17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਰਹੱਦੀ ਖੇਤਰ ਦੀਆਂ ਮੰਡੀਆਂ ’ਚ ਕਿਸਾਨਾਂ ਦੀ ਲੁੱਟ ਬਰਦਾਸ਼ਤ ਨਹੀ ਹੋਵੇਗੀ - ਡਾ. ਸਤਨਾਮ ਸਿੰਘ

ਗੱਗੋਮਾਹਲ, 17 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਖੇਤਰ ਦੀਆਂ ਅਨਾਜ ਮੰਡੀਆਂ ’ਚ ਝੋਨੇ ਦੀ ਖ਼ਰੀਦ ਦੌਰਾਨ ਕਿਸਾਨਾਂ ਦੀ ਕਥਿਤ ਲੁੱਟ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਆਪਣੀ ਫਸਲ ਦਾ ਪੂਰਾ ਸਰਕਾਰੀ ਮੁੱਲ ਨਹੀਂ ਮਿਲ ਰਿਹਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੁੱਲਹਿੰਦ ਮਹਾਂ ਕਿਸਾਨ ਸਭਾ ਦੇ ਕੌਮੀਂ ਪ੍ਰਧਾਨ ਡਾ.

Ad Position 21
No active advertisement
ਅਜੀਤ ਡੈਸਕ 18-10-2026
ਗੱਗੋਮਾਹਲ, 17 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਖੇਤਰ ਦੀਆਂ ਅਨਾਜ ਮੰਡੀਆਂ ’ਚ ਝੋਨੇ ਦੀ ਖ਼ਰੀਦ ਦੌਰਾਨ ਕਿਸਾਨਾਂ ਦੀ ਕਥਿਤ ਲੁੱਟ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਆਪਣੀ ਫਸਲ ਦਾ ਪੂਰਾ ਸਰਕਾਰੀ ਮੁੱਲ ਨਹੀਂ ਮਿਲ ਰਿਹਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੁੱਲਹਿੰਦ ਮਹਾਂ ਕਿਸਾਨ ਸਭਾ ਦੇ ਕੌਮੀਂ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਪਿੰਡ ਪੈੜੇਵਾਲ ਵਿਖੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਡਾ. ਸਤਨਾਮ ਸਿੰਘ ਨੇ ਕਿਹਾ ਕਿ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਕਿਸਾਨਾਂ ਨੂੰ ਜੱਥੇਬੰਦ ਹੋ ਕੇ ਮੰਡੀਆਂ ਵਿਚ ਜਾਣਾ ਚਾਹੀਦਾ ਹੈ । ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਨਮੀਂ ਦੀ ਨਿਰਧਾਰਤ ਹੱਦ 17 ਫੀਸਦੀ ਤੋਂ ਵਧਾ ਕੇ 22 ਫੀਸਦੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਫਸਲ ਵੇਚਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ । ਉਹਨਾਂ ਕਿਹਾ ਕਿ ਇਹਨਾਂ ਮੰਗਾਂ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ । ਇਸ ਸਮੇਂ ਪਿੰਡ ਪੈੜੇਵਾਲ ਵਿਖੇ ਕੁੱਲਹਿੰਦ ਕਿਸਾਨ ਮਹਾਂ ਸਭਾ ਦਾ ਗਠਨ ਕੀਤਾ ਗਿਆ ਜਿਸ ਵਿਚ ਸਰਬਸੰਮਤੀ ਨਾਲ ਪ੍ਰਧਾਨ ਹਰਮਨਪ੍ਰੀਤ ਸਿੰਘ, ਖਜਾਨਚੀ ਰਣਜੀਤ ਸਿੰਘ, ਮੀਤ ਪ੍ਰਧਾਨ ਰਾਜਵਿੰਦਰ ਸਿੰਘ, ਸਕੱਤਰ ਲਖਵਿੰਦਰ ਸਿੰਘ, ਸਹਾਇਕ ਸਕੱਤਰ ਸੰਤੋਖ ਸਿੰਘ ਤੇ ਪ੍ਰਚਾਰ ਸਕੱਤਰ ਵਜੋਂ ਜੋਗਿੰਦਰ ਸਿੰਘ ਦੀ ਚੋਣ ਹੋਈ। ਇਸ ਸਮੇਂ ਨਿਹਾਲ ਸਿੰਘ, ਗੁਰਜੰਟ ਸਿੰਘ, ਅਵਤਾਰ ਸਿੰਘ, ਰਸ਼ਪਾਲ ਸਿੰਘ, ਕੁਲਜੀਤ ਸਿੰਘ, ਅਰਸ਼ਦੀਪ ਸਿੰਘ, ਗੁਰਵਿੰਦਰ ਸਿੰਘ, ਅਮਨਦੀਪ ਸਿੰਘ, ਬੀਬੀ ਸੰਦੀਪ ਕੌਰ, ਜੋਧ ਸਿੰਘ, ਗੁਰਮੀਤ ਸਿੰਘ, ਗੁਰਮੇਸ਼ ਸਿੰਘ, ਗੁਰਪ੍ਰੀਤ ਸਿੰਘ ਤੇ ਹਰਭਜਨ ਸਿੰਘ ਨੂੰ ਕਾਰਜਕਾਰੀ ਮੈਬਰ ਚੁਣਿਆ ਗਿਆ ।ਨਵੀ ਗਠਤ ਇਕਾਈ ਨੂੰ ਸੰਬੋਧਨ ਹੁੰਦਿਆ ਔਰਤ ਮੁਕਤੀ ਮੋਰਚਾ ਦੀ ਸਕੱਤਰ ਸਰਬਜੀਤ ਕੌਰ ਜਸਰਾਊਰ ਤੇ ਕਿਸਾਨ ਆਗੂ ਬਲਵਿੰਦਰ ਸਿੰਘ ਡਿਆਲ ਭੱਟੀ ਨੇ ਨਵੀ ਟੀਮ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸੁਰਜੀਤ ਸਿੰਘ ਦੇ ਪਰਿਵਾਰ ਵਿਰੁੱਧ ਦਰਜ ਝੂਠੇ ਪੁਲਿਸ ਕੇਸ ਨੂੰ ਰੱਦ ਕਰਵਾਉਣ ਲਈ ਜੱਥੇਬੰਦੀ ਵਲੋਂ ਪੁਲਿਸ ਪ੍ਰਸ਼ਾਸ਼ਨ ਤੇ ਜੱਥੇਬੰਧਕ ਦਬਾਅ ਬਣਾਇਆ ਜਾਵੇਗਾ ।ਇਸ ਸਬੰਧ ਵਿੱਚ ਗ੍ਰਾਮ ਪੰਚਾਇਤ ਵਲੋਂ ਵੀ ਮਤਾ ਪਾ ਕੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਵਿੱਚ ਸ਼ਾਮਿਲ ਕੀਤਾ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਮਾਂ-ਧੀ ’ਤੇ ਫਾਇਰਿੰਗ ਕਰਨ ’ਤੇ ਭੈਣ-ਭਰਾ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਜ਼ੁਬਾਨ ਦੇ ਪੱਕੇ ਤੇ ਮਿਹਨਤੀ ਆਗੂ ਹਨ ਹਰਭਜਨ ਸਿੰਘ ਈ.ਟੀ.ਓ - ਗੁਰਮੁੱਖ ਸਿੰਘ ਸਰਜਾ
Ad Position 24