ਬਲਾਕ ਨੌਸ਼ਹਿਰਾ ਪੰਨੂਆਂ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਫ਼ਲਤਾ ਪੂਰਵਕ ਸਮਾਪਤ
ਤਰਨ ਤਾਰਨ, 8 ਅਕਤੂਬਰ (ਹਰਿੰਦਰ ਸਿੰਘ)– ਨੌਸ਼ਹਿਰਾ ਪੰਨੂੰਆਂ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਯਾਦਗਾਰੀ ਹੋ ਨਿਬੜੀਆਂ ਬਲਾਕ ਨੌਸ਼ਹਿਰਾ ਪੰਨੂਆਂ ਦੀਆਂ ਦੋ ਰੋਜ਼ਾ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਕੰਨਿਆ ਦੇ ਖੇਡ ਮੈਦਾਨ ਵਿਚ ਸਫਲਤਾਪੂਰਵਕ ਸੰਪੰਨ ਹੋਈਆਂ ਇਹ ਖੇਡਾਂ ਬਲਾਕ ਸਿੱਖਿਆ ਅਫ਼ਸਰ ਸਰਦਾਰ ਕੁਲਵਿੰਦਰ ਸਿੰਘ ਅਤੇ ਬੀ. ਐੱਸ.
ਬ
ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡ ਮੁਕਾਬਲੇ ਵਿਚ ਹਿੱਸਾ ਲੈਂਦੇ ਵਿਦਿਆਰਥੀ ਅਤੇ ਜੇਤੂ ਬੱਚਿਆਂ ਨੂੰ ਇਨਾਮ ਦਿੰਦੇ ਹੋਏ ਅਧਿਕਾਰੀ। ਤਸਵੀਰਾਂ : ਲਵਲੀ
09-10-2026
ਤਰਨ ਤਾਰਨ, 8 ਅਕਤੂਬਰ (ਹਰਿੰਦਰ ਸਿੰਘ)– ਨੌਸ਼ਹਿਰਾ ਪੰਨੂੰਆਂ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਯਾਦਗਾਰੀ ਹੋ ਨਿਬੜੀਆਂ ਬਲਾਕ ਨੌਸ਼ਹਿਰਾ ਪੰਨੂਆਂ ਦੀਆਂ ਦੋ ਰੋਜ਼ਾ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਕੰਨਿਆ ਦੇ ਖੇਡ ਮੈਦਾਨ ਵਿਚ ਸਫਲਤਾਪੂਰਵਕ ਸੰਪੰਨ ਹੋਈਆਂ ਇਹ ਖੇਡਾਂ ਬਲਾਕ ਸਿੱਖਿਆ ਅਫ਼ਸਰ ਸਰਦਾਰ ਕੁਲਵਿੰਦਰ ਸਿੰਘ ਅਤੇ ਬੀ.ਐੱਸ.