11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸੈਟਰ ਆਫ਼ ਇੰਡੀਅਨ ਟਰੇਡ ਯੂਨੀਅਨ ਸੀਟੂ ਵਲੋਂ ਮੁੱਖ ਚੋਣ ਕਮਿਸ਼ਨ ਦਾ ਪੁਤਲਾ ਫੂਕਿਆ

ਤਰਨ ਤਾਰਨ, 10 ਅਕਤੂਬਰ (ਇਕਬਾਲ ਸਿੰਘ ਸੋਢੀ)–ਰਾਮਗੜੀਆ ਬੁੰਗਾ ਸਰਹਾਲੀ ਰੋਡ ਨਜ਼ਦੀਕ ਐਸ. ਡੀ.

Ad Position 21
No active advertisement
ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਸਾੜਦੇ ਹੋਏ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਸੀਟੂ ਦੇ ਆਗੂ। ਤਸਵੀਰ–ਲਵਲੀ 11-10-2026
ਤਰਨ ਤਾਰਨ, 10 ਅਕਤੂਬਰ (ਇਕਬਾਲ ਸਿੰਘ ਸੋਢੀ)–ਰਾਮਗੜੀਆ ਬੁੰਗਾ ਸਰਹਾਲੀ ਰੋਡ ਨਜ਼ਦੀਕ ਐਸ.ਡੀ.ਐੱਮ. ਕੋਰਟ ਤਰਨ ਤਾਰਨ ਵਿਖੇ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਪੰਜਾਬ ਦੀ ਜ਼ਿਲ੍ਹਾ ਤਰਨ ਤਾਰਨ ਦੀ ਕਨਵੈਨਸ਼ਨ ਸੀਟੂ ਦੇ ਵਰਕਰਾਂ ਦਾ ਵਿਸ਼ਾਲ ਇਕੱਠ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ ਤਰਨ ਤਾਰਨ, ਕਾਮਰੇਡ ਪਾਲ ਸਿੰਘ ਜਾਮਾਰਾਏ, ਕਾਮਰੇਡ ਬਲਦੇਵ ਸਿੰਘ ਗੋਹਲਵੜ, ਕਾਮਰੇਡ ਕਰਮ ਸਿੰਘ ਲਾਲਪੁਰਾ, ਕਾਮਰੇਡ ਅਜਮੇਰ ਸਿੰਘ ਤਰਨ ਤਾਰਨ, ਕਾਮਰੇਡ ਜਸਵਿੰਦਰ ਸਿੰਘ ਮਾਨੋਚਾਹਲ, ਕਾਮਰੇਡ ਮਹਿੰਦਰ ਸਿੰਘ ਪੱਟੀ, ਕਾਮਰੇਡ ਗੁਰਮੀਤ ਕੌਰ ਰਟੌਲ, ਕਾਮਰੇਡ ਦਵਿੰਦਰ ਸਿੰਘ ਪੱਖੋਕੇ ਆਦਿ ਆਗੂਆਂ ਦੀ ਸਾਂਝੀ ਪ੍ਰਧਾਨਗੀ ਹੇਠ ਹੋਇਆ। ਇਕੱਠ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਮਹਾ ਸਿੰਘ ਰੋੜੀ, ਸੂਬਾ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ, ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਅਮਰ ਨਾਥ ਕੂਮਕਲਾ, ਸੀਟੂ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸੁਖਦੇਵ ਸਿੰਘ ਗੋਹਲਵੜ ਆਦਿ ਆਗੂਆਂ ਨੇ ਕਿਹਾ ਕਿ ਘੱਟੋ -ਘੱਟ ਉਜਰਤ ਪ੍ਰਤੀ ਮਹੀਨਾ 42000 ਰੁਪਏ ਦਿੱਤੀ ਜਾਵੇਂ, ਆਸ਼ਾ, ਆਂਗਨਵਾੜੀ ਤੇ ਮਿਡ ਡੇ ਮੀਲ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ, ਵੱਧ ਰਹੀ ਮਹਿਗਾਈ ਨੂੰ ਨੱਥ ਪਾਈ ਜਾਵੇ, ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਗਰੀਬਾਂ ਨੂੰ ਰਸੋਈ ਦੇ ਵਰਤਨ ਵਾਲੀਆ 14 ਚੀਜਾਂ ਅੱਧੇ ਰੇਟ ’ਤੇ ਦਿੱਤੀਆਂ ਜਾਣ, ਇਕ ਦਸੰਬਰ 2 ਦਸੰਬਰ ਨੂੰ ਮਹਾਂ ਇਕੱਠ ਦਿੱਲੀ ਵਿਖੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿਲੀ ਵਿਚ ਮੋਦੀ ਦੇ ਇਸ਼ਾਰੇ ’ਤੇ ਸੀ.ਪੀ.ਆਈ.ਐਮ ਤੇ ਸੀਟੂ ਦੇ ਕੇਦਰੀ ਦਫਤਰਾਂ ਨੂੰ ਪੁਲਿਸ ਨੇ ਘੇਰਾ ਪਾ ਲੀਡਰਾਂ ਨੂੰ ਗਿ੍ਫ਼ਤਾਰ ਕਰ ਲਿਆ ਵੱਖ -ਵੱਖ ਥਾਣਿਆਂ ਵਿਚ ਬੰਦ ਕਰ ਦਿੱਤਾ। ਦਿੱਲੀ ਪੁਲਿਸ ਨੇ ਦਫਤਰਾਂ ਨੂੰ ਅਜੇ ਵੀ ਘੇਰਾ ਪਾਇਆ ਹੋਇਆ ਹੈ, ਇਹ ਜਮਹੂਰੀਅਤ ਤੇ ਵੱਡਾ ਹਮਲਾ ਹੈ। ਸੀਟੂ ਮੰਗ ਕਰਦੀ ਹੈ ਪੁਲਿਸ ਵਲੋਂ ਦਫਤਰਾਂ ਨੂੰ ਘੇਰਨਾ ਤੇ ਲੀਡਰਾਂ ਨੂੰ ਗਿ੍ਰਫ਼ਤਾਰ ਕਰਨਾ ਬੰਦ ਕੀਤਾ ਜਾਵੇ। ਇਸ ਮੌਕੇ ਮੁੱਖ ਚੋਣ ਕਮਿਸ਼ਨ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਕਾਮਰੇਡ ਕਰਮ ਸਿੰਘ ਲਾਲਪੁਰਾ, ਕਾਮਰੇਡ ਅਜਮੇਰ ਸਿੰਘ ਤਰਨ ਤਾਰਨ, ਕਾਮਰੇਡ ਨਰਿੰਦਰ ਸਿੰਘ ਬਘਿਆੜੀ, ਜਸਵਿੰਦਰ ਸਿੰਘ ਮੀਰਾਂਕੋਟ, ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਸਵਿੰਦਰ ਸਿੰਘ ਮਾਨੋਚਾਹਲ, ਕੁਲਵੰਤ ਸਿੰਘ ਛਾਪਾ, ਮਲੂਕ ਸਿੰਘ ਝਬਾਲ, ਪਰਮਜੀਤ ਸਿੰਘ ਕੋਟਲੀ,ਹੁਸਨ ਸਿੰਘ ਦੇਉ, ਮਨਜਿੰਦਰ ਸਿੰਘ, ਅਮਰਜੀਤ ਸਿੰਘ ਗੋਹਲਵੜ, ਕੰਵਲਜੀਤ ਕੌਰ ਕਲਸੀਆਂ ਕਲਾ, ਰਣਜੀਤ ਕੌਰ, ਜਸਵਿੰਦਰ ਕੌਰ, ਅੰਗਰੇਜ਼ ਸਿੰਘ, ਅਮਰਜੀਤ ਸਿੰਘ,ਚਰਨ ਕੌਰ, ਜਸਵੰਤ ਕੌਰ ਰਟੌਲ, ਸੁਮਨਪ੍ਰੀਤ ਕੌਰ ਦੇਉ ਹਰਪ੍ਰੀਤ ਕੌਰ ਪੱਖੋਕੇ ਰਜਵੰਤ ਕੌਰ ਪੰਡੋਰੀ ਰਣ ਸਿੰਘ, ਪਰਮਜੀਤ ਕੌਰ, ਗੁਰਜੀਤ ਕੌਰ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ ਅਗਲੀ ਖ਼ਬਰ ਖਡੂਰ ਸਾਹਿਬ ਦੇ ਪਿੰਡਾਂ ਦੀ ਆਰਥਿਕਤਾ ਮਜ਼ਬੂਤ ਕਰਨ ’ਤੇ ਅਕਾਲੀ ਦਲ ਦਾ ਫੋਕਸ - ਰਮਨਦੀਪ ਕੌਰ ਸ਼ੇਰੋ, ਅਵਤਾਰ ਸਿੰਘ ਬਿੱਲਾ
Ad Position 24