16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸੜਕ ਹਾਦਸੇ ਨੇ ਸ਼ਰਾਬ ਤਸਕਰੀ ਦੀ ਖੋਲ੍ਹੀ ਪੋਲ

ਤਰਨ ਤਾਰਨ, 16 ਨਵੰਬਰ (ਹਰਿੰਦਰ ਸਿੰਘ)—ਫ਼ਿਰੋਜ਼ਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਸਰਹਾਲੀ ਦੇ ਨਜ਼ਦੀਕ ਇਕ ਫਾਰਚੂਨਰ ਗੱਡੀ ਤੜਕਸਾਰ ਸੜਕ ’ਤੇ ਪਲਟ ਗਈ। ਜ਼ਖ਼ਮੀ ਹਾਲਤ ਵਿਚ ਡਰਾਈਵਰ ਨੂੰ ਸੜਕ ਸੁਰੱਖਿਆ ਫੋਰਸ ਵਲੋਂ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਦਾਖ਼ਲ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 17-11-2026
ਤਰਨ ਤਾਰਨ, 16 ਨਵੰਬਰ (ਹਰਿੰਦਰ ਸਿੰਘ)—ਫ਼ਿਰੋਜ਼ਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਸਰਹਾਲੀ ਦੇ ਨਜ਼ਦੀਕ ਇਕ ਫਾਰਚੂਨਰ ਗੱਡੀ ਤੜਕਸਾਰ ਸੜਕ ’ਤੇ ਪਲਟ ਗਈ। ਜ਼ਖ਼ਮੀ ਹਾਲਤ ਵਿਚ ਡਰਾਈਵਰ ਨੂੰ ਸੜਕ ਸੁਰੱਖਿਆ ਫੋਰਸ ਵਲੋਂ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਸੜਕ ਹਾਦਸੇ ਨੇ ਸ਼ਰਾਬ ਦੀ ਤਸਕਰੀ ਦੀ ਪੋਲ ਵੀ ਖੋਲ੍ਹ ਦਿੱਤੀ ਹੈ। ਗੱਡੀ ਵਿਚੋਂ ਪੁਲਿਸ ਨੂੰ 50 ਦੇ ਕਰੀਬ ਵੱਖ ਵੱਖ ਮਾਰਕਾ ਦੀਆਂ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਹਨ। ਐਕਸਾਈਜ਼ ਵਿਭਾਗ ਦੇ ਈ.ਟੀ.ਓ. ਇੰਦਰਜੀਤ ਸਿੰਘ ਸਹਿਜਰਾ, ਇੰਸ. ਹਿਤੇਸ਼ ਪ੍ਰਭਾਕਰ, ਇੰਸ. ਕਰਨ ਸ਼ਰਮਾ ਦੀ ਅਗਵਾਈ ਵਿਚ ਐਕਸ਼ਾਈਜ਼ ਅਤੇ ਥਾਣਾ ਸਰਹਾਲੀ ਦੀ ਪੁਲਿਸ ਨੇ ਸ਼ਰਾਬ ਅਤੇ ਫਾਰਚੂਨਰ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਸ ਸੰਬੰਧ ਵਿਚ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਈ.ਟੀ.