦਾ ਸਾਮਾਨ ਵੀ ਦਿੱਤਾ ਗਿਆ। ਇਸ ਮੌਕੇ ਅਵਤਾਰ ਸਿੰਘ ਤਨੇਜਾ, ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਲੌਹਕਾ, ਬਲਰਾਜ ਸਿੰਘ ਚਾਵਲਾ, ਨਰਿੰਦਰ ਸਿੰਘ, ਹਰਵਿੰਦਰ ਸਿੰਘ, ਰੂੜ ਸਿੰਘ, ਕਮਲਪ੍ਰੀਤ ਸਿੰਘ, ਜੀਤ ਸਿੰਘ ਸਰਾਫ, ਕੁਲਵਿੰਦਰ ਸਿੰਘ ਲਵਲੀ, ਮਾ. ਅਮਰਜੀਤ ਸਿੰਘ, ਹਰਿੰਦਰ ਸਿੰਘ ਪਲਾਸੌਰ, ਗੁਰਿੰਦਰਬੀਰ ਸਿੰਘ ਧਾਮੀ, ਹੈਡ ਮਾਸਟਰ ਗੁਰਦਿਆਲ ਸਿੰਘ, ਗੁਲਜਾਰ ਸਿੰਘ ਭੁੱਟੋ, ਇੰਜੀ. ਜਸਦੀਪ ਸਿੰਘ ਗਾਂਧੀ, ਜਸਬੀਰ ਸਿੰਘ ਗਾਂਧੀ, ਜਸਵਿੰਦਰਪਾਲ ਸਿੰਘ ਜੱਸੀ ਵਸੀਕਾ, ਪ੍ਰਿੰਸੀਪਲ ਫੂਲਾ ਸਿੰਘ, ਪ੍ਰਿੰਸੀਪਲ ਚਮੇਲ ਸਿੰਘ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਕਸ਼ਮੀਰ ਸਿੰਘ ਓ.ਕੇ. ਟੇਲਰ, ਸੁਰਜੀਤ ਸਿੰਘ ਪਲਾਸੌਰ, ਨਰੇਸ਼ ਮਰਵਾਹਾ, ਗੁਰਿੰਦਰ ਸਿੰਘ, ਇੰਦਰਜੋਤ ਸਿੰਘ ਵਿੱਕੀ, ਚਰਨਜੀਤ ਸਿੰਘ ਗੁਲਾਟੀ, ਸੁਖਦੇਵ ਸਿੰਘ, ਮਨਜਿੰਦਰ ਸਿੰਘ ਘੁੰਮਣ, ਬਲਬੀਰ ਸਿੰਘ ਕਾਹਲੋਂ, ਵਿਪਨ ਕੁਮਾਰ ਢੀੰਗਰਾ, ਪੰਡਿਤ ਜੈਦੀਪ ਭਾਰਗਵ, ਡਾ. ਨਿਰਮਲਜੀਤ ਸਿੰਘ ਵਰਪਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਦੇ ਸੰਗਰੂਰ ਸਾਂਝੇ ਸੰਘਰਸ਼ ’ਚ ਸ਼ਾਮਿਲ ਹੋਣ ਲਈ ਕਾਫ਼ਲਾ ਰਵਾਨਾ ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਪਿੱਛੇ ਕਾਂਗਰਸ, ਭਾਜਪਾ ਤੇ ਆਰ.ਐੱਸ.ਐੱਸ. ਦੀ ਸਿੱਖੀ ਨਾਲ ਨਫ਼ਰਤ ਸੀ - ਖਾਲੜਾ ਮਿਸ਼ਨ
Ad Position 24