03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸੀ. ਪੀ. ਆਈ. ਅਤੇ ਪੰਜਾਬ ਇਸਤਰੀ ਸਭਾ ਵਲੋਂ ਮੀਟਿੰਗ

ਭਿੱਖੀਵਿੰਡ, 2 ਅਕਤੂਬਰ (ਬੌਬੀ)- ਹਿੰਦੋਸਤਾਨ ਦੀਆਂ ਕਮਿਊਨਿਸਟ ਪਾਰਟੀਆਂ ਅਤੇ ਇੰਡੀਆ ਗੱਠਜੋੜ ਨੇ ਬੀ. ਜੇ.

Ad Position 21
No active advertisement
ਅਜੀਤ ਡੈਸਕ 03-10-2026
ਭਿੱਖੀਵਿੰਡ, 2 ਅਕਤੂਬਰ (ਬੌਬੀ)- ਹਿੰਦੋਸਤਾਨ ਦੀਆਂ ਕਮਿਊਨਿਸਟ ਪਾਰਟੀਆਂ ਅਤੇ ਇੰਡੀਆ ਗੱਠਜੋੜ ਨੇ ਬੀ. ਜੇ. ਪੀ. ਦੀ ਅਗਵਾਈ ਵਾਲੀ ਸਰਕਾਰ ਵਲੋਂ ਐਸ.ਆਈ.ਆਰ. ਭਾਵ ਵੋਟਾਂ ਦੀ ਵਿਸ਼ੇਸ਼ ਸੁਧਾਈ ਮੁਹਿੰਮ ਰਾਹੀਂ ਵੋਟਰਾਂ ਦੀਆਂ ਵੋਟਾਂ ਕੱਟਣ ਵਾਲੀ ਨੀਤੀ ਵਿਰੁੱਧ ਦੇਸ਼ ਭਰ ਵਿਚ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ ਅਤੇ ਉਸ ਦੇ ਮੱਦੇਨਜ਼ਰ ਪੰਜਾਬ ਦੀਆਂ ਕਮਿਊਨਿਸਟਾਂ ਪਾਰਟੀਆਂ ਨੇ ਵੀ ਆਪਣੇ ਕਾਡਰ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਇਸ ਸੱਦੇ ਨੂੰ ਲਾਗੂ ਕਰਨ। ਭਿੱਖੀਵਿੰਡ ਇਲਾਕੇ ਦੇ ਪਿੰਡ ਮਾੜੀਮੇਘਾ ਵਿਖੇ ਸੀ.ਪੀ.ਆਈ. ਤੇ ਪੰਜਾਬ ਇਸਤਰੀ ਸਭਾ ਵਲੋਂ ਪਿੰਡ ਦੀ ਪ੍ਰਧਾਨ ਪ੍ਰਮਜੀਤ ਕੌਰ ਮਾੜੀਮੇਘਾ ਦੀ ਰਹਿਨੁਮਾਈ ਹੇਠ ਮੀਟਿੰਗ ਕੀਤੀ ਗਈ। ਸੰਬੋਧਨ ਦੌਰਾਨ ਸੀ.ਪੀ.ਆਈ. ਦੀ ਜ਼ਿਲ੍ਹਾ ਐਗਜ਼ੀਕਿਊਟਿਵ ਮੈਂਬਰ ਅਤੇ ਪੰਜਾਬ ਇਸਤਰੀ ਸਭਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ ਨੇ ਕਿਹਾ ਕਿ ਕੇਂਦਰ ਦੀ ਬੀ.ਜੇ.ਪੀ. ਸਰਕਾਰ ਨੇ ਹਿੰਦੋਸਤਾਨ ਵਿਚ ਜਮਹੂਰੀਅਤ ਦਾ ਕਤਲ ਕਰ ਦਿੱਤਾ ਹੈ। ਲੋਕਾਂ ਤੋਂ ਵੋਟਾਂ ਪਾਉਣ ਦਾ ਅਧਿਕਾਰ ਵੋਟਾਂ ਦੀ ਸੁਧਾਈ ਮੁਹਿੰਮ ਰਾਹੀਂ ਖੋਹ ਲਿਆ ਹੈ। ਪਹਿਲਾਂ ਹਿੰਦ ਦੇ ਮੁੱਖ ਸੂਬੇ ਬਿਹਾਰ ਅਤੇ ਪੱਛਮੀ ਬੰਗਾਲ ਵਿਚ ਵੋਟਰਾਂ ਦੀਆਂ ਵੋਟਾਂ ਕੱਟ ਕੇ ਧੱਕੇ ਨਾਲ ਆਪਣੀਆਂ ਸਰਕਾਰਾਂ ਕਾਇਮ ਕੀਤੀਆਂ ਅਤੇ ਹੁਣ ਪੰਜਾਬ ’ਤੇ ਅੱਖ ਹੈ, ਕਿਉਂਕਿ ਪੰਜਾਬ ਵਿਚ ਵੀ 26 ਲੱਖ ਦੇ ਕਰੀਬ ਵੋਟਾਂ ਕੱਟੀਆਂ ਜਾ ਚੁੱਕੀਆਂ ਹਨ ਤੇ ਹਾਲੇ ਸਿਲਸਲਾ ਜਾਰੀ ਹੈ। ਮੰਗ ਕੀਤੀ ਗਈ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਫੌਰੀ ਤੌਰ ’ਤੇ ਅਸਤੀਫਾ ਦੇਵੇ। ਰੁਪਿੰਦਰ ਸਿੰਘ ਨੇ ਕਿਹਾ ਕਿ ਭਿੱਖੀਵਿੰਡ ਇਲਾਕੇ ਦੇ ਨਰੇਗਾ ਕਾਮੇ ਕੰਮ ਮੰਗ ਮੰਗ ਕੇ ਥੱਕ ਚੁੱਕੇ ਹਨ, ਪਰ ਅਫ਼ਸਰਸ਼ਾਹੀ ਕੋਈ ਨਿਆਂ ਨਹੀਂ ਦੇ ਰਹੀ। ਜੇ ਇਹੋ ਹਾਲਾਤ ਰਹੇ ਤਾਂ ਇਕ ਦੋ ਦਿਨਾਂ ਵਿਚ ਮੀਟਿੰਗ ਕਰਕੇ ਫਿਰ ਪੱਕੇ ਰੂਪ ਵਿਚ ਬੀ. ਡੀ. ਪੀ. ਓ. ਦਫਤਰ ਅੱਗੇ ਧਰਨਾ ਲਾ ਦਿੱਤਾ ਜਾਵੇਗਾ। ਇਸ ਮੌਕੇ ਬਲਾਕ ਸਕੱਤਰ ਨਰਿੰਦਰ ਸਿੰਘ ਅਲਗੋਂ, ਰਛਪਾਲ ਸਿੰਘ ਬਾਠ ਤੇ ਹੋਰ ਆਗੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਾਲਾਨਾ ਅਖੰਡ ਕੀਰਤਨ ਸਮਾਗਮ ਅੱਜ - ਮਾ. ਬਲਦੇਵ ਸਿੰਘ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਵਿਖੇ ਬਾਪੂ ਤਰਸੇਮ ਸਿੰਘ ਤੇ ਭਾਈ ਕਲਦਮਨਰੂਪ ਸਿੰਘ ਖ਼ਾਲਸਾ ਨਤਮਸਤਕ ਹੋਏ
Ad Position 24