19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਖਡੂਰ ਸਾਹਿਬ ਨੂੰ ਦਿੱਤਾ ਰੋਸ ਪੱਤਰ

ਫਤਿਆਬਾਦ, 19 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਜਨਤਕ ਜਥੇਬੰਦੀਆਂ ਦੇ ਆਗੂਆਂ, ਜਿਸ ਵਿਚ ਜਮਹੂਰੀ ਕਿਸਾਨ ਸਭਾ ਸੂਬਾ ਕਮੇਟੀ ਮੈਂਬਰ ਰੇਸ਼ਮ ਸਿੰਘ ਫੈਲੋਕੇ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵੈਰੋਵਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਆਗੂ ਖੁਸ਼ਦੀਪ ਸਿੰਘ ਤੁੜ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ. ਐਮ.

Ad Position 21
No active advertisement
ਵਿਧਾਇਕ ਮਨਜਿੰਦਰ ਸਿੰਘ ਲਾਲਪੁਰ ਦੇ ਪੀ.ਏ. ਨੂੰ ਰੋਸ ਪੱਤਰ ਸੌਂਪਦੇ ਆਗੂ। ਤਸਵੀਰ: ਧੂੰਦਾ 20-10-2026
ਫਤਿਆਬਾਦ, 19 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਜਨਤਕ ਜਥੇਬੰਦੀਆਂ ਦੇ ਆਗੂਆਂ, ਜਿਸ ਵਿਚ ਜਮਹੂਰੀ ਕਿਸਾਨ ਸਭਾ ਸੂਬਾ ਕਮੇਟੀ ਮੈਂਬਰ ਰੇਸ਼ਮ ਸਿੰਘ ਫੈਲੋਕੇ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵੈਰੋਵਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਆਗੂ ਖੁਸ਼ਦੀਪ ਸਿੰਘ ਤੁੜ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ.ਐਮ.ਪੀ. ਆਈ. ਜ਼ਿਲ੍ਹਾ ਸਕੱਤਰ ਮੈਂਬਰ ਸਲੱਖਣ ਸਿੰਘ ਤੁੜ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਜੋ ਪਲਵਿੰਦਰ ਸਿੰਘ ਝੋਟਾ ਨੂੰ ਇਨਸਾਫ ਦਿਵਾਉਣ ਵਾਸਤੇ ਬਣੀ ਕਮੇਟੀ ਵਲੋਂ ਐਲਾਨ ਕੀਤਾ ਗਿਆ ਹੈ, ਮੁੱਖ ਮੰਤਰੀ ਅਤੇ ਡੀ.ਜੀ.ਪੀ. ਅਸਤੀਫਾ ਦੇਵੇ ਤਾਂ ਪਰਮਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਪੀ.ਜੀ. ਆਈ. ਤੋਂ ਕਰਵਾਇਆ ਜਾਵੇ। ਨਸ਼ਾ ਤਸਕਰਾਂ ਦੇ ਪਿੱਛੇ ਕੰਮ ਕਰਦਾ ਗੱਠਜੋੜ ਪੁਲਿਸ ਸਿਆਸੀ ਸ਼ਹਿ ’ਤੇ ਜੋ ਇਹ ਕਤਲ ਹੋਇਆ ਹੈ, ਇਸ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ। ਪਲਵਿੰਦਰ ਸਿੰਘ ਝੋਟੇ ਦੀ ਕਤਲ ਹੋਣ ਵਾਲੀ ਜਗ੍ਹਾ ’ਤੇ ਉਸ ਦਾ ਬੁੱਤ ਲਗਾਇਆ ਜਾਵੇ। ਇਸ ਦਾਰਾ ਸਿੰਘ ਮੁੰਡਾਪਿੰਡ, ਜੋਗਿੰਦਰ ਸਿੰਘ ਖਡੂਰ ਸਾਹਿਬ, ਮਾ. ਸਰਬਜੀਤ ਸਿੰਘ ਭਰੋਵਾਲ, ਸੁਖਵੰਤ ਸਿੰਘ ਛਾਪੜੀ ਸਾਹਿਬ, ਨਰਿੰਦਰ ਸਿੰਘ ਜੰਗ ਬਹਾਦਰ ਸਿੰਘ ਤੁੜ, ਗੇਰ ਸਿੰਘ, ਮਨਜਿੰਦਰ ਸਿੰਘ ਤੁੜ, ਅਮਰਜੀਤ ਸਿੰਘ, ਪ੍ਰਗਟ ਸਿੰਘ, ਬਲਦੇਵ ਸਿੰਘ, ਤੇਗ ਸਿੰਘ, ਸਤਨਾਮ ਸਿੰਘ, ਰਾਜੂ ਕੋਟ, ਸਰਜੀਤ ਸਿੰਘ ਭੈਲ, ਸਾਹਿਬ ਸਿੰਘ, ਬਲਕਾਰ ਸਿੰਘ, ਸੁਖਦੇਵ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਸੁਭਾਸ਼ ਚੰਦਰ ਬਾਠ ਦਾ ਪਿੰਡ ਵਾਸੀਆਂ ਅਤੇ ਭਰੋਵਾਲ ਨੇ ਕੀਤਾ ਸਨਮਾਨ ਅਗਲੀ ਖ਼ਬਰ ਰੈਸਟ ਹਾਊਸ ਦੇ ਮੁੱਖ ਦਰਵਾਜ਼ੇ ’ਤੇ ਸੁੱਕਿਆ ਦਰੱਖ਼ਤ ਬਣਿਆ ਖ਼ਤਰੇ ਦੀ ਘੰਟੀ, ਪ੍ਰਸ਼ਾਸਨ ਬੇਖ਼ਬਰ
Ad Position 24