ਐਸ. ਡੀ. ਸਕੂਲ ਦੇ ਵਿਦਿਆਰਥੀਆਂ ਨੇ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਨੈੱਟਬਾਲ ’ਚ ਪਹਿਲਾ ਸਥਾਨ ਕੀਤਾ ਪ੍ਰਾਪਤ
ਤਰਨ ਤਾਰਨ, 2 ਅਕਤੂਬਰ (ਪਰਮਜੀਤ ਜੋਸ਼ੀ)– 70 ਵੀਆਂ ਜ਼ਿਲ੍ਹਾ ਸਕੂਲ ਖੇਡਾਂ ਨੈੱਟਬਾਲ ਅੰਡਰ-14 (ਲੜਕੇ), ਅੰਡਰ-17 (ਲੜਕੇ) ਅਤੇ ਅੰਡਰ-19 (ਲੜਕੇ) ਜੋ ਕਿ ਸੇਵਾ ਦੇਵੀ ਐਸ. ਡੀ.
ਤਰਨ ਤਾਰਨ, 2 ਅਕਤੂਬਰ (ਪਰਮਜੀਤ ਜੋਸ਼ੀ)– 70 ਵੀਆਂ ਜ਼ਿਲ੍ਹਾ ਸਕੂਲ ਖੇਡਾਂ ਨੈੱਟਬਾਲ ਅੰਡਰ-14 (ਲੜਕੇ), ਅੰਡਰ-17 (ਲੜਕੇ) ਅਤੇ ਅੰਡਰ-19 (ਲੜਕੇ) ਜੋ ਕਿ ਸੇਵਾ ਦੇਵੀ ਐਸ.ਡੀ. ਕਾਲਜ ਤਰਨਤਾਰਨ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਕੋਚ ਪ੍ਰੇਮ ਸਿੰਘ ਦੀ ਅਗਵਾਈ ਵਿਚ ਐਸ.ਡੀ.ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਦੇ ਖਿਡਾਰੀਆਂ ਨੇ ਸ਼ਾਨਦਰ ਪ੍ਰਦਰਸ਼ਨ ਕਰਕੇ ਤਿੰਨਾਂ ਗਰੁੱਪਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਖੰਨਾ, ਸਕੱਤਰ ਜਤਿੰਦਰ ਕੁਮਾਰ ਸੂਦ, ਮੈਨੇਜਰ ਅਨਿਲ ਕੁਮਾਰ ਕਪੂਰ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿਤੀ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਖੰਨਾ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਪ੍ਰਿੰਸੀਪਲ ਜਤਿੰਦਰਪਾਲ ਸਿੰਘ ਨੇ ਇਸ ਪ੍ਰਾਪਤੀ ਦਾ ਸਿਹਰਾ ਕੋਚ ਪ੍ਰੇਮ ਸਿੰਘ ਅਤੇ ਮਿਹਨਤੀ ਖਿਡਾਰੀਆਂ ਨੂੰ ਦਿੱਤਾ। ਇਸ ਸਮੇਂ ਸਮੂਹ ਸਟਾਫ ਮੈਂਬਰ ਹਾਜ਼ਰ ਸਨ।