13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਖੇਡ ਸਟੇਡੀਅਮ ਪੱਟੀ ਵਿਖੇ ਪੱਟੀ ਬਲਾਕ ਦੇ ਸਕੂਲਾਂ ਦੀਆਂ ਤਿੰਨ ਰੋਜ਼ਾ ਖੇਡਾਂ ਧੂਮਧਾਮ ਨਾਲ ਸਮਾਪਤ

ਪੱਟੀ, 13 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਪੱਟੀ ਬਲਾਕ ਦੀਆਂ ਤਿੰਨ ਰੋਜ਼ਾ ਖੇਡਾਂ ਖੇਡ ਸਟੇਡੀਅਮ ਪੱਟੀ ਵਿਖੇ ਧੂਮਧਾਮ ਨਾਲ ਸੰਪੰਨ ਹੋ ਗਈਆਂ। ਇੰਨਾ ਤਿੰਨ ਰੋਜ਼ਾ ਖੇਡਾਂ ਵਿਚ ਐਥਲੈਟਿਕਸ, ਖੋ-ਖੋ, ਯੋਗਾ, ਕਬੱਡੀ, ਫੁੱਟਬਾਲ, ਲੰਬੀ ਛਾਲ, ਫੁੱਟਬਾਲ, ਗੋਲਾ, ਸਤਰੰਜ, ਰੱਸਾਕਸ਼ੀ ਦੇ ਮੁਕਾਬਲੇ ਅੰਡਰ -14 ਸਾਲ ਦੇ ਬੱਚਿਆਂ ਵਿਚ ਕਰਵਾਏ ਗਏ।

Ad Position 21
No active advertisement
ਜੇਤੂ ਬੱਚਿਆਂ ਦਾ ਸਨਮਾਨ ਕਰਦੇ ਹੋਏ ਬਲਾਕ ਸਿੱਖਿਆ ਅਫ਼ਸਰ ਅਤੇ ਖੇਡ ਕਮੇਟੀ ਮੈਂਬਰ। ਤਸਵੀਰ–ਕਾਲੇਕੇ 14-10-2026
ਪੱਟੀ, 13 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਪੱਟੀ ਬਲਾਕ ਦੀਆਂ ਤਿੰਨ ਰੋਜ਼ਾ ਖੇਡਾਂ ਖੇਡ ਸਟੇਡੀਅਮ ਪੱਟੀ ਵਿਖੇ ਧੂਮਧਾਮ ਨਾਲ ਸੰਪੰਨ ਹੋ ਗਈਆਂ। ਇੰਨਾ ਤਿੰਨ ਰੋਜ਼ਾ ਖੇਡਾਂ ਵਿਚ ਐਥਲੈਟਿਕਸ, ਖੋ-ਖੋ, ਯੋਗਾ, ਕਬੱਡੀ, ਫੁੱਟਬਾਲ, ਲੰਬੀ ਛਾਲ, ਫੁੱਟਬਾਲ, ਗੋਲਾ, ਸਤਰੰਜ, ਰੱਸਾਕਸ਼ੀ ਦੇ ਮੁਕਾਬਲੇ ਅੰਡਰ -14 ਸਾਲ ਦੇ ਬੱਚਿਆਂ ਵਿਚ ਕਰਵਾਏ ਗਏ। ਇਹ ਖੇਡਾਂ ਦੀ ਅਗਵਾਈ ਬਲਾਕ ਸਿੱਖਿਆ ਅਫਸਰ ਦਿਲਬਾਗ ਸਿੰਘ ਸ਼ਹਾਬਪੁਰ ਅਤੇ ਖੇਡ ਕਮੇਟੀ, ਸਮੂਹ ਸੀ.ਐਚ.ਟੀ ਅਤੇ ਐਚ.ਟੀ ਨੇ ਕੀਤੀ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਮਸ਼ਾਲ ਜਗਾ ਕੇ ਕੀਤੀ ਗਈ। ਖੇਡਾਂ ਦੇ ਪਹਿਲੇ ਦਿਨ ਬੱਚਿਆਂ ਵਿਚ ਕੁਸ਼ਤੀਆਂ ਦੇ ਮੁਕਾਬਲੇ ਅਥਲੈਟਿਕਸ ਦੇ ਈਵਂਟ ਕਰਵਾਏ ਗਏ ਜਿੱਥੇ ਇਹ ਖੇਡਾਂ ਤਿੰਨ ਦਿਨ ਚਲੀਆਂ ਉੱਥੇ ਹੀ ਦਾਨੀ ਸੱਜਣਾ ਵਲੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਕਵਲਪ੍ਰੀਤ ਸਿੰਘ ਗਿੱਲ ਕੌਸਲਰ 15 ਵਾਰਡ ਅਤੇ ਪ੍ਰਿੰਸੀਪਲ ਰਜਿੰਦਰ ਕੁਮਾਰ ਸ਼ਰਮਾ ਵਲੋਂ ਤਿੰਨੇ ਦਿਨ ਹੀ ਬੱਚਿਆਂ ਨੂੰ ਫਰੂਟ ਦਿੱਤਾ ਗਿਆ। ਇਹ ਖੇਡਾਂ ਅਧਿਆਪਕਾਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਕਰਵਾਈਆਂ। ਇਸ ਮੌਕੇ ਬਲਾਕ ਸਿੱਖਿਆ ਅਫਸਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਖੇਡਾਂ ਸਾਡੇ ਸਰੀਰ ਵਾਸਤੇ ਬਹੁਤ ਲਾਭਦਾਇਕ ਹਨ ਅਤੇ ਇੱਕ ਸਾਡੇ ਸਰੀਰ ਦਾ ਇਕ ਅਹਿਮ ਹਿੱਸਾ ਹਨ। ਜਿੱਥੇ ਖੇਡਾਂ ਖੇਡਣ ਨਾਲ ਬੱਚਿਆ ਵਿਚ ਹੀਣ ਭਾਵਨਾ ਖਤਮ ਹੁੰਦੀ ਹੈ, ਉੱਥੇ ਨਾਲ ਹੀ ਮੁਕਾਬਲੇ ਦੀ ਭਾਵਨਾ ਵੀ ਜਾਗਦੀ ਹੈ। ਇਸ ਮੌਕੇ ਈ.ਟੀ.ਟੀ. ਟੀਚਰ ਯੂਨੀਅਨ ਪੰਜਾਬ ਦੇ ਸੀਨੀਅਰ ਅਧਿਆਪਕ ਆਗੂ ਸਤਨਾਮ ਸਿੰਘ ਸਿੱਧੂ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਖੇਡਾਂ ਸਾਡੇ ਸਰੀਰ ਨੂੰ ਜਿੱਥੇ ਰਿਸ਼ਟ ਪੁਸ਼ਟ ਰੱਖਦੀਆਂ ਹਨ ਅਤੇ ਨਾਲ ਹੀ ਬੱਚੇ ਨੂੰ ਇਕ ਉੱਚੇ ਮੁਕਾਮ ‘ਤ’ ਲੈ ਜਾਂਦੀਆਂ ਹਨ। ਜਿੱਥੇ ਇਹ ਤਿੰਨ ਦਿਨ ਖੇਡਾ ਚੱਲੀਆਂ ਉੱਥੇ ਨਾਲ ਨਾਲ ਹੀ ਤਿੰਨੇ ਦਿਨ ਅਲੱਗ ਅਲੱਗ ਪਕਵਾਨ ਪਕਾਏ ਗਏ ਖੇਡਾਂ ਦੇ ਅੰਤਲੇ ਦਿਨ ਬੱਚਿਆਂ ਨੂੰ ਰੋਟੀ ਦੇ ਨਾਲ ਜਲੇਬ ਦੇ ਲੰਗਰ ਵੀ ਲਗਾਏ ਗਏ। ਜਲੇਬਾਂ ਦੀ ਸੇਵਾ ਵਰਿੰਦਰਪ੍ਰਤਾਪ ਸਿੰਘ ਸਭਰਾ ਵਲੋਂ ਨਿਭਾਈ ਗਈ। ਖੇਡਾਂ ਤੀਜੇ ਦਿਨ ਜੇਤੂ ਬੱਚਿਆਂ ਨੂੰ ਉਨ੍ਹਾਂ ਦੀ ਹੌਂਸਲਾ ਅਫਜਾਈ ਵਾਸਤੇ ਇਨਾਮ ਵੰਡੇ ਗਏ ਅਤੇ ਇਹ ਤਿੰਨ ਦਿਨ ਸਟੇਜ ਦੀ ਭੂਮਿਕਾ ਸਟੇਟ ਅਵਾਰਡੀ ਗੁਰਵਿੰਦਰ ਸਿੰਘ ਬੱਬੂ, ਅਧਿਆਪਕ ਆਗੂ ਸਤਨਾਮ ਸਿੰਘ ਸਿੱਧੂ ਅਤੇ ਇਸਤਰੀ ਵਿੰਗ ਦੇ ਪ੍ਧਾਨ ਮੈਡਮ ਹਰਮਨਜੀਤ ਕੌਰ ਕੁੱਲਾ, ਸਰਬਜੀਤ ਉਬੋਕੇ ਵੱਲੋਂ ਨਿਭਾਈ ਗਈ। ਖੇਡਾਂ ਦੇ ਅੰਤਲੇ ਦਿਨ ਬੱਚਿਆਂ ਦੇ ਵਾਸਤੇ ਰੰਗਾ ਰੰਗ ਪ੍ਰੋਗਰਾਮ ਦਾ ਕੀਤਾ ਗਿਆ, ਜਿੱਥੇ ਬੱਚਿਆਂ ਵੱਲੋਂ ਗਿੱਧਾ ਭੰਗੜਾ ਪੇਸ਼ ਕੀਤਾ। ਖੇਡਾਂ ਦੇ ਅੰਤਲੇ ਦਿਨ ਬਲਾਕ ਸਿੱਖਿਆ ਅਫਸਰ ਦਿਲਬਾਗ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਜੀ ਆਇਆ ਕਿਹਾ। ਇਸ ਮੌਕੇ ਬਲਾਕ ਪੱਟੀ ਦੇ ਸਮੂਹ ਸੀ ਐਚ.ਟੀ, ਐਚਟ਼ੀ. ਖੇਡ ਕਮੇਟੀ ਮੈਂਬਰ ਅਤੇ ਬੱਚੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਭੇਜਣ ਦੇ ਨਾਂਅ ’ਤੇ ਮਾਰੀ ਲੱਖਾਂ ਦੀ ਠੱਗੀ, 5 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮਾਝਾ ਕਾਲਜ ਫਾਰ ਵੂਮੈਨ ਤਰਨ ਤਾਰਨ ਵਿਚ ਕਰੀਅਰ ਗਾਈਡੈਂਸ ਸੰਬੰਧੀ ਸੈਮੀਨਾਰ
Ad Position 24