ਮਾਝਾ ਕਾਲਜ ’ਚ ਗੈਸਟ ਲੈਕਚਰ ਕਰਵਾਇਆ
ਤਰਨ ਤਾਰਨ, 23 ਅਕਤੂਬਰ (ਹਰਿੰਦਰ ਸਿੰਘ)– ਮਾਝਾ ਕਾਲਜ ਫਾਰ ਵੂਮੈਨ ਤਰਨ ਤਾਰਨ ਵਿਚ ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ ਅਤੇ ਹਿਸਟਰੀ ਵਿਭਾਗ ਵੱਲੋ ਰਲਗੱਡ ਰੂਪ ਵਿੱਚ ਗੈਸਟ ਲੈਕਚਰ ਕਰਵਾਇਆ ਗਿਆ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚਲੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਐਸੋਸੀਏਟ ਪੋਫੈਸਰ ਅਤੇ ਡਿਪਟੀ ਡਾਇਰੈਕਟਰ ਆਲ ਇੰਡੀਆ ਸਰਵਿਸ ਸੈਂਟਰ ਪ੍ਰਤੀਯੋਗੀ ਪਰੀਖਿਆਵਾ ਡਾ.
ਤਰਨ ਤਾਰਨ, 23 ਅਕਤੂਬਰ (ਹਰਿੰਦਰ ਸਿੰਘ)– ਮਾਝਾ ਕਾਲਜ ਫਾਰ ਵੂਮੈਨ ਤਰਨ ਤਾਰਨ ਵਿਚ ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ ਅਤੇ ਹਿਸਟਰੀ ਵਿਭਾਗ ਵੱਲੋ ਰਲਗੱਡ ਰੂਪ ਵਿੱਚ ਗੈਸਟ ਲੈਕਚਰ ਕਰਵਾਇਆ ਗਿਆ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚਲੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਐਸੋਸੀਏਟ ਪੋਫੈਸਰ ਅਤੇ ਡਿਪਟੀ ਡਾਇਰੈਕਟਰ ਆਲ ਇੰਡੀਆ ਸਰਵਿਸ ਸੈਂਟਰ ਪ੍ਰਤੀਯੋਗੀ ਪਰੀਖਿਆਵਾ ਡਾ.ਮਲਕੀਤ ਸਿੰਘ ਮੁੱਖ ਬੁਲਾਰੇ ਵਜੋ ਹਾਜਰ ਹੋਏ। ਕਾਲਜ ਪ੍ਰਿੰਸੀਪਲ ਹਰਮਿੰਦਰ ਕੌਰ ਨੇ ਸਮੂਹ ਸਟਾਫ ਸਮੇਤ ਉਨ੍ਹਾਂ ਦਾ ਫੁੱਲਾ ਦੇ ਗੁਲਦਸਤੇ ਨਾਲ ਸਵਾਗਤ ਕੀਤਾ । ਡਾ. ਮਲਕੀਤ ਸਿੰਘ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆ ਹੋਇਆ ਯੂ.ਪੀ.ਐਸ .ਸੀ . ਦੀ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਅਨੁਸਾਰ ਇਸ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਵਿਸ਼ੇ ਦੀ ਚੋਣ ਤੋ ਸ਼ੁਰੂ ਹੋ ਕੇ ਇਸ ਦੀਆ ਸੀਮਾਵਾਂ ਅਤੇ ਸੰਭਾਵਨਾਵਾ ਦੇ ਆਰ-ਪਾਰ ਫੈਲੀ ਹੋਈ ਹੈ। ਇਸ ਪ੍ਰੀਖਿਆ ਦੀ ਤਿਆਰੀ ਲਈ ਵਿਦਿਆਰਥੀ ਦੀ ਸਰੀਰਕ ਸਮਰੱਥਾ, ਦਿਮਾਗੀ ਕਾਰਜ ਸ਼ਕਤੀ ਅਤੇ ਮਨੋਬਲ ਦੀ ਮਜ਼ਬੂਤੀ ਮੁੱਢਲੇ ਅਧਾਰ ਹਨ। ਕਾਲਜ ਪ੍ਰਿੰਸੀਪਲ ਹਰਮਿੰਦਰ ਕੌਰ ਨੇ ਡਾ.ਮਲਕੀਤ ਸਿੰਘ ਦਾ ਧੰਨਵਾਦ ਪ੍ਰਗਟ ਕੀਤਾ। ਉਨਾ ਅਨੁਸਾਰ ਕਾਲਜ ਵਿਦਿਆਰਥੀਆ ਲਈ ਡਾ.ਮਲਕੀਤ ਸਿੰਘ ਦੁਆਰਾ ਦਿਤੀ ਗਈ ਇਹ ਜਾਣਕਾਰੀ ਬਹੁਤ ਲਾਹੇਵੰਦ ਹੈ।