ਓ. ਸੁਖਬੀਰ ਸਿੰਘ ਬਾਠ ਦੀ ਅਗਵਾਈ ਹੇਠ ਕਰਵਾਈਆਂ ਗਈਆਂ । ਇਹ ਖੇਡਾਂ ਸੈਂਟਰ ਹੈਡ ਟੀਚਰ ਗੁਰਕਿਰਪਾਲ ਸਿੰਘ ਕੈਰੋਂ , ਸੈਂਟਰ ਟੀਚਰ ਸਰਬਜੀਤ ਸਿੰਘ ਮੁਗਲਚੱਕ, ਸੈਂਟਰ ਹੈੱਡ ਟੀਚਰ ਗੁਰਪ੍ਰੀਤ ਕੌਰ ਰਸੂਲਪੁਰ, ਸੈਂਟਰ ਹੈੱਡ ਟੀਚਰ ਪ੍ਰਭਜੀਤ ਸਿੰਘ ਕੋਟ, ਸੈਂਟਰ ਹੈੱਡ ਟੀਚਰ ਮਨਦੀਪ ਸਿੰਘ ਸ਼ੇਰੋ ਅਤੇ ਸੈਂਟਰ ਟੀਚਰ ਪਰਮਜੀਤ ਕੌਰ ਨੌਸ਼ਹਿਰਾ ਪੰਨੂਆਂ ਦੀ ਪ੍ਰਧਾਨਗੀ ਹੇਠ ਖੇਡਾਂ ਕਰਵਾਈਆਂ ਗਈਆਂ। ਅਥਲੈਟਿਕਸ ਮੁਕਾਬਲਿਆਂ ਵਿਚ 100 ਮੀਟਰ ਦੌੜ ਵਿਚ ਮਨਿੰਦਰ ਸਿੰਘ ਮੁਗਲ ਚੱਕ ਨੇ ਪਹਿਲਾ, ਗੁਰਲਾਲ ਸਿੰਘ ਕੈਰੋਂ ਨੇ ਦੂਜਾ ਤੇ ਜਗਦੀਸ਼ ਸਿੰਘ ਮੁਗਲਚੱਕ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਵਿਚ ਜਸਪ੍ਰੀਤ ਕੌਰ ਰਸੂਲਪੁਰ ਨੇ ਪਹਿਲਾ, ਮਨਰੀਤ ਕੌਰ ਮੁਗਲਚੱਕ ਨੇ ਦੂਜਾ ਅਤੇ ਰਸੂਲਪੁਰ ਦੀ ਪ੍ਰਵੀਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।2 00 ਮੀਟਰ ਦੌੜ ਵਿਚ ਸਹਿਜਦੀਪ ਸਿੰਘ ਕੈਰੋ ਨੇ ਪਹਿਲਾ, ਸਹਿਜਦੀਪ ਸਿੰਘ ਕੋਟ ਨੇ ਦੂਜਾ ਹਰਪ੍ਰੀਤ ਸਿੰਘ ਸ਼ੇਰੋ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਵਰਗ ਵਿਚ ਜਸਪ੍ਰੀਤ ਕੌਰ ਰਸੂਲਪੁਰ ਨੇ ਪਹਿਲਾ, ਹਰਜੋਤ ਕੌਰ ਕੈਰੋਂ ਨੇ ਦੂਜਾ ਤੇ ਮਨਕੀਰਤ ਕੌਰ ਕੈਰੋਂ ਨੇ ਤੀਜਾ ਸਥਾਨ ਹਾਸਿਲ ਕੀਤਾ। 400 ਮੀਟਰ ਵਿੱਚ ਗੁਰਲਾਲ ਸਿੰਘ ਕੈਰੋਂ ਨੇ ਪਹਿਲਾ, ਪ੍ਰਭਨੂਰ ਸਿੰਘ ਸ਼ੇਰੋਂ ਨੇ ਦੂਜਾ ,ਗੁਰਨੂਰ ਸਿੰਘ ਰਸੂਲਪੁਰ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਵਿਚ ਸ਼ਗਨਪ੍ਰੀਤ ਕੌਰ ਰਸੂਲਪੁਰ ਨੇ ਪਹਿਲਾ, ਕਿਰਨਦੀਪ ਕੌਰ ਰਸੂਲਪੁਰ ਨੇ ਦੂਜਾ ਤੇ ਸ਼ਰਨਜੀਤ ਕੌਰ ਮੁਗਲ ਚੱਕ ਨੇ ਤੀਜਾ ਸਥਾਨ ਹਾਸਲ ਕੀਤਾ। 