ਭਿੱਖੀਵਿੰਡ ਵਿਖੇ ਸੀ.ਪੀ.ਆਈ.ਐੱਮ. ਵਲੋਂ ਚੀਫ਼ ਚੋਣ ਕਮਿਸ਼ਨ ਦਾ ਪੁਤਲਾ ਸਾੜਿਆ
ਭਿੱਖੀਵਿੰਡ, 8 ਅਕਤੂਬਰ (ਬੌਬੀ)— ਚੀਫ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਵਲੋਂ ਭਾਰਤ ਦੇ ਕਰੋੜਾਂ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਅੰਤ ਲੰਮੇ ਸਮੇਂ ਤੋਂ ਚਲੇ ਆ ਰਹੇ ਭਾਰਤੀ ਵੋਟਰਾਂ ਨੂੰ ਉਨ੍ਹਾਂ ਦੀਆਂ ਵੋਟਾਂ ਕੱਟ ਕੇ ਭਾਰਤੀ ਸੰਵਿਧਾਨ ਨੂੰ ਨੀਵਾਂ ਕਰ ਦਿੱਤਾ ਹੈ ਅਤੇ ਆਪ ਫਿ੍ਰਕਾਪ੍ਰਸਤ ਪਾਰਟੀ ਭਾਜਪਾ ਦਾ ਹੱਥ ਠੋਕਾ ਬਣ ਗਿਆ ਹੈ।
ਭਿੱਖੀਵਿੰਡ, 8 ਅਕਤੂਬਰ (ਬੌਬੀ)— ਚੀਫ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਵਲੋਂ ਭਾਰਤ ਦੇ ਕਰੋੜਾਂ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਅੰਤ ਲੰਮੇ ਸਮੇਂ ਤੋਂ ਚਲੇ ਆ ਰਹੇ ਭਾਰਤੀ ਵੋਟਰਾਂ ਨੂੰ ਉਨ੍ਹਾਂ ਦੀਆਂ ਵੋਟਾਂ ਕੱਟ ਕੇ ਭਾਰਤੀ ਸੰਵਿਧਾਨ ਨੂੰ ਨੀਵਾਂ ਕਰ ਦਿੱਤਾ ਹੈ ਅਤੇ ਆਪ ਫਿ੍ਰਕਾਪ੍ਰਸਤ ਪਾਰਟੀ ਭਾਜਪਾ ਦਾ ਹੱਥ ਠੋਕਾ ਬਣ ਗਿਆ ਹੈ। ਇਹ ਵਿਚਾਰ ਸੀ.ਪੀ.ਆਈ.ਐੱਮ. ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਨੇ ਚੌਂਕ ਭਿੱਖੀਵਿੰਡ ਵਿਚ ਚੋਣ ਕਮਿਸ਼ਨ ਦਾ ਪੁਤਲਾ ਸਾੜਨ ਤੋਂ ਬਾਅਦ ਗੱਲਬਾਤ ਦੌਰਾਨ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਚੀਫ ਚੋਣ ਕਮਿਸ਼ਨ ਨੂੰ ਤੁਰੰਤ ਅਹੁਦੇ ਤੋਂ ਲਾਂਭੇ ਕਰਨਾ ਚਾਹੀਦਾ ਹੈ। ਇਸ ਮੌਕੇ ਚਾਨਣ ਸਿੰਘ ਪਹਿਲਵਾਨਕੇ, ਨਿਸ਼ਾਨ ਸਿੰਘ ਕੰਬੋਕੇ, ਹੀਰਾ ਸਿੰਘ ਦਰਾਜਕੇ, ਗੁਰਦੀਪ ਸਿੰਘ ਭਿੱਖੀਵਿੰਡ, ਹੀਰਾ ਸਿੰਘ ਕੰਬੋਕੇ, ਬਖਤਾਵਰ ਸਿੰਘ ਦਰਾਜਕੇ, ਦਲਬੀਰ ਸਿੰਘ ਸਿੰਘਪੁਰਾ, ਪ੍ਰੇਮ ਸਿੰਘ, ਪਿਆਰਾ ਸਿੰਘ ਦਰਾਜਕੇ, ਮੁੱਖਾ ਸਿੰਘ ਦਰਾਜਕੇ ਆਦਿ ਵੀ ਮੌਜੂਦ ਸਨ।