03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਮਾਂ ਦਾ ਦੁੱਧ ਬੱਚਿਆਂ ਨੂੰ ਕਈ ਬਿਮਾਰੀਆਂ ਤੋਂ ਰੱਖਦਾ ਸੁਰੱਖਿਅਤ- ਡਾ. ਸੁਪ੍ਰਿਯਾ

ਤਰਨ ਤਾਰਨ, 2 ਅਕਤੂਬਰ (ਹਰਿੰਦਰ ਸਿੰਘ)—ਨਵ ਜੰਮਿਆਂ ਬੱਚਿਆਂ ਨੂੰ ਗਾਂ ਦਾ ਦੁੱਧ ਪਿਲਾਉਣ ਦਾ ਬਹੁਤ ਰਿਵਾਜ ਹੈ, ਪਰ ਸਾਨੂੰ ਇਕ ਸਾਲ ਤੱਕ ਬੱਚਿਆਂ ਨੂੰ ਗਾਂ ਦਾ ਦੁੱਧ ਨਹੀਂ ਪਿਆਉਣਾ ਚਾਹੀਦਾ ਹੈ ਤੇ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ, ਕਿਉਂਕਿ ਇਹ ਬੱਚਿਆਂ ਨੂੰ ਕਈ ਬੀਮਾਰੀਆਂ ਤੋ ਸੁਰੱਖਿਅਤ ਰੱਖਦਾ ਹੈ। ਇਹ ਜਾਣਕਾਰੀ ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ।

Ad Position 21
No active advertisement
ਡਾਕਟਰ ਸੁਪ੍ਰਿਯਾ ਰੰਧਾਵਾ 03-10-2026
ਤਰਨ ਤਾਰਨ, 2 ਅਕਤੂਬਰ (ਹਰਿੰਦਰ ਸਿੰਘ)—ਨਵ ਜੰਮਿਆਂ ਬੱਚਿਆਂ ਨੂੰ ਗਾਂ ਦਾ ਦੁੱਧ ਪਿਲਾਉਣ ਦਾ ਬਹੁਤ ਰਿਵਾਜ ਹੈ, ਪਰ ਸਾਨੂੰ ਇਕ ਸਾਲ ਤੱਕ ਬੱਚਿਆਂ ਨੂੰ ਗਾਂ ਦਾ ਦੁੱਧ ਨਹੀਂ ਪਿਆਉਣਾ ਚਾਹੀਦਾ ਹੈ ਤੇ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ, ਕਿਉਂਕਿ ਇਹ ਬੱਚਿਆਂ ਨੂੰ ਕਈ ਬੀਮਾਰੀਆਂ ਤੋ ਸੁਰੱਖਿਅਤ ਰੱਖਦਾ ਹੈ। ਇਹ ਜਾਣਕਾਰੀ ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਗਾਂ ਦਾ ਦੁੱਧ ਬੱਚਿਆਂ ਨੂੰ ਪਿਲਾਉਣ ਨਾਲ ਬੱਚਿਆਂ ਨੂੰ ਕਾਊ ਮਿਲਕ ਪ੍ਰੋਟੀਨ ਅਲਰਜੀ ਨਾਮਕ ਬਿਮਾਰੀ ਹੋ ਜਾਦੀ ਹੈ, ਜਿਸ ਕਾਰਨ ਬੱਚਿਆਂ ਨੂੰ ਦੁੱਧ ਨਹੀਂ ਪਚਦਾ। ਉਨ੍ਹਾਂ ਦੱਸਿਆ ਕਿ ਗਾਂ ਦੇ ਦੁੱਧ ਵਿਚ ਆਇਰਨ ਦੀ ਕਮੀ ਹੁੰਦੀ ਹੈ, ਜਿਸ ਕਾਰਨ ਬੱਚਿਆਂ ਨੂੰ ਆਇਰਨ ਡੈਫੀਸੈਂਸੀ ਹੋ ਜਾਂਦੀ ਹੈ ਤੇ ਬੱਚਿਆਂ ਦਾ ਪੂਰਾ ਸਰੀਰਕ ਵਿਕਾਸ ਨਹੀਂ ਹੁੰਦਾ। ਡਾ. ਸੁਪਿ੍ਯਾ ਨੇ ਦੱਸਿਆ ਕਿ ਬੱਚਿਆਂ ਨੂੰ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ ਅਤੇ ਅਗਰ ਕਿਸੀ ਕਾਰਨ ਬੱਚਿਆਂ ਨੂੰ ਮਾਂ ਦਾ ਦੁੱਧ ਨਹੀਂ ਮਿਲ ਪਾਉਂਦਾ ਤਾਂ ਡੱਬੇ ਵਾਲਾ ਦੁੱਧ ਪਿਲਾਉਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਅਗਲੀ ਖ਼ਬਰ ਕੇ. ਸੀ. ਕਾਲਜ ਵਿਖੇ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਹਾੜਾ ਮਨਾਇਆ
Ad Position 24