600 ਮੀਟਰ ਦੌੜ ਲੜਕਿਆਂ ਵਿੱਚ ਅੰਸ਼ਪ੍ਰੀਤ ਸਿੰਘ ਕੋਟ ਨੇ ਪਹਿਲਾ ਅੰਸ਼ਦੀਪ ਸਿੰਘ ਕੋਟ ਨੇ ਦੂਜਾ ਤੇ ਮਨਿੰਦਰ ਸਿੰਘ ਮੁਗਲ ਚੱਕ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਵਿਚ ਗੁਰਲੀਨ ਕੌਰ ਮੁਗਲ ਚੱਕ ਨੇ ਪਹਿਲਾ,ਹ ਰਜੋਤ ਕੌਰ ਕੈਰੋਂ ਨੇ ਦੂਜਾ ਮਨਕੀਰਤ ਕੌਰ ਕੈਰੋਂ ਨੇ ਤੀਜਾ ਸਥਾਨ ਹਾਸਲ ਕੀਤਾ। ਗੋਲਾ ਸੁੱਟਣ ਵਿੱਚ ਓਂਕਾਰ ਸਿੰਘ ਰਸੂਲਪੁਰ ਨੇ ਪਹਿਲਾ, ਅਰਮਾਨਦੀਪ ਸਿੰਘ ਕੋਟ ਨੇ ਦੂਜਾ ,ਹਰਪ੍ਰੀਤ ਸਿੰਘ ਕੋਰਟ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਵਿਚ ਸ਼ਗਨਪ੍ਰੀਤ ਕੌਰ ਰਸੂਲਪੁਰ ਨੇ ਪਹਿਲਾ, ਅਨਮੋਲਦੀਪ ਕੌਰ ਰਸੂਲਪੁਰ ਨੇ ਦੂਜਾ, ਆਲਮਦੀਪ ਕੌਰ ਕੈਰੋਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿਚ ਸ਼ਗਨਪ੍ਰੀਤ ਕੌਰ ਰਸੂਲਪੁਰ ਨੇ ਪਹਿਲਾ,ਖੁਸ਼ਦੀਪ ਕੌਰ ਮੁਗਲਚੱਕ ਨੇ ਦੂਜਾ ਹਰਜੋਤ ਕੌਰ ਕੈਰੋਂ ਨੇ ਤੀਜਾ ਤੇ ਲੜਕਿਆਂ ਵਿਚ ਗੁਰਲਾਲ ਸਿੰਘ ਕੈਰੋਂ ਨੇ ਪਹਿਲਾ, ਅੰਸ਼ਪ੍ਰੀਤ ਸਿੰਘ ਕੋਟ ਨੇ ਦੂਜਾ ਤੇ ਕਿਸ਼ਨ ਸਿੰਘ ਰਸੂਲਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਰਿਲੇਅ ਦੌੜ ਵਿਚ ਮੁਗਲਚੱਕ ਪੰਨੂਆਂ ਨੇ ਪਹਿਲਾ ਤੇ ਰਸੂਲਪੁਰ ਨੇ ਦੂਜਾ ਸਥਾਨ ਹਾਸਲ ਕੀਤਾ ਲੜਕੀਆਂ ਵਿਚ ਰਸੂਲਪੁਰ ਨੇ ਪਹਿਲਾਂ ਕੈਰੋ ਨੇ ਦੂਜਾ ਸਥਾਨ ਹਾਸਲ ਕੀਤਾ। ਬੈਡਮਿੰਟਨ ਲੜਕਿਆਂ ਵਿਚ ਨਸ਼ਹਿਰਾ ਪੰਨੂ ਨੇ ਪਹਿਲਾਂ ਅਤੇ ਕੈਰੋਂ ਨੇ ਦੂਜਾ ਤੇ ਲੜਕੀਆਂ ਵਿਚ ਕੈਰੋ ਨੇ ਪਹਿਲਾਂ ਤੇ ਰਸੂਲਪੁਰ ਸੈਂਟਰ ਨੇ ਦੂਜਾ ਸਥਾਨ ਹਾਸਿਲ ਕੀਤਾ। ਕੁਸ਼ਤੀਆਂ 25 ਕਿਲੋ ਵਰਗ ਵਿਚ ਗੁਰਤਾਜ ਸਿੰਘ ਰਸੂਲਪੁਰ ਨੇ ਪਹਿਲਾ ਗੁਰਨੂਰ ਸਿੰਘ ਮੁਗਚੱਕ ਪੰਨੂਆਂ ਨੇ ਦੂਜਾ। ਕੁਸ਼ਤੀਆਂ 28 ਕਿਲੋ ਵਿਚ ਅੰਸ਼ਪ੍ਰੀਤ ਸਿੰਘ ਕੋਟ ਨੇ ਪਹਿਲਾਂ ਵਿਨਾਇਕ ਕੁਮਾਰ ਵਸੂਲਪੁਰ ਨੇ ਦੂਜਾ, 30 ਕਿਲੋ ਵਰਗ ਵਿਚ ਜਸ਼ਨ ਸਿੰਘ ਰਸੂਲਪੁਰ ਨੇ ਪਹਿਲਾ ਤੇ ਮਨਿੰਦਰ ਸਿੰਘ ਕੋਟ ਨੇ ਦੂਜਾ, 32 ਕਿਲੋ ਵਰਗ ਵਿੱਚ ਲੱਖਾ ਸਿੰਘ ਰਸੂਲਪੁਰ ਨੇ ਪਹਿਲਾ, ਦਿਲਪ੍ਰੀਤਸਿੰਘ ਨੌਸ਼ਹਿਰਾ ਪੰਨੂਆਂ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਵਿਚ ਮੁਗਲਚੱਕ ਪਨੂੰਆਂ ਸੈਂਟਰ ਨੇ ਪਹਿਲਾ ਅਤੇ ਕੈਰੋਂ ਸੈਂਟਰ ਨੇ ਦੂਜਾ ਸਥਾਨ ਹਾਸਿਲ ਕੀਤਾ। ਖੋ -ਖੋ ਲੜਕੀ ਆਂ ਵਿਚ ਕੈਰੋਂ ਨੇ ਪਹਿਲਾ ਤੇ ਨੌਸ਼ਹਿਰਾ ਪਨੂੰਆਂ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕਿਆਂ ਵਿਚ ਕੈਰੋ ਸੈਂਟਰ ਨੇ ਪਹਿਲਾ ਤੇ ਮੁਗਲਚੱਕ ਪਨੂੰਆਂ ਨੇ ਦੂਜਾ ਸਥਾਨ ਹਾਸਿਲ ਕੀਤਾ। ਯੋਗਾ ਵਿਚ ਲੜਕਿਆਂ ਵਿਚ ਰਸੂਲਪੁਰ ਸੈਂਟਰ ਨੇ ਪਹਿਲਾਂ ਤੇ ਨੌਸ਼ਹਿਰਾ ਪਨੂੰਆਂ ਨੇ ਦੂਜਾ, ਲੜਕੀਆਂ ਵਿਚ ਰਸੂਲਪੁਰ ਸੈਂਟਰ ਨੇ ਪਹਿਲਾ ਤੇ ਮੁਗਲ ਚੱਕਪਨੂੰਆਂ ਨੇ ਦੂਜਾ ਸਥਾਨ ਹਾਸਿਲ ਕੀਤਾ। ਮਿਨੀ ਹੈਂਡਬਾਲ ਲੜਕਿਆਂ ਵਿਚ ਕੈਰੋ ਸੈਂਟਰ ਨੇ ਪਹਿਲਾ ਅਸੂਲਪੁਰ ਸੈਂਟਰ ਨੇ ਦੂਸਰਾ ਸਥਾਨ ਅਤੇ ਲੜਕੀਆਂ ਵਿਚ ਰਸੂਲਪੁਰ ਸੈਂਟਰ ਨੇ ਪਹਿਲਾ ਤੇ ਕੈਰੋ ਸੈਂਟਰ ਨੇ ਦੂਜਾ ਸਥਾਨ ਹਾਸਿਲ ਕੀਤਾ। ਕਬੱਡੀ ਨੈਸ਼ਨਲ ਲੜਕੇ ਵਿਚ ਮੁਗਲਚੱਕ ਪੰਨੂਆ ਸੈਂਟਰ ਨੇ ਪਹਿਲਾ ਅਤੇ ਕੋਟ ਮੁਹੰਮਦ ਖਾਂ ਸੈਂਟਰ ਨੇ ਦੂਜਾ ਸਥਾਨ ਹਾਸਿਲ ਕੀਤਾ। ਲੜਕੀਆਂ ਵਿਚ ਰਸੂਲਪੁਰ ਸੈਂਟਰ ਨੇ ਪਹਿਲਾ ਅਤੇ ਕੈਰੋਂ ਨੇ ਦੂਜਾ ਸਥਾਨ ਹਾਸਿਲ ਕੀਤਾ । ਰੱਸਾਕਸੀ ਵਿੱਚ ਮੁਗਲਚੱਕ ਨੇ ਪਹਿਲਾ ਤੇ ਨੌਸ਼ਹਿਰਾ ਪਨੂੰਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਫੁੱਟਬਾਲ ਲੜਕੇ ਵਿਚ ਮੁਗਲਚੱਕ ਨੇ ਪਹਿਲਾ ਤੇ ਦੂਜਾ ਸਥਾਨ ਕੋਟ ਸੈਟਰ ਨੇ ਹਾਸਲ ਕੀਤਾ। ਲੜਕੀਆਂ ਵਿਚ ਨੇ ਮੁਗਲਚੱਕ ਨੇ ਪਹਿਲਾ ਤੇ ਰਸੂਲਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਹਾਕੀ ਵਿਚ ਕੈਰੋਂ ਤੇ ਕਰਾਟੇ ਵਿਚ ਰਸੂਲਪੁਰ ਦੀਆਂ ਟੀਮਾਂ ਨੇ ਮੱਲਾਂ ਮਾਰੀਆਂ ਇਸ ਮੌਕੇ ਬੀ.ਈ.ਈ.ਓ ਕੁਲਵਿੰਦਰ ਸਿੰਘ, ਬੀ.ਐੱਸ.ਓ. ਸੁਖਬੀਰ ਸਿੰਘ ਬਾਠ ਤੇ ਸਮੂਹ ਸੈਂਟਰ ਹੈੱਡ ਟੀਚਰ ਵਲੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਓਵਰਆਲ ਟਰਾਫ਼ੀ ਸੈਂਟਰ ਰਸੂਲਪੁਰ ਨੇ ਜਿੱਤੀ । ਇਹਨਾਂ ਖੇਡਾਂ ਦੀ ਮੇਜ਼ਬਾਨੀ ਕੈਰੋਂ ਸੈਂਟਰ ਦੇ ਸੀ.ਐਚ.ਟੀ ਗੁਰਇਕਬਾਲ ਸਿੰਘ ਕੈਰੋ ਦੀ ਅਗਵਾਈ ਹੇਠ ਹੋਈ ਜਿਨ੍ਹਾਂ ਖੇਡ ਮੈਦਾਨ ਤੋਂ ਲੈ ਕੇ ਖਾਣੇ ਦੇ ਪ੍ਰਬੰਧਾਂ ਤੱਕ ਬਹੁਤ ਹੀ ਵਧੀਆ ਢੰਗ ਨਾਲ ਪ੍ਰਬੰਧ ਕੀਤੇ । ਇਸ ਮੌਕੇ ਦਫ਼ਤਰੀ ਅਮਲਾ ਅਕਾਊਂਟੈਂਟ ਹਰਪ੍ਰੀਤ ਸਿੰਘ, ਕਲਰਕ ਅੰਗਰੇਜ਼ ਸਿੰਘ, ਵਰਿਆਮ ਸਿੰਘ ਹੈੱਡ ਟੀਚਰ , ਸੰਦੀਪ ਸਿੰਘ ਹੈੱਡ ਟੀਚਰ, ਗੁਰਵੇਲ ਸਿੰਘ ਹੈੱਡ ਟੀਚਰ ,ਅੰਮ੍ਰਿਤਪਾਲ ਕੌਰ , ਹੈੱਡ ਟੀਚਰ ਕੁਲਦੀਪਕ ਸਿੰਘ ਹੈੱਡ ਟੀਚਰ, ਇੰਦਰਜੀਤ ਸਿੰਘ ਕਲੇਰ, ਹੈੱਡ ਟੀਚਰ ਇੰਦਰਜੀਤ ਸਿੰਘ ਲਾਲਪੁਰ, ਦਵਿੰਦਰ ਸਿੰਘ ਖਹਿਰਾ ਹੈੱਡ ਟੀਚਰ ਸ਼੍ਰੀਮਤੀ ਗੁਲਸ਼ਨ, ਟੀਚਰ ਰੇਸ਼ਮ ਸਿੰਘ ਹੈੱਡ ਟੀਚਰ, ਜਗਵੀਰ ਸਿੰਘ ਪੰਨੂ, ਦਲਜੀਤ ਸਿੰਘ ਭੱਠਲ ਭਾਈ ਕੇ, ਗੁਰਇਕਬਾਲ ਸਿੰਘ ਖੱਬੇ, ਰਾਜਪੂਤਾਂ, ਗੁਰਨੇਕ ਸਿੰਘ ਭੱਠਲ ਭਾਈਕੇ, ਜਤਿੰਦਰ ਸਿੰਘ ਸਰਾਲੀ ਮੰਡ, ਰਾਜੀਵ ਕੁਮਾਰ ਮੰਨਣ, ਕਵਲਪ੍ਰੀਤ ਸਿੰਘ ਭੱਠਲ, ਸਰਬਜੀਤ ਸਿੰਘ ਰਸੂਲਪੁਰ, ਗੁਰਪ੍ਰੀਤ ਸਿੰਘ ਲਾਲਪੁਰ, ਸੁਰਿੰਦਰਪਾਲ ਸਿੰਘ ਡਿਆਲ, ਰਾਜਗੁਰਿੰਦਰ ਸਿੰਘ, ਵਰਿੰਦਰ ਸਿੰਘ ਨੰਦਪੁਰ, ਚਰਨਜੀਤ ਸਿੰਘ ਕੈਰੋਂ, ਗੁਰਜਿੰਦਰ ਸਿੰਘ ਸਖੀਰਾ, ਹਰਪਾਲ ਸਿੰਘ ਸਖੀਰਾ, ਸੁਰਜੀਤ ਸਿੰਘ ਨੰਦਪੁਰ, ਲਵਪ੍ਰੀਤ ਸਿੰਘ ਚੌਧਰੀ ਵਾਲਾ, ਸਤਨਾਮ ਸਿੰਘ ਨੌਸ਼ਹਿਰਾ ਪੰਨੂਆਂ, ਕੁਲਵਿੰਦਰ ਕੌਰ ਸਰਾਲੀ ਖੁਰਦ, ਹਰਪਾਲ ਸਿੰਘ ਦੇਸੂਵਾਲ ,ਬਰਜਿੰਦਰ ਸਿੰਘ ਸ਼ਹਾਬਪੁਰ, ਵਰਿੰਦਰ ਸਿੰਘ ਦਿਲਬਾਗ ਸਿੰਘ, ਯਾਦਵਿੰਦਰ ਸਿੰਘ, ਵਰਿੰਦਰ ਕੌਰ ਚੰਬਾ, ਨਵਨੀਤ ਕੌਰ ਨੌਸ਼ਹਿਰਾ ਪੰਨੂਆਂ ਸੁਖਜੀਤ ਕੌਰ ਲੌਹਕਾ, ਹਰਪ੍ਰੀਤ ਕੌਰ ਹੈੱਡ ਕੁਲਜੀਤ ਕੌਰ ਨੰਦਪੁਰ, ਅਨੀਤਾ ਰਾਣੀ, ਰਾਜਵਿੰਦਰ ਕੌਰ ਹੈੱਡ ਟੀਚਰ ਝੰਡੇਰ, ਸਤਨਾਮ ਸਿੰਘ , ਰਣਜੀਤ ਸਿੰਘ ਜੌੜਾ, ਬਲਜੀਤ ਸਿੰਘ ਟੋਮ ਕਿਰਨ ਸੋਖਲ, ਅਮਨਦੀਪ ਕੌਰ, ਸ਼ਰਨਜੀਤ ਕੌਰ ਝੰਡੇਰ, ਸੁਖਦੀਪ ਕੌਰ, ਹਰਿੰਦਰ ਕੌਰ ਅਧਿਆਪਕ ਹਾਜ਼ਰ ਸਨ।