30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਆਰ.ਐਸ.ਐਸ. ਦੇ ਇਸ਼ਾਰਿਆਂ ’ਤੇ ਚੱਲਣ ਵਾਲੀ ਭਾਜਪਾ ਅਤੇ ਫਿਰਕਾ ਪ੍ਰਸਤ ਤਾਕਤਾਂ ਨੂੰ ਹਰਾਉਣਾ ਜ਼ਰੂਰੀ - ਮੱਲਾ

ਤਰਨ ਤਾਰਨ, 30 ਅਕਤੂਬਰ (ਇਕਬਾਲ ਸਿੰਘ ਸੋਢੀ)– ਆਰ. ਐਸ.

Ad Position 21
No active advertisement
ਅਜੀਤ ਡੈਸਕ 31-10-2026
ਤਰਨ ਤਾਰਨ, 30 ਅਕਤੂਬਰ (ਇਕਬਾਲ ਸਿੰਘ ਸੋਢੀ)– ਆਰ.ਐਸ.ਐਸ. ਦੇ ਇਸ਼ਾਰਿਆਂ ’ਤੇ ਚੱਲਣ ਵਾਲੀ ਭਾਜਪਾ ਅਤੇ ਫਿਰਕਾਪ੍ਰਸਤ ਤਾਕਤਾਂ ਨੂੰ ਹਰਾਉਣ ਲਈ ਅਸੈਂਬਲੀ ਚੋਣਾਂ ’ਚ ਆਰ.ਐਮ.ਪੀ ਆਈ ਪੂਰਾ ਤਾਣ ਲਾਵੇਗੀ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਹਿਸੀਲ ਖਡੂਰ ਸਾਹਿਬ ਦੀ ਜਨਰਲ ਬਾਡੀ ਮੀਟਿੰਗ ਮਨਜੀਤ ਸਿੰਘ ਬੱਗੂ ਤੇ ਪ੍ਰਧਾਨਗੀ ਹੇਠ ਪਿੰਡ ਤੁੜ ’ਚ ਪਾਰਟੀ ਦੇ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ ਨੇ ਕੀਤਾ। ਮੱਲਾ ਨੇ ਕਿਹਾ ਕਿ ਦੇਸ਼ ਅੰਦਰ ਭਾਜਪਾ ਸਰਕਾਰ ਫਿਰਕੂ ਏਜੰਡੇ ਨੂੰ ਤੇਜ਼ੀ ਨਾਲ ਲਾਗੂ ਕਰ ਰਹੀ ਹੈ, ਜਿਸ ਕਾਰਨ ਘੱਟ ਗਿਣਤੀਆਂ ਦਲਿਤ, ਮੁਸਲਮਾਨ, ਇਸਾਈਆਂ ਅਤੇ ਔਰਤਾਂ ’ਤੇ ਤੇਜ਼ੀ ਨਾਲ ਜਬਰ ਹੋ ਰਹੇ ਹਨ। ਉਨ੍ਹਾਂਕਿਹਾ ਕਿ ਦੇਸ਼ ਅੰਦਰ ਐਸ.ਆਈ.ਆਰ ਦੇ ਨਾਂਅ ’ਤੇ ਵੋਟ ਚੋਰੀ ਕੀਤੀ ਜਾ ਰਹੀ ਹੈ ਅਤੇ ਅੰਬੇਦਕਰ ਸਾਹਿਬ ਵਲੋਂ ਮਿਲਿਆ ਵੋਟ ਦਾ ਅਧਿਕਾਰ ਆਮ ਲੋਕਾਂ ਤੋਂ ਖੋਹਿਆ ਜਾ ਰਿਹਾ ਹੈ। ਵੋਟ ਚੋਰੀ ਕਰਕੇ ਦੇਸ਼ ਅੰਦਰ ਮੋਦੀ ਸਰਕਾਰ ਫਿਰ ਸੱਤਾ ਹਥਿਆਉਣਾਂ ਚਾਹੁੰਦੀ ਹੈ। ਦੇਸ਼ ਦੇ ਧਰਮ ਨਿਰਪੱਖ ਜਮੂਹਰੀ ਸ਼ਕਤੀਆਂ ਇਹਨਾਂ ਦਾ ਡੱਟਵਾਂ ਵਿਰੋਧ ਕਰਨਗੀਆਂ ਅਤੇ ਮੋਦੀ ਸਰਕਾਰ ਦੇ ਮਨਸੂਬੇ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੀ ਧਰਤੀ ’ਤੇ ਆਣ ਕੇ ਨਸ਼ਿਆਂ ਦੇ ਖਿਲਾਫ ਧਾਹਾਂ ਮਾਰਿਆ ਹੈ ਪਰ ਅਕਾਲੀ ਭਾਜਪਾ ਗੱਠਜੋੜ ਦੇ ਦਰਿਆਨ ਪੰਜਾਬ ਅੰਦਰ ਨਸ਼ੇ ਦਾ ਹੜ੍ਹ ਆਇਆ ਹੈ। ਉਹਨਾਂ ਕਿਹਾ ਕਿ ਜਿੱਥੇ ਪੰਜਾਬ ਦੇ ਭਗਵੰਤ ਮਾਨ ਦੀ ਸਰਕਾਰ ਨਸ਼ਿਆਂ ਨੂੰ ਠੱਲ ਪਾਉਣ ’ਚ ਬੁਰੀ ਤਰ੍ਹਾਂ ਨਕਾਮ ਰਹੀ ਹੈ। ਪਾਰਟੀ ਦੇ ਤਹਿਸੀਲ ਸਕੱਤਰ ਸੁਲੱਖਣ ਸਿੰਘ ਤੁੜ ਨੇ ਮੀਟਿੰਗ ਦੇ ਫੈਸਲੇ ਸੰਬੰਧੀ ਦੱਸਿਆ ਕਿ ਆਉਣ ਵਾਲੀਆਂ ਅਸੈਂਬਲੀ ਚੋਣਾ ਦੇ ਮੱਦੇਨਜ਼ਰ ਹਲਕਾ ਖਡੂਰ ਸਾਹਿਬ ਦੇ ਪਿੰਡ ਜਾਮਾਰਾਏ ਵਿਖੇ 18 ਨਵੰਬਰ ਨੂੰ ਰਾਜਨੀਤਿਕ ਕਾਨਫਰੰਸ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਰ.ਐੱਮ.ਪੀ.ਆਈ. ਵਲੋ ਹਲਕਾ ਖਡੂਰ ਸਾਹਿਬ ਤੋਂ ਚੋਣ ਲੜੀ ਜਾਵੇਗੀ। ਇਸ ਮੌਕੇ ਰੇਸ਼ਮ ਸਿੰਘ ਫੈਲੋਕੇ, ਦਾਰਾ ਸਿੰਘ ਮੁੰਡਾ ਪਿੰਡ, ਜਸਬੀਰ ਸਿੰਘ ਵੈਰੋਵਾਲ, ਸਰਬਜੀਤ ਸਿੰਘ ਭਰੋਵਾਲ, ਸੁਖਵੰਤ ਸਿੰਘ ਦੋਧੀ, ਨਰਿੰਦਰ ਸਿੰਘ ਤੁੜ, ਝਿਰਮਲ ਸਿੰਘ ਬਾਣੀਆ, ਸਰਵਣ ਸਿੰਘ ਜਾਮਾਰਾਏ ਤੋਂ ਇਲਾਵਾ ਅਨੇਕਾ ਪਾਰਟੀ ਮੈਂਬਰ ਅਤੇ ਹਮਦਰਦ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਐੱਸ.ਪੀ. ਵਿਜੀਲੈਂਸ ਕ੍ਰਿਸ਼ਨ ਕੁਮਾਰ ਵਲੋਂ ਆੜ੍ਹਤੀ ਯੂਨੀਅਨ ਨਾਲ ਮੀਟਿੰਗ ਅਗਲੀ ਖ਼ਬਰ ਅਖੰਡ ਪਾਠ ਦੀ ਆਰੰਭਤਾ ਨਾਲ ਬਾਬਾ ਬਿਧੀ ਚੰਦ ਜੀ ਦੇ ਬਲਦੇ ਭੱਠ ’ਚ ਬੈਠਣ ਦੇ ਸਾਲਾਨਾ ਜੋੜ ਮੇਲੇ ਦੀ ਸ਼ੁਰੂਆਤ
Ad Position 24