ਓ. ਇੰਦਰਜੀਤ ਸਿੰਘ ਸਹਿਜਰਾ, ਇੰਸ. ਹਿਤੇਸ਼ ਪ੍ਰਭਾਕਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਰਹਾਲੀ ਦੇ ਕੋਲ ਅੰਮ੍ਰਿਤਸਰ ਫਿਰੋਜ਼ਪੁਰ ਹਾਈਵੇ ’ਤੇ ਇਕ ਫਾਰਚੂਨਰ ਗੱਡੀ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਪਲਟ ਗਈ ਹੈ, ਜਿਸ ਵਿਚ ਵੱਡੀ ਪੱਧਰ ’ਤੇ ਸ਼ਰਾਬ ਦੀਆਂ ਵੱਖ ਵੱਖ ਮਾਰਕਾ ਦੀਆਂ ਬੋਤਲਾਂ ਪਈਆਂ ਹੋਈਆਂ ਹਨ। ਸੂਚਨਾ ਮਿਲਣ ’ਤੇ ਉਕਤ ਐਕਸਾਈਜ਼ ਅਧਿਕਾਰੀਆਂ ਦੇ ਨਾਲ ਐਕਸਾਈਜ਼ ਵਿਭਾਗ ਦੇ ਏ.ਐਸ.ਆਈ. ਭਗਵੰਤ ਸਿੰਘ, ਏ.ਐਸ.ਆਈ. ਹਰਜਿੰਦਰ ਸਿੰਘ, ਏ.ਐਸ.ਆਈ. ਸੁਖਵੰਤ ਸਿੰਘ, ਏ.ਐਸ. ਆਈ. ਜਗੀਰ ਸਿੰਘ ਤੋਂ ਇਲਾਵਾ ਥਾਣਾ ਸਰਹਾਲੀ ਤੋਂ ਏ.ਐਸ.ਆਈ. ਬੀਰ ਸਿੰਘ ਅਤੇ ਏ.ਐਸ.ਆਈ. ਅਜੀਤ ਸਿੰਘ ਮੌਕੇ ’ਤੇ ਪਹੁੰਚ ਗਏ। ਈ.ਟੀ.ਓ. ਇੰਦਰਜੀਤ ਸਿੰਘ ਸਹਿਜਰਾ ਨੇ ਦੱਸਿਆ ਕਿ ਹਾਦਸਾਗ੍ਰਸਤ ਗੱਡੀ ਵਿਚੋਂ ਰੋਇਲ ਸਟੈਗ ਦੀਆਂ 9 ਪੇਟੀਆਂ, ਪੰਜਾਬ ਕਲੱਬ ਦੀਆਂ 37, ਆਫੀਸਰ ਚੁਆਇਸ ਦੀਆਂ 31 ਬੋਤਲਾਂ, ਮੈਕਡਾਵਲ ਨੰਬਰ 1 ਦੀਆਂ 22 ਬੋਤਲਾਂ ਅਤੇ 14 ਬੋਤਲਾਂ ਬੀਅਰ ਦੀਆਂ ਬਰਾਮਦ ਹੋਈਆਂ, ਜਿਸ ਨੂੰ ਥਾਣਾ ਸਰਹਾਲੀ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਫਾਰਚੂਨਰ ਗੱਡੀ ਗੁਰਮੁਖ ਸਿੰਘ ਨਾਮਕ ਵਿਅਕਤੀ ਦੇ ਨਾਂਅ ’ਤੇ ਹੈ ਅਤੇ ਜ਼ਖਮੀ ਹੋਏ ਵਿਅਕਤੀ ਨੂੰ ਸੜਕ ਸੁਰੱਖਿਆ ਫੋਰਸ ਵਲੋਂ ਜਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਉਥੋਂ ਡਰਾਈਵਰ ਦਾ ਨਾਂਅ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੋਤਲਾਂ ਉਪਰ ਲੱਗੇ ਲੇਬਲਾਂ ਤੋਂ ਇਹ ਪਛਾਣ ਕੀਤੀ ਜਾ ਰਹੀ ਹੈ ਕਿ ਇਹ ਸ਼ਰਾਬ ਕਿਸ ਠੇਕੇ ਤੋਂ ਆਈ ਅਤੇ ਕਿਥੇ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਸ਼ਰਾਬ ਅਤੇ ਗੱਡੀ ਨੂੰ ਥਾਣਾ ਸਰਹਾਲੀ ਦੀ ਪੁਲਿਸ ਹਵਾਲੇ ਅਗਲੇਰੀ ਕਾਰਵਾਈ ਲਈ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੱਟੀ ਹਲਕੇ ਦੇ ਪਿੰਡ ਸਭਰਾ ਵਿਚ ਜਲਦ ਹੀ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ - ਭਗਵੰਤ ਸਿੰਘ ਮਾਨ ਅਗਲੀ ਖ਼ਬਰ ਗਲੇ ਵਿਚ ਚਾਈਨਾ ਡੋਰ ਫਿਰਨ ਕਾਰਨ ਵਿਅਕਤੀ ਦੀ ਮੌਤ
Ad Position 24