09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

107 ਕੱਚੇ ਅਧਿਆਪਕ ਯੂਨੀਅਨ ਪੰਜਾਬ ਵਲੋਂ ਸ਼ੁਰੂ ਕੀਤੀ ਜਾਵੇਗੀ ਪੋਲ ਖੋਲ੍ਹ ਪੋਸਟਰ ਮੁਹਿੰਮ

ਤਰਨ ਤਾਰਨ, 8 ਅਕਤੂਬਰ (ਇਕਬਾਲ ਸਿੰਘ ਸੋਢੀ)– 10 ਸਾਲ ਸਰਵਿਸ ਪੂਰੀ ਕਰ ਚੁੱਕੇ 107 ਕੱਚੇ ਅਧਿਆਪਕ ਯੂਨੀਅਨ ਪੰਜਾਬ ਵਲੋਂ ਸ਼ੁਰੂ ਕੀਤੀ ਜਾਵੇਗੀ ਪੋਲ ਖੋਲ੍ਹ ਪੋਸਟਰ ਮੁਹਿੰਮ। ਇਸ ਸੰਬੰਧੀ ਯੂਨੀਅਨ ਆਗੂ ਜਸਪਾਲ ਸਿੰਘ ਮੁਕਤਸਰ ਦੀ ਅਗਵਾਈ ਵਿਚ ਇਕ ਅਹਿਮ ਮੀਟਿੰਗ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 09-10-2026
ਤਰਨ ਤਾਰਨ, 8 ਅਕਤੂਬਰ (ਇਕਬਾਲ ਸਿੰਘ ਸੋਢੀ)– 10 ਸਾਲ ਸਰਵਿਸ ਪੂਰੀ ਕਰ ਚੁੱਕੇ 107 ਕੱਚੇ ਅਧਿਆਪਕ ਯੂਨੀਅਨ ਪੰਜਾਬ ਵਲੋਂ ਸ਼ੁਰੂ ਕੀਤੀ ਜਾਵੇਗੀ ਪੋਲ ਖੋਲ੍ਹ ਪੋਸਟਰ ਮੁਹਿੰਮ। ਇਸ ਸੰਬੰਧੀ ਯੂਨੀਅਨ ਆਗੂ ਜਸਪਾਲ ਸਿੰਘ ਮੁਕਤਸਰ ਦੀ ਅਗਵਾਈ ਵਿਚ ਇਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿਚ ਇਹ ਫੈਸਲਾ ਲਿਆ ਗਿਆ ਕਿ 13 ਅਕਤੂਬਰ ਦੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਵਿਚ ਜੇਕਰ ਉਨ੍ਹਾਂ ਦੀ ਮੰਗ ਰੈਗੂਲਰ ਆਰਡਰ ਜਾਰੀ ਕਰਨ ਦੀ ਪੂਰੀ ਨਹੀਂ ਹੁੰਦੀ ਤੇ ਫਿਰ ਕੋਈ ਲਾਰਾ ਲਾਇਆ ਜਾਂਦਾ ਹੈ ਤਾਂ ਸਾਰੇ ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਤੋਂ ਪੋਸਟਰ ਮੁਹਿੰਮ ਵੰਡਣ ਦੀ ਸ਼ੁਰੂਆਤ ਕਰਨਗੇ। ਉਹ ਸਰਕਾਰ ਦੀ ਝੂਠੀ ਸਿੱਖਿਆ ਕ੍ਰਾਂਤੀ ਦੀ ਪੋਲ ਲੋਕਾਂ ਦੀ ਕਚਹਿਰੀ ਵਿਚ ਜਾ ਕੇ ਖੋਲਣਗੇ ਅਤੇ ਦੱਸਣਗੇ ਕੇ ਅਧਿਆਪਕ ਅੱਜ ਵੀ ਕੱਚੇ ਹਨ ਤੇ 6000/3500 ਮਾਮੂਲੀ ਤਨਖਾਹ ’ਤੇ ਸਕੂਲਾਂ ਵਿਚ ਬੱਚਿਆਂ ਨੂੰ ਪੜਾ ਰਹੇ ਹਨ। ਜਦੋਿਕ ਸਰਕਾਰ ਵੱਡੇ ਵੱਡੇ ਬੋਰਡ ਲਗਾ ਰਹੀ ਹੈ ਸਿੱਖਿਆ ਕ੍ਰਾਂਤੀ ਦੇ। ਉਨ੍ਹਾਂ ਦੱਸਿਆ ਕੇ ਅਧਿਆਪਕ ਪਿਛਲੇ ਚਾਰ ਸਾਲਾਂ ਤੋਂ ਆਪਣੀ ਜਾਇਜ਼ ਮੰਗ ਨੂੰ ਪੂਰਾ ਕਰਵਾਉਣ ਲਈ ਸਰਕਾਰ ਤੇ ਮੰਤਰੀਆਂ ਨਾਲ , ਸਿੱਖਿਆ ਵਿਭਾਗ ਨਾਲ ਅਣਗਿਣਤ ਮੀਟਿੰਗਾ ਕਰ ਚੁੱਕੇ ਹਨ ਪਰ ਹਰ ਵਾਰ ਲਾਰਾ ਲਾਇਆ ਜਾਂਦਾ ਰਿਹਾ ਹੈ। ਸਿੱਖਿਆ ਮੰਤਰੀ ਨਾਲ ਵੀ ਕਈ ਮੀਟਿੰਗਾਂ ਕੀਤੀਆਂ ਪਰ ਹਰ ਮੀਟਿੰਗ ਵਿੱਚ ਝੂਠਾ ਲਾਰਾ ਹੀ ਮਿਲਦਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ, ਮਮਤਾ ਖੰਨਾ, ਰਾਜਵਿੰਦਰ ਕੌਰ, ਗੁਰਜੀਤ ਕੌਰ, ਜਗਦੇਵ ਸਿੰਘ, ਅਸ਼ੋਕ ਗਿੱਦੜਬਾਹਾ, ਹਰਕੀਰਤ ਕੌਰ, ਨੀਲਮ ਰਾਣੀ, ਕਰਮਜੀਤ ਕੌਰ,ਲਾਡੀ ਦੇਵੀ ਆਦਿ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਵਿਚ ਫਿਰੌਤੀ ਨੂੰ ਲੈ ਕੇ ਗੋਲੀਬਾਰੀ, ਲੁੱਟਾਂ-ਖੋਹਾਂ ਤੇ ਕਤਲ ਕਰਨ ਦੀਆਂ ਵਾਰਦਾਤਾਂ ਦਾ ਸਿਲਸਿਲਾ ਜਾਰੀ ਅਗਲੀ ਖ਼ਬਰ ਕੱਲ੍ਹ ਨੂੰ ਮੁੱਖ ਮੰਤਰੀ ਦੇ ਹਲਕੇ ਵਿਚ ਗਰਜਣਗੇ ਪੰਜਾਬ ਦੇ ਸਮੁੱਚੇ ਮੁਲਾਜ਼ਮ
Ad Position 24