ਸ਼ੇਰੋਂ ਖੰਡ ਮਿੱਲ ਮੋਰਚਾ 131ਵੇਂ ਦਿਨ ਵੀ ਜਾਰੀ
ਸ਼ਹੀਦ ਭਗਤ ਸਿੰਘ ਨੂੰ 119ਵੇਂ ਜਨਮ ਦਿਨ ’ਤੇ ਕੀਤਾ ਯਾਦ
ਨੌਸ਼ਹਿਰਾ ਪੰਨੂੰਆਂ, 28 ਸਤੰਬਰ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਖੰਡ ਮਿੱਲ ਮੋਰਚੇ ਦੇ 131ਵੇਂ ਦਿਨ ਸੋਮਵਾਰ ਨੂੰ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ 119ਵੇਂ ਜਨਮ ਦਿਨ ’ਤੇ ਯਾਦ ਕੀਤਾ। ਕਿਸਾਨ ਆਗੂਆਂ ਹਰਜਿੰਦਰ ਸਿੰਘ ਟਾਂਡਾ, ਨਛੱਤਰ ਸਿੰਘ ਪੰਨੂੰ , ਦਲਜੀਤ ਸਿੰਘ ਦਿਆਲਪੁਰਾ, ਰਾਜਗੋਬਿੰਦ ਸਿੰਘ ਜਮਾਲਪੁਰ ਆਦਿ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਲੋਂ ਲਗਾਏ ਇਨਕਲਾਬ ਦੇ ਨਾਅਰੇ ਮਗਰ ਕੰਮ ਕਰਦੀ ਉਨ੍ਹਾਂ ਦੀ ਵਿਚਾਰਧਾਰਾ ’ਤੇ ਚਰਚਾ ਕੀਤੀ।
ਸ਼
ਸ਼ੇਰੋਂ ਖੰਡ ਮਿੱਲ ਮੋਰਚੇ ਦੇ 131ਵੇਂ ਦਿਨ ਜਾਣਕਾਰੀ ਦਿੰਦੇ ਹੋਏ ਆਗੂ। ਤਸਵੀਰ: ਮੈਣੀ
29-09-2026
ਨੌਸ਼ਹਿਰਾ ਪੰਨੂੰਆਂ, 28 ਸਤੰਬਰ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਖੰਡ ਮਿੱਲ ਮੋਰਚੇ ਦੇ 131ਵੇਂ ਦਿਨ ਸੋਮਵਾਰ ਨੂੰ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ 119ਵੇਂ ਜਨਮ ਦਿਨ ’ਤੇ ਯਾਦ ਕੀਤਾ। ਕਿਸਾਨ ਆਗੂਆਂ ਹਰਜਿੰਦਰ ਸਿੰਘ ਟਾਂਡਾ, ਨਛੱਤਰ ਸਿੰਘ ਪੰਨੂੰ , ਦਲਜੀਤ ਸਿੰਘ ਦਿਆਲਪੁਰਾ, ਰਾਜਗੋਬਿੰਦ ਸਿੰਘ ਜਮਾਲਪੁਰ ਆਦਿ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਲੋਂ ਲਗਾਏ ਇਨਕਲਾਬ ਦੇ ਨਾਅਰੇ ਮਗਰ ਕੰਮ ਕਰਦੀ ਉਨ੍ਹਾਂ ਦੀ ਵਿਚਾਰਧਾਰਾ ’ਤੇ ਚਰਚਾ ਕੀਤੀ। ਆਗੂਆਂ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਹਾਕਮ ਜਮਾਤਾਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਕੁਰਬਾਨੀ ਦਾ ਮੁੱਲ ਵੱਟਣ ਲਈ ਦੇਸ਼ ਭਗਤਾਂ ਦਾ ਨਾਂਅ ਵਰਤ ਕੇ ਸੌੜੀ ਸਿਆਸਤ ਕਰ ਰਹੀਆਂ ਹਨ । ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਮੇਤ ਤਮਾਮ ਦੇਸ਼ ਭਗਤਾਂ ਨੇ ਭਾਰਤ ਮਾਤਾ ਦੇ ਗਲੋਂ ਗੁਲਾਮੀ ਦੀਆਂ ਜੰਜ਼ੀਰਾਂ ਦਾ ਫਸਤਾ ਵੱਢਣ ਲਈ ਹੱਸ-ਹੱਸ ਕੇ ਫਾਂਸੀਆਂ ਦੇ ਰੱਸੇ ਆਪਣੇ ਗੱਲਾਂ ਵਿਚ ਪਾ ਕੇ ਜਾਨਾਂ ਨਿਛਾਵਰ ਕਰਕੇ ਆਪਣੇ ਵਤਨ ਵਿਚੋਂ ਗੋਰੇ ਅਗਰੇਜ਼ ਬਾਹਰ ਕੱਢੇ ਸੀ, ਪਰ ਅੱਜ ਕਾਲੇ ਅਗਰੇਜ਼ ਗੱਦੀਆਂ ’ਤੇ ਬੈਠ ਕੇ ਦੇਸ਼ ਨੂੰ ਮੁੜ ਗੁਲਾਮੀ ਵੱਲ ਧੱਕ ਰਹੇ ਹਨ। ਇਸ ਮੌਕੇ ਦਵਿੰਦਰ ਸੋਹਲ, ਗੁਰਭੇਜ ਸਿੰਘ ਨੰਦਪੁਰ, ਬਲਵਿੰਦਰ ਸਿੰਘ ਨੰਦਪੁਰ, ਜਸਬੀਰ ਸਿੰਘ ਨਿੱਝਰਪੁਰ, ਕੇਹਰ ਸਿੰਘ ਮੁਗਲਚੱਕ, ਮੰਗਲ ਸਿੰਘ ਮੁਗਲਚੱਕ, ਕੁਲਦੀਪ ਸਿੰਘ , ਤਜਿੰਦਰ ਸਿੰਘ, ਸੁਖਦੇਵ ਸਿੰਘ, ਮੇਜਰ ਸਿੰਘ ਦਿਆਲਪੁਰਾ, ਟਹਿਲ ਸਿੰਘ ਦਿਆਲਪੁਰਾ, ਜਸਵੰਤ ਸਿੰਘ ਮੱਖੀ ਕਲਾਂ ਆਦਿ ਆਗੂ ਹਾਜ਼ਰ ਸਨ।