30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਖੇਮਕਰਨ ਕਤਲ ਕੇਸ ਨੂੰ ਤਰਨ ਤਾਰਨ ਪੁਲਿਸ ਨੇ 12 ਘੰਟਿਆਂ ਵਿਚ ਟਰੇਸ ਕਰਦਿਆਂ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ - ਐੇੱਸ.ਐੱਸ.ਪੀ. ਲਾਂਬਾ

ਤਰਨ ਤਾਰਨ, 29 ਅਕਤੂਬਰ (ਹਰਿੰਦਰ ਸਿੰਘ)—ਬੀਤੇ ਦਿਨ ਖੇਮਕਰਨ ਵਿਖੇ ਹੋਏ ਗੋਲੀਕਾਂਡ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸਨ, ਦੇ ਮਾਮਲੇ ਨੂੰ ਤਰਨ ਤਾਰਨ ਪੁਲਿਸ ਨੇ 12 ਘੰਟਿਆਂ ਵਿਚ ਟਰੇਸ ਕਰਦਿਆਂ ਕਤਲ ਕਾਂਡ ਦੇ ਮੁੱਖ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਇਸ ਮਾਮਲੇ ਵਿਚ ਤਿੰਨ ਹੋਰ ਵਿਅਕਤੀ ਫ਼ਰਾਰ ਹਨ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਹੋਏ ਐੱਸ.

Ad Position 21
No active advertisement
ਅਜੀਤ ਡੈਸਕ 30-10-2026
ਤਰਨ ਤਾਰਨ, 29 ਅਕਤੂਬਰ (ਹਰਿੰਦਰ ਸਿੰਘ)—ਬੀਤੇ ਦਿਨ ਖੇਮਕਰਨ ਵਿਖੇ ਹੋਏ ਗੋਲੀਕਾਂਡ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸਨ, ਦੇ ਮਾਮਲੇ ਨੂੰ ਤਰਨ ਤਾਰਨ ਪੁਲਿਸ ਨੇ 12 ਘੰਟਿਆਂ ਵਿਚ ਟਰੇਸ ਕਰਦਿਆਂ ਕਤਲ ਕਾਂਡ ਦੇ ਮੁੱਖ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਇਸ ਮਾਮਲੇ ਵਿਚ ਤਿੰਨ ਹੋਰ ਵਿਅਕਤੀ ਫ਼ਰਾਰ ਹਨ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਹੋਏ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਖੇਮਕਰਨ ਵਿਖੇ ਮਹਿੰਦਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਆਸਲ ਉਤਾੜ ਥਾਣਾ ਵਲਟੋਹਾ ਨੇ ਬਿਆਨ ਦਰਜ ਕਰਵਾਏ ਕਿ ਰਾਜਨ ਸ਼ਾਹ ਦੀ ਆੜ੍ਹਤ ’ਤੇ ਲੇਬਰ ਦੀਆਂ ਦੋ ਪਾਰਟੀਆਂ ਵਿਚਕਾਰ ਝਗੜਾ ਹੋਇਆ ਸੀ। 28 ਅਕਤੂਬਰ ਨੂੰ ਸਵੇਰੇ 9 ਵਜੇ ਮੁਹਤਬਰ ਵਿਅਕਤੀਆਂ ਵਲੋਂ ਦੋਵੇ ਲੇਬਰ ਦੀਆਂ ਪਾਰਟੀਆਂ ਦੇ ਰਾਜੀਨਾਵੇ ਵਿਚ ਤੂੰ-ਤੂੰ ਮੈ ਮੈ ਵੱਧ ਹੋਣ ਕਾਰਨ ਰਾਜੀਨਾਵਾ ਨਹੀਂ ਹੋ ਸਕਿਆ ਅਤੇ ਉਸੇ ਦਿਨ ਮਹਿੰਦਰ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਆਸਲ ਉਤਾੜ ਆਪਣੇ ਮੋਟਰਸਾਇਕਲ ਅਤੇ ਉਸਦਾ ਲੜਕਾ ਗੁਰਸੇਵਕ ਸਿੰਘ ਸਮੇਤ ਸਾਜਨਪ੍ਰੀਤ ਸਿੰਘ ਪੁੱਤਰ ਲੱਖਾ ਸਿੰਘ, ਕੀਮਤ ਸਿੰਘ ਪੁੱਤਰ ਜੈਮਲ ਸਿੰਘ ਵਾਸੀਆਨ ਆਸਲ ਉਤਾੜ ਆਪਣੀ ਗੱਡੀ ਡੱਸਟਰ ਨੰਬਰ ਡੀ.ਐੱਲ 8 ਸੀ.ਏ.ਆਰ 5239 ’ਤੇ ਸਵਾਰ ਹੋ ਕੇ ਖੇਮਕਰਨ ਨੂੰ ਕਣਕ ਦਾ ਬੀਜ ਲੈਣ ਵਾਸਤੇ ਜਾ ਰਹੇ ਸੀ। ਜਦ ਇਸਦੇ ਲੜਕੇ ਦੀ ਗੱਡੀ ਬੱਸ ਅੱਡਾ ਖੇਮਕਰਨ ਕੋਲ ਪਹੁੰਚੀ ਤਾਂ ਹਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਆਸਲ ਉਤਾੜ ਜੋ ਕਿ ਪਹਿਲਾਂ ਹੀ ਖੇਮਕਰਨ ਬੱਸ ਅੱਡੇ ਖੜਾ ਸੀ ਨੇ ਚਿੱਟੇ ਰੰਗ ਦੀ ਥਾਰ ਗੱਡੀ ਨੰਬਰ ਪੀ.ਬੀ.46 ਏ.ਐੱਨ. 6080 ਵਿਚ ਸਵਾਰ ਨੌਜਵਾਨਾਂ ਵੱਲ ਇਸ਼ਾਰਾ ਕਰਕੇ ਇਸਦੇ ਲੜਕੇ ਦੀ ਗੱਡੀ ਬਾਰੇ ਜਾਣਕਾਰੀ ਦਿੱਤੀ ਤਾਂ ਉਸੇ ਸਮੇਂ ਹੀ ਥਾਰ ਗੱਡੀ ਸਵਾਰਾਂ ਨੇ ਗੱਡੀ ਉਸਦੀ ਗੱਡੀ ਪਿੱਛੇ ਲਗਾ ਲਈ ਅਤੇ ਥੋੜੀ ਅੱਗੇ ਜਾ ਕੇ ਗੱਡੀ ਘੇਰ ਲਈ ਅਤੇ ਥਾਰ ਗੱਡੀ ਵਿਚੋਂ ਮਨਜੀਤ ਸਿੰਘ ਕੱਟਾ ਜਿਸ ਦੇ ਹੱਥ ਵਿਚ ਪਿਸਤੌਲ ਅਤੇ ਦੂਸਰੇ ਪਾਸੇ ਤੋਂ ਸੰਦੀਪ ਸਿੰਘ ਜਿਸ ਦੇ ਹੱਥ ਵਿਚ ਰਾਈਫਲ ਫੜੀ ਹੋਈ ਸੀ ਸਾਡੇ ਪਾਸ ਆਏ ਅਤੇ ਜਿੰਨ੍ਹਾਂ ਨੇ ਆਉਂਦੇ ਸਾਰ ਹੀ ਮਾਰ ਦੇਣ ਦੀ ਨੀਅਤ ਨਾਲ ਸਾਡੇ ’ਤੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਲੱਗਣ ਕਾਰਨ ਗੁਰਸੇਵਕ ਸਿੰਘ ਅਤੇ ਸਾਜਨਪ੍ਰੀਤ ਸਿੰਘ ਅਤੇ ਕੀਮਤ ਸਿੰਘ ਨੂੰ ਜ਼ਖਮੀ ਹਾਲਤ ਵਿਚ ਇਲਾਜ ਲਈ ਅਨੰਦ ਹਸਪਤਾਲ ਭਿੱਖੀਵਿੰਡ ਦਾਖਲ ਕਰਵਾਇਆ, ਜਿੱਥੇ ਗੁਰਸੇਵਕ ਸਿੰਘ ਦੀ ਮੌਤ ਹੋ ਗਈ ਹੈ ਅਤੇ ਸਾਜਨਪ੍ਰੀਤ ਸਿੰਘ, ਕੀਮਤ ਸਿੰਘ ਜੇਰੇ ਇਲਾਜ ਹਨ। ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਖੇਮਕਰਨ ਵਿਖੇ ਮਨਜੀਤ ਸਿੰਘ ਉਰਫ ਕੱਟਾ ਪੁੱਤਰ ਉਂਕਾਰ ਸਿੰਘ ਵਾਸੀ ਖੇਮਕਰਨ, ਸੰਦੀਪ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਖੇਮਕਰਨ, ਉਂਕਾਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਖੇਮਕਰਨ, ਹਰਪ੍ਰੀਤ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਆਸਲ ਉਤਾੜ ਖਿਲਾਫ਼ ਕਤਲ ਅਤੇ ਹੋਰਨਾਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਤਲ ਕੇਸ ਨੂੰ ਟਰੇਸ ਕਰਨ ਲਈ ਐੱਸ.ਪੀ (ਡੀ) ਰਿਪੁਤਪਨ ਸਿੰਘ, ਡੀ.ਐੱਸ.ਪੀ.(ਡੀ) ਸ਼ਿਵਦਰਸ਼ਨ ਸਿੰਘ, ਡੀ.ਐੱਸ.ਪੀ.ਭਿੱਖੀਵਿੰਡ ਅਤੁਲ ਸੋਨੀ ਦੇ ਅਧਾਰਿਤ ਪੁਲਿਸ ਟੀਮ ਵਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਪੁਲਿਸ ਵਲੋਂ ਤਕਨੀਕੀ ਇੰਨਟੈਲੀਜੈਂਸ ਰਾਹੀਂ ਬੜੀ ਮੁਸਤੈਦੀ ਨਾਲ ਇਸ ਕਤਲ ਦੇ ਮੁੱਖ ਮੁਲਜ਼ਮ ਮਨਜੀਤ ਸਿੰਘ ਉਰਫ ਕੱਟਾ ਪੁੱਤਰ ਉਕਾਰ ਸਿੰਘ ਵਾਸੀ ਖੇਮਕਰਨ ਨੂੰ ਵਾਰਦਾਤ ਦਿਨ ਵਾਲੀ ਰਾਤ ਨੂੰ ਹੀ ਗਿ੍ਫ਼ਤਾਰ ਕਰ ਲਿਆ ਹੈ ਅਤੇ ਬਾਕੀ ਰਹਿੰਦੇ ਮੁਲਜਮਾਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ ਅਤੇ ਕਾਬੂ ਕੀਤੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸਰਪੰਚ ਰਣਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਸੂਬੇ ਵਿਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ਼ਿਆ - ਹਰਮਿੰਦਰ ਸਿੰਘ ਗਿੱਲ
Ad Position 24